Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੀਜੇਪੀ, ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ. ਸਭ ਸਿੱਖਾਂ ਦਾ ਕਤਲੇਆਮ ਕਰਨ ਵਾਲੀਆ ਜਮਾਤਾਂ ਹਨ : ਮਾਨ

ਬੀਜੇਪੀ, ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ. ਸਭ ਸਿੱਖਾਂ ਦਾ ਕਤਲੇਆਮ ਕਰਨ ਵਾਲੀਆ ਜਮਾਤਾਂ ਹਨ : ਮਾਨ

ਚੰਡੀਗੜ੍ਹ: ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਆਪਣੇ 84ਵੇਂ ਸਾਲਾਨਾ ਸੈਸ਼ਨ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ 2019 ਲੋਕ ਸਭਾ ਚੋਣਾਂ ਲਈ ਹਮਖਿਆਲੀ ਧਿਰਾਂ ਨਾਲ ਸਿਆਸੀ ਗਠਜੋੜ ਬਣਾਉਣ ਲਈ ਰਣਨੀਤੀ ਬਣਾਉਣ ਦੇ ਐਲਾਨ ‘ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿਘ ਮਾਨ ਨੇ ਕਿਹਾ ਕਿ ਅਜਿਹੇ ਸਿਆਸੀ ਗਠਜੋੜ ਵਿਚ ਸ਼ਾਮਿਲ ਸਿਆਸੀ ਜਮਾਤਾਂ ਜਿਨ੍ਹਾਂ ਦੀ ਸੈਂਟਰ ਵਿਚ ਹਕੂਮਤ ਰਹੀ ਹੈ ਜਾਂ ਸੈਂਟਰ ਦੀ ਹਕੂਮਤ ਵਿਚ ਭਾਈਵਾਲ ਰਹੀਆਂ ਹਨ, ਉਹ ਬੀਜੇਪੀ, ਆਰ.ਐਸ.ਐਸ, ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ. ਆਦਿ ਸਭਨਾਂ ਦੀ ਸੋਚ ਤੇ ਅਮਲ ਤਾਂ ਘੱਟ ਗਿਣਤੀ ਕੌਮਾਂ ਵਿਰੋਧੀ ਹੀ ਰਹੇ ਹਨ । ਜੋ ਅਕਸਰ ਹੀ ਅਜਿਹੇ ਜ਼ਬਰ-ਜੁਲਮ ਕਰਨ ਸਮੇਂ ਵੱਖ-ਵੱਖ ਪਾਰਟੀਆਂ ਹੋਣ ਦੇ ਬਾਵਜੂਦ ਵੀ ਮੁਤੱਸਵੀ ਸੋਚ ਅਧੀਨ ਇਕ ਹੋ ਜਾਂਦੇ ਹਨ।

ਉਨ੍ਹਾਂ ਕਿਹਾ, “ਅਜਿਹੀ ਬਿਆਨਬਾਜੀ ਜਾਂ ਅਮਲ ਕਰਨ ਦੀ ਬਦੌਲਤ ਸਿੱਖ ਕੌਮ ਵਿਰੋਧੀ ਉਪਰੋਕਤ ਜਮਾਤਾਂ ਦੀ ਨੀਤੀ ਵਿਚ ਤਾਂ ਕੋਈ ਰਤੀਭਰ ਵੀ ਤਬਦੀਲੀ ਨਹੀਂ ਹੋਵੇਗੀ । ਫਿਰ ਅਜਿਹੀਆ ਜਮਾਤਾਂ ਨਾਲ ਸਿਆਸੀ ਰਣਨੀਤੀ ਬਣਾਉਣ ਨਾਲ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮ, ਬੇਇਨਸਾਫ਼ੀਆਂ, ਕਤਲੇਆਮ ਤਾਂ ਬੰਦ ਨਹੀਂ ਹੋ ਸਕਣਗੇ । ਫਿਰ ਸ੍ਰੀ ਰਾਹੁਲ ਗਾਂਧੀ ਜਾਂ ਉਪਰੋਕਤ ਮੁਤੱਸਵੀ ਜਮਾਤਾਂ ਇਥੇ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਿਸ ਤਰ੍ਹਾਂ ਕਾਇਮ ਕਰ ਸਕਣਗੀਆ ?”

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਹੋਇਆ, ਉਸ ਸਮੇਂ ਸੈਂਟਰ ਵਿਚ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਦਾ ਰਾਜ ਸੀ । ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ. ਸਭ ਖੱਬੇ ਪੱਖੀ ਪਾਰਟੀਆਂ ਅਤੇ ਹੋਰ ਹਿੰਦੂ ਜਮਾਤਾਂ ਤੇ ਸੰਗਠਨਾਂ ਨੇ ਬਲਿਊ ਸਟਾਰ ਸਮੇਂ ਹੋਏ ਅਣਮਨੁੱਖੀ ਤੇ ਗੈਰ-ਕਾਨੂੰਨੀ ਕਤਲੇਆਮ ਕਰਨ ਲਈ ਅਤੇ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕਰਨ ਲਈ ਕਾਂਗਰਸ ਦੀ ਉਪਰੋਕਤ ਮੰਦਭਾਵਨਾ ਭਰੀ ਕਾਰਵਾਈ ਵਿਚ ਪੂਰਨ ਸਾਥ ਦਿੱਤਾ । ਫਿਰ ਅਕਤੂਬਰ 1984 ਵਿਚ ਜਦੋਂ ਸਿੱਖ ਕੌਮ ਦਾ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਸਾਜ਼ਸੀ ਢੰਗ ਨਾਲ ਕਤਲੇਆਮ ਕੀਤਾ ਗਿਆ ਤਾਂ ਉਸ ਸਮੇਂ ਵੀ ਕਾਂਗਰਸੀ, ਬੀਜੇਪੀ, ਆਰ.ਐਸ.ਐਸ. ਆਦਿ ਮੁਤੱਸਵੀ ਸੰਗਠਨਾਂ ਦੇ ਆਗੂ ਸਿੱਖ ਕਤਲੇਆਮ ਕਰਨ ਵਾਲੀਆ ਟੋਲੀਆਂ ਦੀ ਅਗਵਾਈ ਕਰਦੇ ਸੀ। ਫਿਰ 22 ਦਸੰਬਰ 1992 ਨੂੰ ਜਦੋਂ ਅਯੋਧਿਆ ਵਿਖੇ ਬਾਬਰੀ ਮਸਜਿਦ ਬੀਜੇਪੀ ਅਤੇ ਆਰ.ਐਸ.ਐਸ. ਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਢਹਿ-ਢੇਰੀ ਕੀਤੀ ਗਈ, ਤਾਂ ਉਸ ਸਮੇਂ ਸੈਂਟਰ ਵਿਚ ਨਰਸਿਮਾ ਰਾਓ ਦੀ ਕਾਂਗਰਸ ਸਰਕਾਰ ਸੀ ਅਤੇ ਯੂਪੀ ਵਿਚ ਬੀਜੇਪੀ ਦੇ ਸ੍ਰੀ ਕਲਿਆਣ ਸਿੰਘ ਮੁੱਖ ਮੰਤਰੀ ਸਨ । ਇਸ ਗੈਰ-ਕਾਨੂੰਨੀ ਤੇ ਗੈਰ-ਇਖ਼ਲਾਕੀ ਕਾਰਵਾਈ ਕਰਨ ਵਾਲਿਆ ਵਿਚ ਸਮੁੱਚੀ ਬੀਜੇਪੀ ਲੀਡਰਸਿ਼ਪ ਜਿਵੇਂ ਸ੍ਰੀ ਅਡਵਾਨੀ, ਮੁਰਲੀ ਮਨੋਹਰ ਜੋਸੀ, ਓਮਾ ਭਾਰਤੀ ਆਦਿ ਮੋਹਰੀ ਸਨ ।

ਉਨ੍ਹਾਂ ਕਿਹਾ ਕਿ ਜਦੋਂ 2000 ਵਿਚ ਜਦੋਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਸਮੇਂ ਵੀ ਸ੍ਰੀ ਵਾਜਪਾਈ ਦੀ ਬੀਜੇਪੀ ਹਕੂਮਤ ਸੀ । ਨਾ ਤਾਂ ਬੀਜੇਪੀ ਹਕੂਮਤ ਨੇ ਇਸ ਕਤਲੇਆਮ ਦੀ ਕੋਈ ਜਾਂਚ ਕਰਵਾਈ ਅਤੇ ਨਾ ਹੀ ਉਸ ਉਪਰੰਤ ਬਣੀ ਕਾਂਗਰਸ ਦੀ ਹਕੂਮਤ ਨੇ ਇਸਦੀ ਕੋਈ ਜਾਂਚ-ਪੜਤਾਲ ਕਰਕੇ ਸੱਚਾਈ ਸਾਹਮਣੇ ਲਿਆਂਦੀ । ਫਿਰ 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਸ ਸਮੇਂ ਗੋਦਰਾ ਕਾਂਡ ਵਿਚ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕੀਤਾ ਗਿਆ, ਉਸ ਸਮੇਂ ਵੀ ਇਹ ਜਮਾਤਾਂ ਇਕ ਸਨ । ਫਿਰ 2013 ਵਿਚ ਸ੍ਰੀ ਮੋਦੀ ਦੀ ਹਕੂਮਤ ਵੇਲੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਬੇਜ਼ਮੀਨੇ ਤੇ ਬੇਘਰ ਕੀਤਾ ਗਿਆ, ਉਸ ਸਮੇਂ ਵੀ ਉਪਰੋਕਤ ਜਮਾਤਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਕੋਈ ਅਮਲ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਦੱਖਣੀ ਸੂਬਿਆਂ ਵਿਚ ਚਰਚਾਂ ਤੇ ਹਮਲੇ ਕਰਕੇ ਅੱਗਾਂ ਲਗਾਉਣ ਸਮੇਂ, ਉਨ੍ਹਾਂ ਦੀਆਂ ਔਰਤ ਪ੍ਰਚਾਰਕਾਂ ਨਾਲ ਬਲਾਤਕਾਰ ਕਰਦੇ ਸਮੇਂ ਅਤੇ ਇਸਾਈ ਮਿਸ਼ਨਰੀਆਂ ਦਾ ਕਤਲੇਆਮ ਕਰਦੇ ਸਮੇਂ ਇਹ ਸਭ ਇਕ ਸਨ । ਜਿਸ ਤੋਂ ਸਪੱਸਟ ਹੈ ਕਿ ਘੱਟ ਗਿਣਤੀਆਂ ਉਤੇ ਅਜਿਹੇ ਅਣਮਨੁੱਖੀ ਅਮਲਾਂ ਲਈ ਇਹ ਉਪਰੋਕਤ ਸਭ ਮੁਤੱਸਵੀ ਜਮਾਤਾਂ ਇਕ-ਦੂਜੇ ਦਾ ਨਿਰੰਤਰ ਸਾਥ ਦਿੰਦੀਆ ਆ ਰਹੀਆ ਹਨ । ਫਿਰ ਸ੍ਰੀ ਰਾਹੁਲ ਅਜਿਹੀਆ ਮੁਤੱਸਵੀ ਸਿੱਖ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਨਾਲ ਸਿਆਸੀ ਸਾਂਝ ਪਾ ਕੇ ਇਥੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਿਹੜੀ ਸਿਆਸੀ ਰਣਨੀਤੀ ਬਣਾਉਣ ਦੀ ਗੱਲ ਕਰ ਰਹੇ ਹਨ? ਇਹ ਤਾਂ ਕੇਵਲ ਇਥੋ ਦੇ ਨਿਵਾਸੀਆਂ ਨੂੰ ਲੁਭਾਣੀ ਬਿਆਨਬਾਜੀ ਅਧੀਨ ਗੁੰਮਰਾਹ ਕਰਨ ਵਾਲੇ ਅਮਲ ਹਨ । ਜਦੋਂਕਿ ਇਹ ਉਪਰੋਕਤ ਕਾਂਗਰਸ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ. ਅਤੇ ਹੋਰ ਮੁਤੱਸਵੀ ਸੰਗਠਨ ਨਾ ਤਾਂ ਇਥੇ ਸਥਾਈ ਤੌਰ ਤੇ ਅਮਨ-ਚੈਨ ਕਰਨ ਦੀ ਸਮਰੱਥਾਂ ਰੱਖਦੇ ਹਨ ਅਤੇ ਨਾ ਹੀ ਇਥੇ ਵੱਸਣ ਵਾਲੀਆ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਧਾਨਿਕ, ਸਮਾਜਿਕ, ਭੂਗੋਲਿਕ, ਮਾਲੀ ਵਿਤਕਰਿਆ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰ ਸਕਦੇ ਹਨ । ਇਸ ਲਈ ਇਥੋਂ ਦੇ ਨਿਵਾਸੀਆਂ ਨੂੰ ਅਜਿਹੀਆ ਮੁਤੱਸਵੀ ਸੋਚ ਵਾਲੀਆ ਜਮਾਤਾਂ ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਅਤੇ ਸਾਜਿ਼ਸਾਂ ਨੂੰ ਮੁੱਖ ਰੱਖਦੇ ਹੋਏ ਅਜਿਹੀਆ ਪਾਰਟੀਆਂ ਨੂੰ ਕਦੀ ਵੀ ਰਾਜ ਸ਼ਕਤੀ ਦੇਣ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ, ਬਲਕਿ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਉਤੇ ਪਹਿਰਾ ਦੇਣ ਵਾਲੀ ਅਤੇ ਸਮੁੱਚੇ ਵਰਗਾਂ, ਧਰਮਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਪ੍ਰਦਾਨ ਕਰਨ ਦੀ ਚਾਹਨਾ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਸਹਿਯੋਗ ਕਰਕੇ ਇਥੇ ਸਾਫ਼-ਸੁਥਰਾ, ਰਿਸ਼ਵਤ ਤੋ ਰਹਿਤ, ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਇਨਸਾਫ਼ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਤਾਂ ਕਿ ਇਥੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਦੀ ਬੰਸਰੀ ਵੱਜ ਸਕੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸਮਾਣਾ ਟਾਵਰ ਮੋਰਚੇ ਦੀ ਸਫਲਤਾ ਅਤੇ ਪੰਥਕ ਚੜ੍ਹਦੀ ਕਲਾ ਲਈ ਅੱਜ ਪਟਿਆਲਾ ਤੋਂ 'ਗੁਰਾਂ ਦੀ ਵਹੀਰ' ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: