Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਥਕ ਕਾਨਫਰੰਸ਼ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਦਾ ਪੜਿਆ ਗਿਆ ਸੰਦੇਸ਼

ਪੰਥਕ ਕਾਨਫਰੰਸ਼ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਦਾ ਪੜਿਆ ਗਿਆ ਸੰਦੇਸ਼

ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ,

ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫ਼ਤਿਹ ||

ਬਾਪੂ ਸੂਰਤ ਸਿੰਘ ਖ਼ਾਲਸਾ
ਬਾਪੂ ਸੂਰਤ ਸਿੰਘ ਖ਼ਾਲਸਾ

ਸਭ ਤੋਂ ਪਿਹਲਾਂ ਦਾਸ ਪੰਥਕ ਜਥੇਬੰਦੀਆਂ, ਸਿੱਖ ਨੌਜਵਾਨਾਂ, ਸੰਤ ਮਹਾਂਪੁਰਖਾਂ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਿਖ ਸੰਗਤ, ਮਾਨਵਤਾ ਅਤੇ ਮਾਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ ਵਾਲੀਆਂ ਸਮੂਹ ਸ਼ਖਸੀਆਤਾਂ ਅਤੇ ਜਥੇਬੰਦੀਆਂ ਦਾ ਦਿਲ ਦੀਆਂ ਡੁਁਘਾਈਆਂ ਅਤੇ ਸਤਿਕਾਰ ਨਾਲ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾ ਨੇ ਨਿਮਾਣੇ ਸਿੱਖ ਵਲ੍ਹੋੰ ਰਾਜਸੀ ਕੈਦੀਆਂ ਦੀ ਰਿਹਾਈ ਲਈ ਆਰੰਭੇ ਸੰਘਰਸ਼ ਵਿੱਚ ਆਪਣਾ ਬਹੁਮੁੱਲਾ ਸਹਿਯੋਗ ਦੇ ਕੇ ਇਸ ਨੂੰ ਲੋਕ ਲਹਿਰ ਬਣਾ ਦਿੱਤਾ।

ਇਥੇ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਕੇ ਇਹ ਸੰਘਰਸ਼ ਭਾਵੇਂ ਸਿੱਖ ਰਾਜਸੀ ਬੰਦੀਆਂ ਜਿਨ੍ਹਾ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਜਾਂ ਲਈ ਆਰੰਭਿਆ ਗਿਆ ਹੈ ਪਰੰਤੂ ਇਸ ਦਾ ਸੰਬੰਧ ਹਰ ਖਿਤੇ ਅਤੇ ਹਰ ਲਹਿਰ ਨਾਲ ਸੰਭੰਦਤ ਬੰਦੀਆਂ ਲਈ ਹੈ।  ਇਸ ਲਈ ਇਹ ਸੰਘਰਸ਼ ਇਨਸਾਫ਼ ਕਾਨੂੰਨ ਤ਼ੇ ਰਾਜਸੀ ਬਹਾਲੀ ਅਤੇ ਮਨੁਖੀ ਅਧਿਕਾਰਾਂ ਦੇ ਇਨਸਾਫ਼ ਪ੍ਰਤੀ ਹੈ।  ਮੈਂ ਮਹਿਸੂਸ ਕਰਦਾ ਹਾਂ ਕੇ ਮੇਰਾ ਅੰਤਲਾ ਸਮਾਂ ਨੇੜੇ ਹੈ।

ਮੈਂ ਆਪਣੇ ਜੀਵਨ ਵਿੱਚ ਪੰਥਕ ਮਰਿਆਦਾ ਅਤੇ ਰਹਿਣੀ ਵਿੱਚ ਰਹਿ ਕੇ ਜੀਉਣ ਦਾ ਯਤਨ ਕੀਤਾ ਹੈ ਫਿਰ ਵੀ ਜਾਣੇ ਅਨਜਾਣੇ ਵਿੱਚ ਹੋਈ ਭੁੱਲ ਲਈ ਦਾਸ ਸਤਗੁਰੂ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦਾ ਹੈ ਕੇ ਸਤਗੁਰੂ ਰਹਿਮਤਾਂ ਕਰਕੇ ਨਿਮਾਣੇ ਸਿੱਖ ਵਲ੍ਹੋੰ ਕੀਤੇ ਪ੍ਰਣ ਨੂੰ ਨਿਭਾਉਣ ਦੀ ਸਮਰਥਾ ਬਖਸ਼ਣ। ਆਪਣੇ ਜੀਵਨ ਵਿੱਚ ਸਮਾਜਕ, ਰਾਜਨੀਤਿਕ, ਧਾਰਮਿਕ ਸਹਿਯੋਗੀਆਂ ਅਤੇ ਪਰਿਵਾਰ ਟੋਬ ਵੀ ਖਿਮਾ ਮੰਗਦਾ ਹਾਂ ਕੇ ਜੇਕਰ ਮੇਰੇ ਵਲ੍ਹੋੰ ਕਿਸੇ ਨਾਲ ਇਨਸਾਫ਼ ਨਾ ਹੋਇਆ ਹੋਵੇ ਤਾਂ ਮੈਨੂੰ ਨਿਮਾਣਾ ਨਿਮਾਣਾ ਭੁੱਲਣਹਾਰ ਸਮਝ ਕੇ ਮੁਆਫ ਕਰ ਦੇਣਾ।

ਸਾਧ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਕੇ ਸਤਿਗੁਰੁੁ ਦੇ ਚਰਨਾ ਵਿੱਚ ਅਰਦਾਸਾਂ ਕਰਨ ਕੇ ਸਤਿਗੁਰੁੁ ਇਸ ਪੰਥਕ ਸੰਘਰਸ਼ ਨੂੰ ਕਾਮਯਾਬ ਕਰਨ। ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਪੰਥਕ ਮੁੱਦਿਆਂ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈਆਂ ਦੇ ਵਿਰੋਧ ਵਿੱਚ ਸਖ਼ਤ ਸਟੈਂਡ ਲਈ ਬੈਠੇ ਹੁਕਮਰਾਨਾ ਨੂੰ ਵੀ ਪ੍ਰਮਾਤਮਾ ਸੁਮੱਤ ਬਕਸ਼ੇ।

ਮੇਰੇ ਵਲ੍ਹੋੰ ਭੁੱਖ ਹੜਤਾਲ ਤੇ ਬੈਠਣ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ। ਪ੍ਰੰਤੂ ਪ੍ਰਧਾਨ ਮੰਤਰੀ  ਅਤੇ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਪੰਥਕ ਸਰਕਾਰ ਕਾਹਾਉਂਦੀ ਹੈ, ਉਸਦਾ ਰ੍ਵਈਆ ਬਹੁਤ ਦੁਖਦਾਇਕ ਹੈ। ਕਿਉਂਕਿ ਜਿਸ ਤਰਾਂ ਦੀ ਕਾਨੂੰਨੀ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ, ਇਹ ਨਿਰਾ ਝੂਠ ਹੈ।  ਕਿਉਂਕਿ ਸੁਪ੍ਰੀਮ ਕੋਰਟ ਦਾ ਫੈਸਲਾ ਸਿਰਫ ਉਮਰ ਕੈਦੀਆਂ ਲਈ ਹੈ। ਅਨੇਕਾਂ ਸਿੱਖ ਜਿਨ੍ਹਾ ਨੂ ਉਮਰ ਕੈਦ ਨਹੀੰ , ਪੰਜਾਬ ਸਰਕਾਰ ਰਿਹਾਅ ਕਰ ਸਕਦੀ ਹੈ। ਉਮਰ ਕੈਦੀ ਵੀ ਬਠਿੰਡਾ ਜੇਲ੍ਹ ਵਿਚੋਂ 10 ਸਾਲ ਕੈਦ ਤੋਂ ਬਾਅਦ ਰਿਹਾਅ ਹੋਏ ਹਨ। ਉਨ੍ਹਾ ਕੈਦੀਆਂ ਦੀ ਖਾਸੀਅਤ ਇਹ ਸੀ ਕੇ ਓਹ ਮੁੱਖ ਮੰਤਰੀ ਦੇ ਹਲਕੇ ਲੰਬੀ ਨਾਲ ਸੰਬੰਧਤ ਸਨ।

ਮੈਂ ਆਪਣਾ ਸੰਦੇਸ਼ ਲੰਬਾ ਨਹੀਂ ਕਰਨਾ ਚਾਹੁੰਦਾ।  ਮੈਂ ਆਪਣੀ ਪੰਥਕ ਵਸੀਯਤ ਵੀ ਲਿਖ ਦਿੱਤੀ ਹੈ ਜਿਹੜੀ ਸ਼ਹਾਦਤ ਤੋਂ ਬਾਅਦ ਜਾਰੀ ਕੀਤੀ ਜਾਵੇਗੀ।  ਆਜ਼ਾਦ ਭਾਰਤ ਦੇ ਵਿੱਚ ਕੇਂਦਰ ਸਰਕਾਰ ਦਾ ਸਿਖਾਂ ਦੇ ਨਾਲ ਜਾਲਮਾਨਾ, ਬੇਇੰਸਾਫੀ , ਵਿਤਕਰੇ ਅਤੇ ਜਲਾਲਤ ਭਰਿਆ ਰ੍ਵਈਆ ਹਮੇਸ਼ਾਂ ਮੇਰੇ ਲਈ ਦੁਖਦਾਈ ਰਿਹਾ ਹੈ।

ਸਿਖ ਨੌਜਵਾਨਾ ਦਾ ਝੂਠੇ ਪੁਲੀਸ ਮੁਕਾਬਲਿਆਂ ਵਿਚ ਕਤਲੇਆਮ , ਜੂਨ 1984 ਦਾ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖ ਨਸਲਕੁਸ਼ੀ ਕਰਨਾ, ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਸੰਵਿਧਾਨ ਦੇ ਮੱਥੇ ਉੱਪਰ ਕਲੰਕ ਹੈ। ਮੈਂ ਸਮਝਦਾ ਹਾਂ ਕੇ ਦਿੱਲੀ ਵਿੱਚ ਜਿਉਂਦੇ ਸਿੱਖ ਸਢ਼ ਰਹੇ ਸੀ ਤਾਂ ਸਹੀ ਵਿੱਚ ਇਨਸਾਫ਼, ਸੰਵਿਧਾਨ, ਕਾਨੂੰਨ ਦਾ ਰਾਜ ਅਤੇ ਭਾਰਤ ਦੀ ਕਿਸਮਤ ਚੋਰਾਹੇ ਵਿੱਚ ਸਢ਼ ਰਹੀ ਸੀ।  ਸਿੱਖਾਂ ਦੀਆਂ ਆਜ਼ਾਦੀ ਵਿਚ 90% ਕੁਰਬਾਨੀਆਂ ਹਨ ਅਤੇ ਭਾਰਤੀ ਆਗੂਆਂ ਵਲ੍ਹੋੰ ਸਿਖਾਂ ਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਖੁਦ ਮੁਖਤਿਆਰੀ ਖਿੱਤਾ ਦੇਣ ਦੇ ਵਾਦੇ ਅਧੂਰੇ ਪਏ ਹਨ।

ਸਿੱਖਾਂ ਨਾਲ ਵਿਤਕਰੇ ਅਤੇ ਜ਼ੁਲਮ ਕਾਰਨ ਹੀ ਸਿੱਖਾਂ ਵਿੱਚ ਵੱਖ ਹੋਵਣ ਅਤੇ ਖਾਲਸਤਾਨ ਦੀ ਭਾਵਨਾਂ ਪੈਦਾ ਹੋਈ।  ਸੰਤ ਜਰਨੈਲ ਸਿੰਘ ਖਾਲਸਾ ਅਤੇ ਸਮੂਹ ਸਿੰਘਾਂ ਦੀ ਕੁਰਬਾਨੀ ਅੱਗੇ ਮੇਰਾ ਸਿਰ ਝੁਕਦਾ ਹੈ ਅਤੇ ਇਹ ਮਹਾਨ ਸ਼ਕਸੀਅਤਾਂ ਮੇਰਾ ਪ੍ਰੇਰਨਾ ਸਰੋਤ ਹੈ। ਇਸ ਸਮੇਂ ਮੈਂ ਸਮੂਹ ਜਥੇਬੰਦੀਆਂ, ਸਿੱਖ ਨੌਜਵਾਨਾਂ, ਸੰਤ ਮਹਾਂਪੁਰਖਾਂ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਿਖ ਸੰਗਤ, ਇਨਸਾਫ਼ ਵਿਚ ਯਕੀਨ ਰੱਖਣ ਵਾਲੀਆਂ ਸਮੂਹ ਜਥੇਬੰਦੀਆਂ ਦੇ ਚਰਨਾ ਵਿਚ ਬੇਨਤੀ ਕਰਦਾ ਹਾਂ ਕੇ ਓਹ ਆਪਣੀ ਹਉਮੇ ਅਤੇ ਮਤਭੇਦਾਂ ਨੂੰ ਛੱਡ ਕੇ ਏਕਤਾ ਕਰਨ।

ਪ੍ਰਿਵਾਰ੍ਵਾਦੀ, ਪੰਥ ਵਿਰੋਧੀ ਅਤੇ ਭ੍ਰਿਸ਼ਟ ਲੋਕਾਂ ਨੂੰ ਰਾਜਨੀਤੀ ਵਿਚੋਂ ਚਲਦਾ ਕਰਨ।  ਧਰਮ ਯੁੱਧ ਮੋਰਚਾ ਜਿੱਤਿਆ ਨਹੀਂ ਗਿਆ , ਧਰਮ ਯੁੱਧ ਮੋਰਚਾ ਹਾਰਿਆ ਵੀ ਨਹੀਂ ਗਿਆ ਅਤੇ ਧਰਮ ਯੁੱਧ ਮੋਰਚਾ ਛਡਿਆ ਵੀ ਨਹੀਂ ਗਿਆ। ਧਰਮ ਯੁੱਧ ਮੋਰਚੇ ਦੀ ਜਿੱਤ ਲਈ ਪੰਥਕ ਏਕਤਾ ਬਹੁਤ ਜ਼ਰੂਰੀ ਹੈ।  ਧਰਮ ਯੁੱਧ ਮੋਰਚਾ ਜਾਰੀ ਹੈ ਅਤੇ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ।

ਮੈਂ ਅਖੀਰ ਵਿੱਚ ਸਮੂਹ ਸਾਧ ਸੰਗਤ ਨੂੰ ਫ਼ਤੇਹ ਬੁਲਾਉਂਦਾ ਹੋਇਆ ਹਰ ਕੀਮਤ ਤੇ ਸ਼ਾਂਤੀ ਅਤੇ ਸਮਾਜਿਕ ਇਕਸੁਰਤਾ ਕਾਇਮ ਰਖਣ ਲਈ ਬੇਨਤੀ ਕਰਦਾ ਹਾਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ
ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: