Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆਂ ‘ਚ ਸਿੱਖ ਨੌਜਵਾਨ ‘ਤੇ ਟਿੱਪਣੀ ਕਰਨ ਵਾਲੇ ਨੂੰ ਅਦਾਲਤ ਨੇ ਕੀਤਾ ਜ਼ੁਰਮਾਨਾ

ਬਰਤਾਨੀਆਂ ‘ਚ ਸਿੱਖ ਨੌਜਵਾਨ ‘ਤੇ ਟਿੱਪਣੀ ਕਰਨ ਵਾਲੇ ਨੂੰ ਅਦਾਲਤ ਨੇ ਕੀਤਾ ਜ਼ੁਰਮਾਨਾ

ਲੰਡਨ (28 ਫਰਵਰੀ, 2015): ਪਿੱਛਲੇ ਦਿਨੀ ਲੰਦਨ ਵਿੱਚ ਇੱਕ ਸਿੱਖ ਨੌਜਵਾਨ ਨਵਜੋਤ ਸਿੰਘ ‘ਤੇ ਨਸਲੀ ਟਿੱਪਣੀਆਂ ਕਰਨ ਵਾਲੇ ਵਿਅਕਤੀ ਨੂੰ ਜਿਲਾ ਜੱਜ ਨੇ ਸਜ਼ਾ ਸੁਣਾਉਦਿਆਂ ਜ਼ੁਰਮਾਨਾ ਕਰ ਦਿੱਤਾ ਹੈ।ਚੰਗੇ ਕੰਮਾਂ ਲਈ ਜਦੋਂ ਕੋਈ ਤੁਰਦਾ ਹੈ ਤਾਂ ਕਈ ਵਾਰ ਉਸ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਵਜੋਤ ਸਿੰਘ
ਨਵਜੋਤ ਸਿੰਘ

24 ਸਾਲਾ ਸਿੱਖ ਨੌਜਵਾਨ ‘ਤੇ 27 ਜਨਵਰੀ ਨੂੰ ਹੀਲਸ ਚੈਰਿਟੀ ਸੈਂਟਰ ਦੇ ਬਾਹਰ ਮਾਲਸਬਰੀ ਹਾਈ ਸਟਰੀਟ ‘ਤੇ 22 ਸਾਲਾ ਡੀਨ ਕੈਂਟ ਨੇ ਵਾਰ-ਵਾਰ ਨਸਲੀ ਟਿੱਪਣੀਆਂ ਕੀਤੀਆਂ ਅਤੇ ਕਾਫੀ ਤੰਗ ਪ੍ਰੇਸ਼ਾਨ ਕੀਤਾ ।ਉਸ ਨੂੰ ਰੋਡ ਤੋਂ ਚਲੇ ਜਾਣ ਲਈ ਕਿਹਾ।

ਨਵਜੋਤ ਨੇ ਕਿਹਾ ਕਿ ਇਸ ਵਰਤਾਰੇ ਨੇ ਉਸ ਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਕ ਸਿੱਖ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਲੋਕਾਂ ਨੂੰ ਮਿਲਾਂ, ਉਨ੍ਹਾਂ ਨੂੰ ਆਪਣੀ ਪਹਿਚਾਣ, ਪਿਛੋਕੜ ਅਤੇ ਇਤਿਹਾਸ ਬਾਰੇ ਦੱਸਾਂ।

ਡੀਨ ਕੈਂਟ ਨੂੰ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਸੀਮਨ ਕੂਪਰ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ।

ਉਹ (ਨਵਜੋਤ) ਇਕ ਲੋਕ ਭਲਾਈ ਕਰਨ ਵਾਲੀ ਸੰਸਥਾ ਲਈ ਮਸ਼ਹੂਰੀ ਕਰਨ ਵਾਲੀਆਂ ਤਸਵੀਰਾਂ ਲੈ ਰਿਹਾ ਸੀ। ਕੈਂਟ ਨੂੰ ਇਸ ਮੌਕੇ 50 ਪੌਾਡ ਮੁਆਵਜ਼ਾ, 100 ਪੌਾਡ ਜੁਰਮਾਨਾ ਅਤੇ 20 ਪੌਾਡ ਖਰਚਾ ਅਦਾ ਕਰਨ ਦੇ ਹੁਕਮ ਸੁਣਾਏ ਗਏ।

ਨਵਜੋਤ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕੇਸ ਦਾ ਫੈਸਲਾ ਆਸ ਹੈ ਮਾਪਿਆਂ ਨੂੰ ਆਪਣੇ ਬੱਚਿਆਂ ‘ਚ ਸਹਿਣਸ਼ੀਲਤਾ ਅਤੇ ਦੂਜਿਆਂ ਦੀ ਇੱਜ਼ਤ ਕਰਨਾ ਸਿਖਾਉਣ ਵਿਚ ਮਦਦ ਕਰੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਦਲ ਖ਼ਾਲਸਾ ਨੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ, ਅਟਾਰੀ-ਵਾਹਗਾ ਰਾਹੀਂ ਵਪਾਰ ਬਹਾਲ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਸਿਆਸੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: