Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਇਟਲੀ ਵਿਖੇ ਰੋਸ ਮੁਜ਼ਾਹਰੇ 5 ਫਰਵਰੀ ਨੂੰ ਹੋਣਗੇ

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਇਟਲੀ ਵਿਖੇ ਰੋਸ ਮੁਜ਼ਾਹਰੇ 5 ਫਰਵਰੀ ਨੂੰ ਹੋਣਗੇ

ਬਰੇਸ਼ੀਆ, ਇਟਲੀ ( 2 ਫਰਵਰੀ, 2016): ਭਾਰਤ ਸਰਕਾਰ ਦੀ ਅਰਜ਼ੀ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਬਰਤਾਨੀਆ ਦੀ ਰਾਜਸੀ ਸ਼ਰਨ ਪ੍ਰਾਪਤ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਕਰਨ ਦੇ ਵਿਰੋਧ ਵਿੱਚ ਯੂਰਪ ਭਰ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਲੜੀ ਵਜੋਂ ਇਟਲੀ ਵਿਚ 5 ਫਰਵਰੀ, ਦਿਨ ਸ਼ੁੱਕਰਵਾਰ ਨੂੰ ਮਿਲਾਨ ਅਤੇ ਰੋਮ ਵਿਖੇ ਸਵੇਰੇ 10 ਵਜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਭਾਈ ਪਰਮਜੀਤ ਸਿੰਘ ਪੰਮਾ ਅਪਣੇ ਬੱਚਿਆਂ ਨਾਲ (ਪੁਰਾਣੀ ਤਸਵੀਰ)
ਭਾਈ ਪਰਮਜੀਤ ਸਿੰਘ ਪੰਮਾ ਅਪਣੇ ਬੱਚਿਆਂ ਨਾਲ (ਪੁਰਾਣੀ ਤਸਵੀਰ)

ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਸਿੱਖ ਸੰਗਤਾਂ ਨੂੰ ਪਹੁੰਚਣ ਲਈ ਇਟਲੀ ਸਿੱਖ ਕੌਾਸਲ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੇ ਪ੍ਰਮੁੱਖ ਆਗੂਆਂ ਨੇ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਮਿਲਾਨ ਅਤੇ ਰੋਮ ਦੇ ਨਜ਼ਦੀਕੀ ਸ਼ਹਿਰਾਂ ‘ਚ ਰਹਿਣ ਵਾਲੀਆਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਪਹੁੰਚਣ, ਤਾਂ ਜੋ ਇਕ ਹੋਰ ਸਿੱਖ ਨੌਜਵਾਨ ਭਾਈ ਪਰਮਜੀਤ ਸਿੰਘ ਪੰਮਾ ਨੂੰ ਝੂਠੇ ਕੇਸ ਤੋਂ ਬਚਾਇਆ ਜਾ ਸਕੇ ।

ਵਰਨਣਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ 15 ਫਰਵਰੀ ਨੂੰ ਪੁਰਤਗਾਲ ਅਦਾਲਤ ਵਿਚ ਅਗਲੀ ਸੁਣਵਾਈ ਹੋਵੇਗੀ ।ਉਨ੍ਹਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਤੋਂ ਰੋਕਣ ਲਈ ਵਿਸ਼ਵ ਭਰ ਦੇ ਸਿੱਖ ਆਗੂ ਆਪੋ-ਆਪਣੇ ਤੌਰ ‘ਤੇ ਕੋਸ਼ਿਸ਼ ਕਰ ਰਹੇ ਹਨ ।

ਅਪੀਲ ਕਰਨ ਵਾਲਿਆਂ ਵਿਚ ਇਟਲੀ ਸਿੱਖ ਕੌ ਸਲ ਦੇ ਪ੍ਰਧਾਨ ਸ: ਜਸਬੀਰ ਸਿੰਘ ਤੂਰ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੇ ਪ੍ਰਧਾਨ ਸ: ਕਰਮਜੀਤ ਸਿੰਘ ਢਿਲੋਂ, ਜਨਰਲ ਸਕੱਤਰ ਸ: ਮਲਕੀਤ ਸਿੰਘ ਬੂਰੇ ਜੱਟਾਂ, ਮੀਤ ਪ੍ਰਧਾਨ ਸ: ਕੁਲਵਿੰਦਰ ਸਿੰਘ ਬਰੇਸ਼ੀਆ ਦੇ ਨਾਂਅ ਵਰਨਣਯੋਗ ਹਨ ।

ਜ਼ਿਕਰਯੋਗ ਹੈ ਜਿਨ੍ਹਾਂ ਕੇਸਾਂ ਵਿੱਚ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਭਾਈ ਪੰਮਾ ਦੀ ਭਾਰਤ ਹਵਾਲਗੀ ਚਾਹੁੰਦੀ ਹੈ ਉਨ੍ਹਾਂ ਵਿੱਚੋਂ ( ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ) ਸਾਰੇ ਸਹਿ-ਦੋਸ਼ੀ ਭਾਰਤੀ ਅਦਾਲਤ ਵਲੋਂ 2012, 2014 ਅਤੇ 2015 ਵਿਚ ਬੇਕਸੂਰ ਪਾਏ ਗਏ ਤੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

23 ਅਕਤੂਬਰ 2018 ਦੇ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ ਚੰਡੀਗੜ੍ਹ ਵਿਚ ਬਰਤਾਨੀਆ ਦੇ ਸਫੀਰ ਐਂਡਰੀਊ ਏਰੀ ਦੀ ਇਕ ਸਵਾਲ-ਜਵਾਬ ਰੂਪ ਵਿੱਚ ਮੁਲਾਕਾਤ ਛਪੀ ਹੈ ਜਿਸ ਵਿੱਚ ਉਸ ਨੇ ਕਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: