Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਫੌਜ ਵੱਲੋਂ ਕਸ਼ਮੀਰੀ ਨਾਗਰਿਕਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੇ ਕੇਸ ਵਿੱਚ ਆਪਣੇ ਸੱਤ ਅਫਸਰਾਂ/ਜਵਾਨਾਂ ਨੂੰ ਉਮਰ ਕੈਦ ਸਜ਼ਾ ਸੁਣਾਈ

ਭਾਰਤੀ ਫੌਜ ਵੱਲੋਂ ਕਸ਼ਮੀਰੀ ਨਾਗਰਿਕਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੇ ਕੇਸ ਵਿੱਚ ਆਪਣੇ ਸੱਤ ਅਫਸਰਾਂ/ਜਵਾਨਾਂ ਨੂੰ ਉਮਰ ਕੈਦ ਸਜ਼ਾ ਸੁਣਾਈ

ਸ੍ਰੀਨਗਰ (12 ਨਵੰਬਰ, 2014): ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਕਸ਼ਮੀਰੀ ਨਾਗਰਿਕਾਂ ਨੂੰ ਪਾਕਿਸਤਾਨੀ ਘੁਸਪੈਠੀਏ ਦੱਸ ਕੇ ਫਰਜ਼ੀ ਮੁਕਾਬਲੇ ਵਿੱਚ ਮਾਰਨ ਦੇ ਕੇਸ ਵਿੱਚ ਭਾਰਤੀ ਫੌਜ ਨੇ ਆਪਣੇ ਦੋ ਅਫਸਰਾਂ ਸਮੇਤ 7 ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਨ੍ਹਾਂ ਦੇ ਸੇਵਾ ਲਾਭ ਮੁਅੱਤਲ ਕਰ ਦਿੱਤੇ ਗਏ ਹਨ।

images (1)
[ ਫਾਈਲ ਫੋਟੋ ]

ਇਸ ਫਰਜ਼ੀ ਮੁਕਾਬਲੇ ਕਾਰਨ ਵਾਦੀ ਵਿੱਚ ਵੱਡੇ ਪੱਧਰ ’ਤੇ ਰੋਸ ਫੈਲ ਗਿਆ ਸੀ। ਜੰਮੂ-ਕਸ਼ਮੀਰ ਵਿਚਲੇ ਤੇ ਨਵੀਂ ਦਿੱਲੀ ਵਿਚਾਲੇ ਸੀਨੀਅਰ ਡਿਫੈਂਸ ਅਧਿਕਾਰੀਆਂ ਨੇ ਸੱਤ ਸੈਨਾ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਜਨਰਲ ਕੋਰਟ ਮਾਰਸ਼ਲ (ਜੀਸੀਐਮ) ਵੱਲੋਂ ਜਿਨ੍ਹਾਂ ਨੂੰ ਇਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਉਸ ਵੇਲੇ ਦੇ ਚਾਰ ਰਾਜਪੂਤ ਰੈਜਮੈਂਟ (ਇਹ ਯੂਨਿਟ ਮੁਕਾਬਲੇ ’ਚ ਸ਼ਾਮਲ ਸੀ) ਦੋ ਕਮਾਂਡਿੰਗ ਅਫਸਰ ਕਰਨਲ ਡੀ ਕੇ ਪਠਾਨੀਆ, ਕੈਪਟਨ ਉਪੇਂਦਰ ਸਿੰਘ, ਸੂਬੇਦਾਰ ਸਤਬੀਰ ਸਿੰਘ, ਹਵਾਲਦਾਰ ਬੀਰ ਸਿੰਘ, ਸਿਪਾਹੀ ਚੰਦਰਬਨ, ਸਿਪਾਹੀ ਨਗੇਂਦਰ ਸਿੰਘ ਤੇ ਸਿਪਾਹੀ ਨਰਿੰਦਰ ਸਿੰਘ ਸ਼ਾਮਲ ਹਨ।

ਟੈਰੀਟੋਰੀਅਲ ਆਰਮੀ ਦੇ ਅੱਬਾਸ ਹੁਸੈਨ ਸ਼ਾਹ ਨੂੰ ਜੀ ਸੀ ਐਮ ਨੇ ਦੋਸ਼ਮੁਕਤ ਕਰਾਰ ਦਿੱਤਾ। ਜੀਸੀਐਮ ਵੱਲੋਂ ਇਸ ਸਾਲ ਜਨਵਰੀ ’ਚ ਕਾਰਵਾਈ ਸ਼ੁਰੂ ਕਰਕੇ ਸਤੰਬਰ ’ਚ ਸਮਾਪਤ ਕਰ ਦਿੱਤੀ ਗਈ ਸੀ। ਇਹ ਸੈਨਿਕ ਆਮ ਸਿਵਲੀਅਨਾਂ ਨੂੰ ਮਾਰਨ ਦੇ ਦੋਸ਼ੀ, ਸਾਜ਼ਿਸ਼ ਰਚਣ ਤੇ ਮਗਰੋਂ ਮ੍ਰਿਤਕਾਂ ਨੂੰ ਪਾਕਿਸਤਾਨੀ ਕਰਾਰ ਦੇਣ ਦੇ ਦੋਸ਼ੀ ਪਾਏ ਗਏ ਸਨ।

ਕੀ ਸੀ ਮਾਮਲਾ:
29 ਅਪਰੈਲ 2010 ਨੂੰ ਦੋ ਅਤਿਵਾਦ ਵਿਰੋਧੀ ਸੈਨਿਕਾਂ ਨੇ ਟੈਰੀਟੋਰੀਅਲ ਆਰਮੀ ਦੇ ਰਾਈਫਲਮੈਨ ਅੱਬਾਸ ਹੁਸੈਨ ਨਾਲ ਰਲ ਕੇ ਉੱਤਰੀ ਕਸ਼ਮੀਰ ਦੇ ਨਡਿਹਾਲ ਪਿੰਡ ਦੇ ਤਿੰਨ ਨੌਜਵਾਨਾਂ, ਸ਼ਹਿਜ਼ਾਦ ਅਹਿਮਦ, ਰਿਆਜ਼ ਅਹਿਮਦ ਤੇ ਮੁਹੰਮਦ ਸ਼ਫੀ ਨੂੰ ਬਹਿਲਾ-ਫੁਸਲਾ ਲਿਆ ਤੇ ਉਨ੍ਹਾਂ ਨੂੰ ਨੌਕਰੀ ਤੇ ਪੈਸੇ ਦੇਣ ਦਾ ਵਾਅਦਾ ਕਰਕੇ ਕੰਟਰੋਲ ਰੇਖਾ ਨੇੜੇ ਕੁੱਪਵਾੜਾ ਜ਼ਿਲ੍ਹੇ ਦੇ ਕਾਲਾਰੂਸ ਲੈ ਗਏ। ਮਗਰੋਂ ਕੰਟਰੋਲ ਰੇਖਾ ਨੇੜੇ ਵਾਰੋ-ਵਾਰੀ ਇਨ੍ਹਾਂ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਤੇ ਮਗਰੋਂ ਕਹਿ ਦਿੱਤਾ ਗਿਆ ਕਿ ਇਹ ਪਾਕਿਸਤਾਨੀ ਅਤਿਵਾਦੀ ਸਨ ਤੇ ਭਾਰਤ ’ਚ ਘੁਸਪੈਠ ਕਰਨ ਦਾ ਯਤਨ ਕਰ ਰਹੇ ਸਨ।

ਜੀਸੀਐਮ ਦੀ ਕਾਰਵਾਈ ਕੁਪਵਾੜਾ ਆਧਾਰਤ 68 ਮਾਊੂਂਟੇਨ ਬ੍ਰਿਗੇਡ ਦੇ ਬ੍ਰਿਗੇਡੀਅਰ ਦੀਪਕ ਮਹਿਰਾ ਦੀ ਨਿਗਰਾਨੀ ਤੇ ਅਗਵਾਈ ’ਚ ਚੱਲੀ। ਮਹਿਰਾ ਦੀ ਅਗਵਾਈ ’ਚ ਜੀਸੀਐਮ ਦੇ ਅੱਠ ਮੈਂਬਰ ਸਨ। ਇਸ ਤਹਿਤ ਪਹਿਲਾਂ ਸੈਨਾ ਵੱਲੋਂ ‘ਕੋਰਟ ਆਫ ਇਨਕੁਆਰੀ’ ਕਰਾਈ ਗਈ, ਫਿਰ ‘‘ਗਵਾਹੀਆਂ ਕਲਮਬੱਧ ਕਰਕੇ ਉਨ੍ਹਾਂ ਦਾ ਸਾਰ ਤੱਤ’’ ਪੇਸ਼ ਕੀਤਾ ਗਿਆ।

ਜੰਮੂ-ਕਸ਼ਮੀਰ ਦੀ ਪੁਲੀਸ ਨੇ 15 ਜੁਲਾਈ 2010 ਨੂੰ ਅੱਠ ਸੈਨਿਕਾਂ, ਇਕ ਟੈਰੀਟੋਰੀਅਲ ਆਰਮੀ ਸੈਨਿਕ ਤੇ ਦੋ ਸਿਵਲੀਅਨਾਂ ਸਮੇਤ 11 ਵਿਰੁੱਧ ਸੈਕਸ਼ਨ 302 ਅਧੀਨ ਚੀਫ਼ ਜੁਡੀਸ਼ਲ ਮੈਜਿਸਟਰੇਟ ਸੋਪੋਰ ਅੱਗੇ ਚਾਰਜਸ਼ੀਟ ਪੇਸ਼ ਕੀਤੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ "ਗੈਰ-ਸਿਆਸੀ ਗੱਲਬਾਤ" ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ 'ਚ ਭਾਰਤੀ ਫੌਜ ਦੇ ਕਾਫਲੇ 'ਤੇ ਹਮਲਾ ਕਰਨ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ "ਹਾਦਸਾਗ੍ਰਸਤ" ਹੋ ਗਿਆ ਜਿਸ ’ਚ ਸਵਾਰ 7
ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸ਼ੁੱਕਰਵਾਰ (25 ਅਗਸਤ) ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਡੇਰਾ ਹਮਾਇਤੀਆਂ ਵਲੋਂ ਕੀਤੀ ਗਈ ਹਿੰਸਾ ਨੂੰ ਰੋਕਣ ਲਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: