Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਸਤਲੁਜ-ਬਿਆਸ ਦੇ ਪਾਣੀਆਂ ਉਤੇ ਹਰਿਆਣਾ, ਰਾਜਸਥਾਨ ਜਾਂ ਦਿੱਲੀ ਦਾ ਕੋਈ ਹੱਕ ਨਹੀਂ : ਮਾਨ

ਪੰਜਾਬ ਦੇ ਸਤਲੁਜ-ਬਿਆਸ ਦੇ ਪਾਣੀਆਂ ਉਤੇ ਹਰਿਆਣਾ, ਰਾਜਸਥਾਨ ਜਾਂ ਦਿੱਲੀ ਦਾ ਕੋਈ ਹੱਕ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ (19 ਮਾਰਚ, 2016 ) : ਸਤਲੁਜ ਜਮੁਨਾ ਲਿੰਕ ਨਹਿਰ ਬੀਤੇ ਸਮੇਂ ਵਿਚ ਜ਼ਬਰੀ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਲੁੱਟਣ ਲਈ ਕੱਢੀ ਗਈ ਸੀ, ਉਸਦੀ ਬਦੌਲਤ ਹੀ ਪੰਜਾਬ ਸੂਬੇ ਅਤੇ ਗੁਆਂਢੀ ਸੂਬਿਆਂ ਅਤੇ ਹਿੰਦ ਦੇ ਹਾਲਾਤ ਵਿਸਫੋਟਕ ਬਣੇ ਸਨ । ਕਿਉਂਕਿ ਇਹ ਸਤਲੁਜ ਜਮੁਨਾ ਲਿੰਕ ਨਹਿਰ ਕੌਮਾਂਤਰੀ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਪੰਜਾਬ ਦੇ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਪਾਣੀਆਂ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਹਰਿਆਣੇ, ਰਾਜਸਥਾਨ ਆਦਿ ਨੂੰ ਦਿੱਤੇ ਗਏ ਸਨ । ਜਿਸ ਨੂੰ ਪੰਜਾਬੀਆਂ ਵਿਸ਼ੇਸ਼ ਤੌਰ ਤੇ ਸੂਝਵਾਨ ਸਿੱਖ ਨੌਜ਼ਵਾਨਾਂ ਨੇ ਖੇਤੀ ਪ੍ਰਧਾਨ ਪੰਜਾਬ ਸੂਬੇ ਦਾ ਲੱਕ ਤੋੜਨ ਦਾ ਅਮਲ ਸਮਝਦੇ ਹੋਏ ਇਸ ਵਿਰੁੱਧ ਸੰਘਰਸ਼ ਸੁਰੂ ਕੀਤਾ ਸੀ, ਸਤਲੁਜ ਜਮੁਨਾ ਲਿੰਕ ਨਹਿਰ ਮੁੱਦੇ ਉਤੇ ਕੰਮ ਚੱਲ ਰਿਹਾ ਹੈ, ਇਹ ਬਿਲਕੁਲ ਦਰੁਸਤ ਹੈ । ਹਰਿਆਣਾ ਸੂਬਾ ਸਤਲੁਜ-ਬਿਆਸ ਦੇ ਪਾਣੀਆਂ ਅਨੁਸਾਰ ਰੀਪੇਰੀਅਨ ਕਾਨੂੰਨ ਵਿਚ ਬਿਲਕੁਲ ਨਹੀਂ ਆਉਦਾ । ਇਹਨਾਂ ਦਰਿਆਵਾਂ ਉਤੇ ਪੰਜਾਬ ਦਾ ਹੀ ਹੱਕ ਹੈ ।”

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)
ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਤਲੁਜ ਜਮੁਨਾ ਲਿੰਕ ਨਹਿਰ ਦੇ ਮੱਦੇ ਉਤੇ ਇਹਨੀ ਦਿਨੀ ਚੱਲ ਰਹੀ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਯਮੁਨਾ ਦਰਿਆ ਵਿਚੋ ਜੋ ਹਰਿਆਣੇ ਨੂੰ ਪਾਣੀ ਮਿਲਦਾ ਹੈ, ਉਹ ਉਸਦਾ ਹਿਸਾਬ-ਕਿਤਾਬ ਤਾਂ ਰੱਖ ਸਕਦਾ ਹੈ, ਲੇਕਿਨ ਸਤਲੁਜ ਅਤੇ ਬਿਆਸ ਦੇ ਪਾਣੀਆਂ ਉਤੇ ਹਿਸਾਬ-ਕਿਤਾਬ ਰੱਖਣਾ ਪੰਜਾਬ ਸੂਬੇ ਦੀ ਜਿੰਮੇਵਾਰੀ ਹੈ ।

ਉਹਨਾਂ ਕਿਹਾ ਲਹਿੰਦੇ ਵਾਲੇ ਪੰਜਾਬ ਪਾਕਿਸਤਾਨ ਦਾ ਹਿੰਦ ਦੇ ਵਿਧਾਨ ਦੀ ਧਾਰਾ 246 ਅਨੁਸਾਰ ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆਵਾਂ ਉਤੇ ਹਰਿਆਣੇ ਤੋ ਪਹਿਲਾ ਹੱਕ ਬਣਦਾ ਹੈ। ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਤੋ ਇਹ ਸਵਾਲ ਪੱੁਛਦੀ ਹੈ ਕਿ ਜੋ ਕੁਦਰਤੀ ਸਾਧਨ ਕਿਸੇ ਸੂਬੇ ਦੇ ਹਨ, ਜਦੋ ਉਹਨਾਂ ਨੂੰ ਕਿਸੇ ਦੂਸਰੇ ਸੂਬੇ ਨੂੰ ਦਿੱਤਾ ਜਾਂਦਾ ਹੈ, ਤਾਂ ਉਸਦੀ ਰੀਆਲਟੀ ਮਲਕੀਅਤ ਸੂਬੇ ਨੂੰ ਪ੍ਰਾਪਤ ਹੁੰਦੀ ਹੈ । ਫਿਰ ਸਤਲੁਜ ਅਤੇ ਬਿਆਸ ਦੇ ਪਾਣੀ ਜੋ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਦਿੱਤੇ ਜਾ ਰਹੇ ਹਨ, ਉਸਦੀ ਰੀਆਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜੋ ਰਾਜਸਥਾਨ ਵਿਚ ਸਗਮਰਮਰ, ਗ੍ਰੇਨਾਈਟ ਮਾਰਬਲ ਹੁੰਦਾ ਹੈ, ਰਾਜਸਥਾਨ ਉਸ ਉਤੇ ਰੀਅਲਟੀ ਪ੍ਰਾਪਤ ਕਰਦਾ ਹੈ । ਉਹਨਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਜੋ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿਚ ਸਾਡਾ ਪਾਵਰ ਸਟੇਸ਼ਨ ਹੈ, ਉਸ ਨੂੰ ਵੀ ਸਰਕਾਰ ਸਾਜਿ਼ਸਾ ਨਾਲ ਖੋਹਣਾ ਚਾਹੁੰਦੀ ਹੈ ।

ਸ. ਮਾਨ ਨੇ ਪੰਜਾਬ ਦੇ ਜਿੰਮੀਦਾਰਾਂ ਦੀ ਦਿਨ-ਪਰ-ਦਿਨ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਅਤੇ ਇਥੇ ਹੋਣ ਵਾਲੀਆ 99% ਜਿੰਮੀਦਾਰਾਂ ਅਤੇ ਗਰੀਬਾਂ ਦੀਆਂ ਖੁਦਕਸੀਆ ਲਈ ਵੀ ਪੰਜਾਬ ਦੇ ਪਾਣੀਆਂ ਨੂੰ ਜਬਰੀ ਖੋਹਣ ਦੇ ਅਮਲਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਇਥੋ ਦੇ ਪਾਣੀਆਂ ਅਤੇ ਜਿੰਮੀਦਾਰਾਂ ਕਿੱਤੇ ਉਤੇ ਨਿਰਭਰ ਕਰਦੀ ਹੈ । ਪੰਜਾਬ ਦੇ ਜਿੰਮੀਦਾਰਾਂ ਨੂੰ ਨਾ ਤਾਂ ਲੋੜੀਦੇ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਂਦੇ ਹਨ ਅਤੇ ਨਾ ਹੀ ਇਥੇ ਲੋੜੀਦੀ ਮਾਤਰਾ ਵਿਚ ਨਿਰਵਿਘਨ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਹੈ । ਹਿੰਦੂਤਵ ਸੋਚ ਦੀ ਬਦੌਲਤ ਹੀ 1984 ਵਾਲੇ ਹਾਲਾਤ ਪੈਦਾ ਹੋਏ । ਲੇਕਿਨ ਸ। ਪ੍ਰਕਾਸ਼ ਸਿੰਘ ਬਾਦਲ ਗੁੰਮਰਾਹਕੁੰਨ ਬਿਆਨਬਾਜੀ ਕਰਕੇ ਇਥੋ ਦੇ ਨਿਵਾਸੀਆਂ ਨੂੰ ਮੂਰਖ ਹੀ ਬਣਾਉਦੇ ਆ ਰਹੇ ਹਨ

ਉਨ੍ਹਾਂ ਨੇ ਪੰਜਾਬ ਦੇ ਉਦਯੋਗ ਵਜ਼ੀਰ ਸ੍ਰੀ ਮਦਨ ਮੋਹਨ ਮਿੱਤਲ ਵੱਲੋ ਪ੍ਰਗਟਾਏ ਉਹਨਾਂ ਵਿਚਾਰਾਂ ਕਿ ਹਰਿਆਣਾ ਅਤੇ ਪੰਜਾਬ ਨੂੰ ਇਕੱਠਾ ਕਰ ਦੇਣਾ ਚਾਹੀਦਾ ਹੈ, ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮਿੱਤਲ ਸਾਹਿਬ ਪੰਜਾਬ-ਹਰਿਆਣਾ ਅਤੇ ਹਿਮਾਚਲ ਪੁਰਾਤਨ ਪੰਜਾਬ ਦੇ ਨਕਸੇ ਦੀਆਂ ਕੜੀਆ ਹਨ । ਇਸ ਲਈ ਇਸ ਨੂੰ ਹੋਰ ਵੱਡਾ ਕਰਦੇ ਹੋਏ ਇਸ ਵਿਚ ਹਿਮਾਚਲ ਨੂੰ ਸ਼ਾਮਿਲ ਕਰਦੇ ਹੋਏ ਪੰਜਾਬੀ ਬੋਲਦੇ ਇਲਾਕੇ ਸਿਰਸਾ, ਕਰਨਾਲ, ਅੰਬਾਲਾ, ਪੰਚਕੂਲਾ, ਪੇਹਵਾ, ਗੂਹਲਾ-ਚੀਕਾ ਅਤੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਜਿ਼ਲ੍ਹਿਆਂ ਨੂੰ ਸ਼ਾਮਿਲ ਕਰਕੇ ਇਹ ਪਾਣੀਆਂ ਦੇ ਵੱਡੇ ਝਗੜੇ ਦਾ ਯੱਬ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਜੋ ਹਰਿਆਣੇ ਵਿਚ “ਜਾਟ ਅੰਦੋਲਨ” ਹੋਇਆ ਸੀ, ਉਸ ਨੂੰ ਸਹੀ ਕਰਾਰ ਦਿੰਦੇ ਹੋਏ ਇਹ ਸੁਝਾਅ ਦਿੱਤਾ ਕਿ ਯੂਪੀ ਦੇ ਮੇਰਠ, ਆਗਰਾ ਜਿ਼ਲ੍ਹਿਆਂ ਦਾ ਪੂਰਾ ਇਲਾਕਾ ਅਤੇ ਸਹਾਰਨਪੁਰ ਦਾ ਕੁਝ ਹਿੱਸਾ ਅਤੇ ਰਾਜਸਥਾਨ ਦੇ ਭਰਤਪੁਰ ਜਿ਼ਲ੍ਹੇ ਨੂੰ ਇਕੱਤਰ ਕਰਕੇ ਉਸ ਵਿਚ ਕਰਨਾਲ, ਜੀਦ, ਪਾਣੀਪਤ, ਰੋਹਤਕ, ਰੋੜੀ ਆਦਿ ਇਲਾਕੇ ਨੂੰ “ਜਾਟਲੈਂਡ” ਦਾ ਇਲਾਕਾ ਘੋਸਿਤ ਕਰ ਦੇਣਾ ਚਾਹੀਦਾ ਹੈ । ਜਿਸ ਨਾਲ ਇਹਨਾਂ ਇਲਾਕਿਆ ਵਿਚ ਪਾਣੀ ਦੀ ਵੀ ਕੋਈ ਘਾਟ ਨਹੀਂ ਰਹੇਗੀ ਅਤੇ ਜਿੰਮੀਦਾਰ ਇਸ ਜਾਟਲੈਂਡ ਵਿਚ ਹੋਰ ਵਧੇਰੇ ਪ੍ਰਫੁੱਲਿਤ ਹੋਵੇਗਾ । ਨੂੰ ਬੜਾਵਾ ਦੇਣ ਵਾਲੇ ਹਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ
ਹਰਿਆਣਾ ਦੇ ਮੁੱਖ ਮੰਤਰੀ ਨੂੰ ਜਵਾਬ ਦਿੰਦਿਆਂ ਨੌਜਵਾਨ ਸਿੱਖ ਜਥੇਬੰਦੀ 'ਸਿੱਖ ਯੂਥ ਆਫ਼ ਪੰਜਾਬ' ਨੇ ਕਿਹਾ ਕਿ "ਮਿਸਟਰ ਮਨੋਹਰ ਲਾਲ ਖੱਟੜ, ਜੇਕਰ ਤੁਸੀਂ ਐੱਸ.ਵਾਈ.ਐੈਲ. ਦੇ ਵਿੱਚੋਂ ਪਾਣੀ ਲੈਣ ਲਈ ਵਚਨਬੱਧ
“ਸੋਵੀਅਤ ਰੂਸ ਦੇ ਲੈਨਿਨ ਅਤੇ ਸਟਾਲਿਨ ਦੇ ਸਮੇਂ ਉਥੋਂ ਦੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੇ ਖਾਣ-ਪੀਣ, ਰਿਹਾਇਸ਼, ਨੌਕਰੀ, ਸਿਹਤ ਅਤੇ ਮੁਫਤ ਸੁਰੱਖਿਆ ਆਦਿ ਦਸਹੂਲਤਾਂ ਹਾਸਲ ਸਨ, ਪਰ ਫਿਰ ਵੀ ਸੋਵੀਅਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: