Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੰਦੀ ਸਿੱਖਾਂ ਦੀ ਰਿਹਾਈ ਲਈ ਅਤੇ ਪੰਜਾਬ ਨੂੰ ਇਨਸਾਫ ਤੋਂ ਵਾਂਝਾ ਰੱਖਣ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ: ਖਾਲੜਾ ਮਿਸ਼ਨ

ਬੰਦੀ ਸਿੱਖਾਂ ਦੀ ਰਿਹਾਈ ਲਈ ਅਤੇ ਪੰਜਾਬ ਨੂੰ ਇਨਸਾਫ ਤੋਂ ਵਾਂਝਾ ਰੱਖਣ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ: ਖਾਲੜਾ ਮਿਸ਼ਨ

ਅੰਮ੍ਰਿਤਸਰ (28 ਫਰਵਰੀ, 2015): ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਨਿ ਹਿੰਦੂਤਵੀ ਵਪਾਰੀ ਵਰਗ ਸਦਾ ਹੀ ਸਿੱਖੀ, ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਮਨੁੱਖਤਾ ਨਾਲ ਸਦੀਆਂ ਤੋ ਵੈਰ ਕਮਾਉਦਾਂ ਆਇਆ ਹੈ।ਕਿਸਾਨਾਂ ਦੀਆਂ ਜਮੀਨਾ ਹੜੱਪਣ ਲਈ ਤੱਤਪਰ ਹਿੰਦੂਤਵੀ ਵਾਪਾਰੀ ਵਰਗ ਦੀ ਲੁੱਟ ਦੀ ਦੁਕਾਨਦਾਰੀ ਬੰਦ ਕਰਾਉਣ ਲਈ ਕਿਸਾਨ ਭਾਈਚਾਰੇ ਅਤੇ ਸਮੁੱਚੇ ਗਰੀਬ ਵਰਗ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ।

ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ
ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ, ਸਰਪ੍ਰਸਤ ਦਲਬੀਰ ਸਿੰਘ ਪੱਤਰਕਾਰ ਅਤੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਦੇ ਨਾਮ ‘ਤੇ ਜ਼ਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ, ਬਾਬਰੀ ਮਸਜਿਦ ਦਾ ਢਾਹੇ ਜਾਣਾ, ਗੁਜਰਾਤ ਅੰਦਰ ਨਿਰਦੋਸ਼ ਮੁਸਲਮਾਨਾ ਦਾ ਕਤਲੇਆਮ, ਇਸਾਈਆਂ ਦੇ ਦਿਨ ਦਿਹਾੜੇ ਕਤਲ ਅਤੇ ਗਿਰਜੇ ਘਰਾਂ ਤੇ ਹਮਲੇ, ਆਦਿਵਾਸੀਆਂ ਦੀਆਂ ਜਮੀਨਾ ਖੋਹਣ ਲਈ ਫੌਜ ਨਾਲ ਹਮਲੇ ਇਸੇ ਲੜੀ ਵਿੱਚ ਸਨ।

ਕੇਐਮਓ ਨੇ ਆਖਿਆ ਕਿ ਦੇਸ਼ ਭਰ ਵਿੱਚ 3 ਲੱਖ ਤੋ ਉੱਪਰ ਕਰਜੇ ਦੇ ਬੋਝ ਕਾਰਨ ਕਿਸ਼ਾਨ ਅਤੇ ਗਰੀਬ ਖੁਦਕੁਸ਼ੀਆਂ ਕਰ ਚੁੱਕਾ ਹੈ।ਪੰਜਾਬ ਅੰਦਰ ਇਹ ਅੰਕੜਾ 7 ਹਜਾਰ ਤੋ ਉੱਪਰ ਦੱਸਿਆ ਜਾ ਰਿਹਾ ਹੈ।ਪੰਜਾਬ ਦਾ ਮੰਡੀਕਰਨ ਬੋਰਡ ਝੂਠੇ ਕਿਸਾਨ ਆਗੂ ਲੱਖੋਵਾਲ ਦੀ ਅਗਵਾਈ ਥੱਲੇ ਕਿਸਾਨਾ ਨੂੰ ਆੜਤੀਆਂ ਦੇ ਚੁੰਗਲ ਵਿੱਚੋ ਕਢਣ ਤੋ ਅਸਫਲ ਰਿਹਾ ਹੈ।ਕਣਕ ਦੀ ਸਰਕਾਰੀ ਖਰੀਦ ਅੱਧੀ ਕਰਕੇ ਬਾਣੀਆਂ ਨੂੰ ਲੁੱਟ ਦੀ ਖੁੱਲੀ ਛੁੱਟੀ ਦਿੱਤੀ ਜਾ ਰਹੀ ਹੈ।

ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲ ਪਰਿਵਾਰ ਲਗਾਤਾਰ ਬਾਣੀਆਂ ਦੇ ਕੁਹਾੜੇ ਦਾ ਦਸਤਾ ਬਣ ਕੇ ਵਿਚਰਦਾ ਆਇਆ ਹੈ ।ਇਹਨਾ ਨੇ ਸਾਕਾ ਨੀਲਾ ਤਾਰਾ ਸਮੇ ਇੰਦਰਾਕਿਆਂ, ਅਡਵਾਨੀਕਿਆਂ ਨਾਲ ਸਾਂਝੀ ਯੋਜਨਾਬੰਦੀ ਕੀਤੀ।

ਇਸੇ ਲੜੀ ਵਿੱਚ ਹੀ ਬਾਦਲਕਿਆਂ ਨੇ 25000 ਤੋ ਉੱਪਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਪਨਾਹ ਦਿੱਤੀ।ਬੰਦੀ ਸਿੱਖਾਂ ਦੀ ਰਿਹਾਈ ਲਈ ਅਤੇ ਪੰਜਾਬ ਨੂੰ ਹਰ ਤਰ੍ਹਾਂ ਦੇ ਇਨਸਾਫ ਤੋਂ ਵਾਂਝਾ ਰੱਖਣ ਲਈ ਬਾਦਲ ਪਰਿਵਾਰ ਮੁੱਖ ਅੜਿੱਕਾ ਹੈ ਅਤੇ ਇਹ ਅੜਿੱਕਾ ਬਾਦਲਕਿਆਂ ਨੂੰ ਗੁਰੂਆਂ ਦੇ ਨਾਮ ਤੇ ਵੱਸਦੇ ਪੰਜਾਬ ਦੀ ਲੁੱਟ-ਖਸੁੱਟ ਕਰਨ ਦੇ ਦੋਸ਼ਾਂ ਵਿੱਚ ਜੇਲ ਭੇਜਣ ਤੋ ਬਿਨ੍ਹਾ ਦੂਰ ਨਹੀ ਹੋ ਸਕਦਾ।

ਖਾਲੜਾ ਮਿਸ਼ਨ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਵਿੱਚ ਜੰਗਲ ਦਾ ਰਾਜ ਹੈ, ਭਾਰਤੀ ਸੁਪਰੀਮ ਕੋਰਟ ਦੇ ਨੱਕ ਥੱਲੇ ਨਵੰਬਰ 1984 ਦਾ ਕਤਲੇਆਮ ਹੋਇਆ ਪਰ ਕਾਨੂੰਨ ਹਰਕਤ ਵਿੱਚ ਨਹੀ ਆਇਆ।

ਪੰਜਾਬ ਅੰਦਰ ਅਣਪਛਾਤੀਆਂ ਲਾਸਾਂ ਸੰਬੰਧੀ 3 ਸ਼ਮਸ਼ਾਨਘਾਟਾਂ ਦੀ ਪੜਤਾਲ ਵੀ ਕਿਸੇ ਸਿਰੇ ਨਾ ਲੱਗੀ।2097 ਵਿੱਚੋਂ 532 ਲਾਸ਼ਾ ਅਜੇ ਵੀ ਨਹੀ ਪਛਾਣੀਆਂ ਜਾ ਸਕੀਆਂ, ਜਿਹੜੀਆਂ ਪਛਾਣੀਆਂ ਗਈਆਂ ਉਹਨਾ ਦੇ ਕਿਸੇ ਵੀ ਦੋਸ਼ੀ ਨੁੰ ਸਜਾ ਨਹੀ ਮਿਲੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ
ਮਨੁੱਖੀ ਹੱਕਾਂ ਨੂੰ ਪ੍ਰਣਾਈ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਖਾ.ਮਿ.ਆ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਝੂਠੇ ਮੁਕਾਬਲੇ ਬਣਾਏ, ਨਵੰਬਰ 84 ਕਤਲੇਆਮ ਕੀਤਾ, ਗੁਰੂ ਗਰੰਥ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: