Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਪੁਲਿਸ ਵਲੋਂ ਆਧੁਨਿਕ ਹਥਿਆਰਾਂ ਨਾਲ ਲੈਸ ਸਪੈਸ਼ਲ ਆਪਰੇਸ਼ਨ ਗਰੁੱਪ ਬਣਾਉਣ ਦਾ ਪ੍ਰਸਤਾਵ

ਪੰਜਾਬ ਪੁਲਿਸ ਵਲੋਂ ਆਧੁਨਿਕ ਹਥਿਆਰਾਂ ਨਾਲ ਲੈਸ ਸਪੈਸ਼ਲ ਆਪਰੇਸ਼ਨ ਗਰੁੱਪ ਬਣਾਉਣ ਦਾ ਪ੍ਰਸਤਾਵ

ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਨੇ ਵਿਸ਼ੇਸ਼ ਤਾਕਤਾਂ ਅਤੇ ਅਤਿ ਆਧੁਨਿਕ ਹਥਿਆਰਾਂ ਅਤੇ ਤਕਨੀਕ ਨਾਲ ਲੈਸ ਇਕ ਨਵੇਂ ਸਪੈਸ਼ਲ ਆਪਰੇਸ਼ਨਸ ਗਰੁੱਪ (SOG) ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।

ਇੰਡੀਅਨ ਐਕਸਪ੍ਰੈਸ (IE) ਦੀ ਰਿਪੋਰਟ ਮੁਤਾਬਕ ਪ੍ਰਸਤਾਵਤ ਸਪੈਸ਼ਲ ਆਪਰੇਸ਼ਨਸ ਗਰੁੱਪ (SOG) ਦਾ ਇਸਤੇਮਾਲ ਅਜਿਹੇ ‘ਅੱਤਵਾਦੀ ਹਮਲਿਆਂ ਨੂੰ ਰੋਕਣ, ਮੁਕਾਬਲਾ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਕੀਤਾ ਜਾਏਗਾ ਜੋ ਲੋਕਾਂ ਦੀ ਜਾਨ ਅਤੇ ਰਣਨੀਤਕ ਸੰਪਤੀ ਨੂੰ ਖਤਰਾ ਪਹੁੰਚਾਉਂਦਾ ਹੋਵੇ।’

ਜ਼ਿਕਰਯੋਗ ਹੈ ਕਿ ਪਿਛਲੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦਾ ਸਪੈਸ਼ਲ ਗਰੁੱਪ ਬਣਾਇਆ ਸੀ ਜਿਸਨੂੰ ਕਿ ਸਪੈਸ਼ਲ ਵੈਪਨ ਐਂਡ ਟੈਕਟਿਕਸ (SWAT) ਕਿਹਾ ਗਿਆ ਸੀ।

ਪ੍ਰਤੀਕਾਤਮਕ ਤਸਵੀਰ
ਪ੍ਰਤੀਕਾਤਮਕ ਤਸਵੀਰ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, “ਇਸ ਸਬੰਧ ‘ਚ ਇਕ ਪ੍ਰਸਤਾਵ ਪੰਜਾਬ ਪੁਲਿਸ ਦੇ ਕਮਾਂਡੋ ਵਿੰਗ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜਿਆ ਗਿਆ ਹੈ। ਇਸ ਨੂੰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿਖਾਏ ਜਾਣ ਦੀ ਸੰਭਾਵਨਾ ਹੈ, ਜੋ ਕਿ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਦੇਖਦੇ ਹਨ।”

ਰਿਪੋਰਟ ‘ਚ ਅੱਗੇ ਕਿਹਾ ਗਿਆ ਕਿ ਇਸ ਵਿਚ ਕੁਲ 278 ਦੀ ਨਫਰੀ ਹੋਵੇਗਾ ਜਿਸ ਵਿਚ ਕਾਂਸਟੇਬਲ ਤੋਂ ਲੈ ਕੇ ਏ.ਡੀ.ਜੀ.ਪੀ. ਅਹੁਦੇ ਤਕ ਦੇ ਅਫਸਰ ਹੋਣਗੇ। ਪ੍ਰਸਤਾਵ ਮੁਤਾਬਕ ਇਸਦੀ ਕਮਾਂਡ ਏ.ਡੀ.ਜੀ.ਪੀ. ਰੈਂਕ ਦਾ ਅਫਸਰ ਕਰੇਗਾ।

ਰਿਪੋਰਟ ਮੁਤਾਬਕ, “ਪਹਿਲਾਂ ਤੋਂ ਮੌਜੂਦ ਸਵੈਟ ਅਤੇ ਸਪੈਸ਼ਲ ਸਟਰਾਈਕ ਗਰੁੱਪ (SSG) ਨੂੰ ਐਸ.ਓ.ਜੀ. ਵਿਚ ਮਿਲਾ ਲਿਆ ਜਾਏਗਾ।”

ਪ੍ਰਸਤਾਵ ਮੁਤਾਬਕ, “ਐਸ.ਓ.ਜੀ. ਦੇ ਜਵਾਨਾਂ ਨੂੰ ਨਵੀਂ ਤਕਨੀਕ ਦੇ ਹਥਿਆਰ, ਜਿਵੇਂ 81 ਐਮ.ਐਮ. ਕਾਰਲ ਗੁਸਤਾਵ ਰਾਕਟ ਲਾਂਚਰ, ਯੂ.ਬੀ.ਜੀ.ਐਲ.ਐਸ./ ਐਮ. 320 ਗ੍ਰਨੇਡ ਲਾਂਚਰ, ਬਰੇਟਾ 9 ਐਮ.ਐਮ. ਪਿਸਟਲ, ਐਮ. 27 ਆਟੋਮੈਟਿਕ ਰਾਈਫਲ, ਅਸਾਲਟ ਰਾਈਫਲ ਐਚ.ਕੇ.-416 (5.56 ਐਮ.ਐਮ.) ਅਤੇ ਐਮ.ਕੇ.-17 (7.62 ਐਮ.ਐਮ.), ਐਮ 590 ਪੰਪ ਐਕਸ਼ਨ ਸ਼ਾਟ ਗੰਨ, ਐਮ 240 ਮਸ਼ੀਨ ਗੰਨ (7.62 ਐਮ.ਐਮ.), ਐਮ 40 ਏ.ਐਸ. ਸਨਾਈਪਰ ਰਾਈਫਲ, ਰਾਤ ਨੂੰ ਦੇਖਣ ਵਾਲੀਆਂ ਦੂਰਬੀਨਾਂ, ਇਨਫਰਾਰੈਡ ਉਪਕਰਣ, ਫੈਨਟਮ ਡਰੋਨਸ, ਨੇਤਰਾ ਡਰੋਨ, ਐਮ.ਕੇ. 7 ਹੈਲਮੇਟਸ, ਐਮ.ਕੇ.4 ਬੁਲਟ ਪਰੂਫ ਜੈਕਟਾਂ, ਕਾਫੀ ਗਰਮੀ ‘ਚ ਪਹਿਨੇ ਜਾ ਸਕਣ ਵਾਲੇ ਖਾਸ ਕਿਸਮ ਦੇ ਜੁੱਤੇ, ਖਾਸ ਕਿਸਮ ਦੇ ਚਾਕੂ ਆਦਿ ਐਸ.ਓ.ਜੀ. (SOG) ਜਵਾਨਾਂ ਦੀ ਟੀਮ ‘ਚ ਸ਼ਾਮਲ ਹੋਣਗੇ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Punjab Police proposes to form Special Operations Group (SOG) with Advanced Weapons and Technology …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: