Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਜਗਤਾਰ ਸਿੰਘ ਹਵਾਰਾ ਟਾਡਾ ਦੇ ਇੱਕ ਮਾਮਲੇ ਵਿੱਚੋਂ ਹੋਏ ਬਰੀ

ਭਾਈ ਜਗਤਾਰ ਸਿੰਘ ਹਵਾਰਾ ਟਾਡਾ ਦੇ ਇੱਕ ਮਾਮਲੇ ਵਿੱਚੋਂ ਹੋਏ ਬਰੀ

ਰੂਪਨਗਰ (24 ਫਰਵਰੀ, 2o16): ਪੰਜਾਬ ਦੇ ਸਾਬਾਕ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਿੱਖ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਰੂਪ ਨਗਰ ਦੀ ਇੱਕ ਅਦਾਲਤ ਨੇ ਟਾਡਾ ਕਾਨੂੰਨ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਭਾਈ ਜਗਤਾਰ ਸਿੰਘ ਹਵਾਰਾ (ਪੁਰਾਣੀ ਫੋਟੋ)
ਭਾਈ ਜਗਤਾਰ ਸਿੰਘ ਹਵਾਰਾ (ਪੁਰਾਣੀ ਫੋਟੋ)

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਹਵਾਰਾ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਅਕਤੂਬਰ 1988 ਨੂੰ ਪਿੰਡ ਮਾਣੇਮਾਜਰਾ ਤੋਂ 1 ਪਿਸਤੌਲ 32 ਬੌਰ ਡਬਲ ਬੈਰਲ ਸਮੇਤ ਗਿ੍ਫਤਾਰ ਕੀਤਾ ਸੀ, ਜਿਸ ਵਜੋਂ ਪੁਲਿਸ ਨੇ 9 ਅਕਤੂਬਰ 1988 ਨੂੰ ਭਾਈ ਹਵਾਰਾ ‘ਤੇ 5 ਟਾਡਾ ਕਾਨੂੰਨ ਅਧੀਨ ਪਰਚਾ ਦਰਜ ਕੀਤਾ ਸੀ।

READ ENGLISH VERSION OF THIS NEWS:

Bhai Jagtar Singh Hawara acquitted in 27 years old Ropar Case

ਅੱਜ ਇਸ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਦੀ ਰੂਪਨਗਰ ਦੇ ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਸੁਨੀਤਾ ਕੁਮਾਰ ਦੀ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਮਾਮਲੇ ‘ਚ ਪੁਲਿਸ ਸਬੂਤ ਪੇਸ਼ ਨਾਂ ਕਰ ਸਕੀ ਤੇ ਅਦਾਲਤ ਨੇ ਭਾਈ ਹਵਾਰਾ ਇਸ ਮਾਮਲੇ ‘ਚੋਂ ਬਰੀ ਕਰ ਦਿੱਤਾ ।

ਜ਼ਿਕਰਯੋਗ ਹੈ ਕਿ ਭਾਈ ਹਾਵਰਾ ‘ਤੇ ਪੰਜਾਬ ਪੁਲਿਸ ਵੱਲੋਂ ਅਨੇਕਾਂ ਮਾਮਲੇ ਦਰਜ਼ ਕੀਤੇ ਗਏ ਸਨ, ਜਿੰਨਾਂ ਵਿੱਚੋਂ ਅਜੇ ਕਈ ਕੇਸਾਂ ਦੀ ਸੁਣਵਾਈ ਬਾਕੀ ਹੈ। ਪਿਛੇ ਜਿਹੇ ਉਨ੍ਹਾਂ ਦੇ ਵਕੀਲਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਇਹ ਦੱਸੇ ਕਿ ਭਾਈ ਹਵਾਰਾ ਖਿਲਾਫ ਕਿੰਨੇ ਹੋ ਕੇਸ ਬਾਕੀ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ
ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: