Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ: ਭਾਰਤੀ ਫੌਜ ਮੁਖੀ

ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ: ਭਾਰਤੀ ਫੌਜ ਮੁਖੀ

ਚੰਡੀਗੜ੍ਹ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ “ਗੈਰ-ਸਿਆਸੀ ਗੱਲਬਾਤ” ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ ਲਾਉਣ ਵਾਲੇ ਪ੍ਰਬੰਧ) ਤੋਂ ਬਚਣ ਵਾਲੇ ਬਿਆਨ ਕਾਰਨ ਉਸਦਾ ਬਹੁਤ ਮੌਜੂ ਉਡਾਇਆ ਗਿਆ ਸੀ। ਪਰ ਹੁਣ ਫੌਜ ਮੁਖੀ ਨੇ ਕਿਹਾ ਕਿ “ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ”।

ਦਰਅਸਲ ਨਰਿੰਦਰ ਮੋਦੀ ਨੇ ਗੱਲਬਾਤ ਦੌਰਾਨ ਇਹ ਕਿਹਾ ਸੀ ਕਿ ਭਾਰਤੀ ਫੌਜ ਦੇ ਮਾਹਿਰ 27 ਫਰਵਰੀ ਨੂੰ ਮੌਮਸ ਅਚਾਨਕ ਖਰਾਬ ਹੋ ਜਾਣ ਕਾਰਨ ਤੇ ਬੱਦਲ ਹੋ ਜਾਣ ਕਾਰਨ ਬਾਲਾਕੋਟ ਵਿਖੇ ਹਵਾਈ ਫੌਜ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਛਛੋਪੰਜ ਵਿਚ ਸਨ ਤਾਂ ਉਸ ਨੇ ਫੌਜੀ ਅਫਸਰਾਂ ਨੂੰ ਕਿਹਾ ਕਿ ਬੱਦਲਾਂ ਦਾ ਭਾਰਤੀ ਹਵਾਈ ਫੌਜ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਹਵਾਈ ਜਹਾਜ਼ ਬੱਦਲਾਂ ਪਿੱਛੇ ਲੁਕ ਕੇ ਰਿਡਾਰ ਤੋਂ ਬਚ ਸਕਦੇ ਹਨ।

ਭਾਰਤੀ ਫੌਜ ਦਾ ਮੁਖੀ ਬਿਪਨ ਰਾਵਤ

ਨਰਿੰਦਰ ਮੋਦੀ ਵਲੋਂ ਇਸ ਗੱਲਬਾਤ ਵਿਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਸ ਦਾ ਸਹਿਜ ਸੁਭਾਅ ਲਾਇਆ ਅੰਦਾਜ਼ਾ ਵੀ ਵੱਡੇ-ਵੱਡੇ ਫੌਜੀ ਮਾਹਿਰਾਂ ਦੇ ਗਿਆਨ ਤੇ ਤਜ਼ਰਬੇ ਨਾਲੋਂ ਵੱਧ ਕਾਰਗਰ ਹੈ।

ਮੋਦੀ ਦਾ ਮਜਾਕ ਇਸ ਲਈ ਉਡਾਇਆ ਗਿਆ ਸੀ ਕਿ ਰਿਡਾਰ ਤਕਰੀਨ ਰਾਹੀਂ ਅਸਮਾਨ ਵਿਚ ਉੱਡਦੀ ਸ਼ੈਅ ਦੀ ਦੂਬਰੀਨ ਵਾਙ ਤਸਵੀਰ ਨਹੀਂ ਖਿੱਚੀ ਜਾਂਦੀ ਬਲਕਿ ਰਿਡਾਰ ਤਕਨੀਕ ਰਾਹੀਂ ਸੂਖਮ ਤਰੰਗਾਂ ਅਸਮਾਨ ਵਿਚ ਭੇਜੀਆਂ ਜਾਂਦੀਆਂ ਹਨ ਤੇ ਜਦੋਂ ਉਹ ਉੱਡਣ ਵਾਲੀ ਸ਼ੈਅ ਨਾਲ ਵੱਜ ਦੀਆਂ ਹਨ ਤਾਂ ਉਨ੍ਹਾਂ ਵਿਚ ਆਉਣ ਵਾਲੀ ਤਬਦੀਲੀ ਤੋਂ ਉਸ ਸੈਅ ਦੇ ਦੀ ਜਗ੍ਹਾਂ, ਅਕਾਰ ਤੇ ਰਫਤਾਰ ਬਾਰੇ ਪਤਾ ਲੱਗ ਜਾਂਦਾ ਹੈ। ਇਹ ਤਰੰਗਾਂ ਬੱਦਲਾਂ ਨੂੰ ਬਿਨਾ ਕਿਸੇ ਦਿੱਕਤ ਦੇ ਪਾਰ ਕਰ ਜਾਂਦੀਆਂ ਹਨ ਤੇ ਮੀਂਹ ਜਾਂ ਬੱਦਲਾਂ ਵਾਲੇ ਮੌਸਮ ਦਾ ਇਨ੍ਹਾਂ ਉੱਤੇ ਅਸਰ ਨਹੀਂ ਪੈਂਦਾ। ਇਹੀ ਕਾਰਨ ਹੈ ਕਿ ਬੱਦਲਵਾਈ ਦੇ ਮੌਸਮ ਵਿਚ ਵੀ ਅਸਮਾਨ ਵਿਚ ਉੱਡਦੇ ਹਵਾਈ ਜਹਾਜ਼ਾਂ ਦੀ ਸਥਿਤੀ ਬਾਰੇ ਹੇਠਾਂ ਜਮੀਨ ਤੇ ਲੱਗੇ ਯੰਤਰਾਂ ਰਾਹੀਂ ਪਤਾ ਲੱਗਦਾ ਰਹਿੰਦਾ ਹੈ।

ਹੁਣ ਜਦੋਂ ਵਿਿਗਆਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਬਚਾਅ ਨਹੀਂ ਕਰ ਰਿਹਾ ਤਾਂ ਲੱਗਦਾ ਹੈ ਕਿ ਇਹ ਜਿੰਮੇਵਾਰ ਭਾਰਤੀ ਫੌਜ ਦੇ ਮੁਖੀ ਨੇ ਸਾਂਭ ਲਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਮੀਡੀਏ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੰਜਾਬ ਵਿੱਚ ਸਿੱਖਾਂ ਵਿਰੁੱਧ ਛੇਤੀ ਕਰਵਾਈ ਦੀ ਵਕਾਲਤ ਕੀਤੀ ਹੈ। ਬਿਪਨ ਰਾਵਤ ਦਾ ਕਹਿਣੈ ਕਿ
ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਮੁਕਤ ਕਰਾਉਣ ਲਈ ਮੁੜ ਚਾਰਾਜੋਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ 'ਚ ਭਾਰਤੀ ਫੌਜ ਦੇ ਕਾਫਲੇ 'ਤੇ ਹਮਲਾ ਕਰਨ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: