Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਜਲ ਸੰਕਟ ਦੀ ਗੰਭੀਰ ਸਥਿਤੀ

ਪੰਜਾਬ ਦੇ ਜਲ ਸੰਕਟ ਦੀ ਗੰਭੀਰ ਸਥਿਤੀ

ਸਾਨੂੰ ਮੁਸ਼ਕਿਲ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਸਾਨੂੰ ਸਾਹਮਣੇ ਦਿਸਦੀ ਹੋਵੇ। ਪੰਜਾਬ ਦੇ ਜਲ ਸੰਕਟ ਦੀ ਗੰਭੀਰ ਸਥਿਤੀ ਨੂੰ ਅਕਸਰ ਬਰਸਾਤ ਦੇ ਮੌਸਮ ਵਿਚ ਅਣਗੌਲਿਆ ਕੀਤਾ ਜਾਂਦਾ ਹੈ। ਪਰ ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਅੱਖਾਂ ਮੀਟਣ ਦੇ ਨਾਲ ਖ਼ਤਰਾ ਟਲ ਨਹੀਂ ਜਾਂਦਾ। ਪੰਜਾਬ ਇਸ ਸਮੇਂ ਜਲ ਸੰਕਟ ਦੀ ਜੋ ਚਿੰਤਾਜਨਕ ਸਥਿਤੀ ਵਿੱਚੋਂ ਲੰਘ ਰਿਹਾ ਹੈ ਉਸ ਲਈ ਲਗਾਤਾਰ ਵਿਚਾਰ-ਚਰਚਾ ਜ਼ਰੂਰੀ ਹੈ। ਇਸ ਸਬੰਧੀ ਅੰਕੜਿਆਂ ਨੂੰ ਅਧਾਰ ਬਣਾ ਕੇ ਅੱਜ ਅਸੀਂ ਗੱਲ ਕਰਦੇ ਹਾਂ ਤਰਨਤਾਰਨ ਜ਼ਿਲ੍ਹੇ ਦੇ 8 ਬਲਾਕਾਂ ਦੀ ਜੋ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ। ਇਨ੍ਹਾਂ ਵਿੱਚੋਂ ਬਹੁਤੇ ਬਲਾਕ 2017 ਦੇ ਮੁਕਾਬਲੇ 2020 ਦੇ ਵਿਚ ਜ਼ਿਆਦਾ ਸ਼ੋਸ਼ਿਤ ਹੋ ਚੁੱਕੇ ਹਨ।

May be an image of text that says "ਤੀਬਾੜੀ ਜਾਸਰਕਤਾ ਤਰਨਤਾਰਨ ਦੇ ਸਾਰੇ ਬਲਾਕਾਂ ਵਿੱਚ ਦੁਗਣਾ ਪਾਣੀ ਕੱਢਿਆ ਜਾ ਰਿਹਾ ਹੈ| ਜਮੀਨੀ ਪਾਣੀ ਦੀ ਦਰ % (2020) ਗੰਡੀਵਿੰਡ 118 ਤਰਨਤਾਰਨ 225% ਖਡੂਰ ਸਾਹਿਬ ਭਿੱਖੀਵਿੰਡ 225% ਨੌਸ਼ਹਿਰਾ ਪੰਨੂ 215% 194% 225% ਪੱਟੀ ਚੋਲਾ ਸਾਹਿਬ 218% ਵਲਟੋਹਾ 118% 0-70 Safe 5-Semi-critical -Critical 100-300- Over- exploited ਸਾਰੇ ਬਲਾਕ ਅਤਿਸ਼ੋਸ਼ਿਤ ਹਨ|"

ਜਿਵੇਂ ਕਿ ਅਸੀਂ ਪਹਿਲਾਂ ਵੀ ਮਾਝੇ ਦੇ ਸੰਦਰਭ ਚ ਗੱਲ ਕੀਤੀ ਸੀ ਕਿ ਮਾਝੇ ਦੇ ਪਹਿਲੇ ਪੱਤਣ ਵਿੱਚ ਹੀ ਪਾਣੀ ਹੈ। ਤਰਨਤਾਰਨ ਦੀ ਸਥਿਤੀ ਵੀ ਕੁਝ ਏਦਾਂ ਦੀ ਹੀ ਹੈ।
2018 ਦੀ ਰਿਪੋਰਟ ਦੇ ਮੁਤਾਬਿਕ ਤਰਨਤਾਰਨ ਦੇ ਪਹਿਲੇ ਪੱਤਣ ਵਿੱਚ 78%, ਦੂਜੇ ਅਤੇ ਤੀਜੇ ਪੱਤਣ ਵਿੱਚ ਪਾਣੀ16.5% ਅਤੇ 5.5% ਹੈ।
ਇਹ ਅੰਕੜੇ ਸਾਨੂੰ ਦੱਸਦੇ ਹਨ ਕਿ ਜ਼ਮੀਨੀ ਪਾਣੀ ਦੇ ਕੁਲ ਭੰਡਾਰ ਵਿਚੋਂ 78% ਹੀ ਪਹਿਲੇ ਪੱਤਣ ਵਿੱਚ ਹੈ।
ਕੇਂਦਰ ਸਰਕਾਰਾਂ ਬਾਰ ਬਾਰ ਪੰਜਾਬ ਨੂੰ ਵੱਧ ਤੋਂ ਵੱਧ ਝੋਨਾ ਲਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਜਿਸ ਨਾਲ ਪਾਣੀ ਦੀ ਖਪਤ ਹੋਰ ਜ਼ਿਆਦਾ ਹੋ ਰਹੀ ਹੈ। ਤਰਨਤਾਰਨ ਵਿੱਚ ਝੋਨੇ ਹੇਠ 85% ਰਕਬੇ ਨੇ ਜ਼ਮੀਨੀ ਪਾਣੀ ਦੀ ਸਥਿਤੀ ਹੋਰ ਨਾਜ਼ੁਕ ਬਣਾ ਦਿੱਤਾ ਹੈ।
May be an image of text that says "ਤਰਨਤਾਰਨ ਵਿੱਚ ਝੋਨੇ ਹੇਠ ਰਕਬਾ ਅਤੇ ਵਚਾਵਨ ਭਾਵਰਨ ਝੋਨਾ ਹੋਰ ਫ਼ਸਲਾਂ ਹੇਠ ਰਕਬਾ 15% 5% 5 85% ਹੇਠ ਝੋਨੇਹੇਠਰਕਬਾ ਹੋਰ ਫ਼ਸਲਾਂ ਰਕਬਾ 85% ਝੋਨਾ ਲੱਗਣ ਕਰਕੇ ਦੁੱਗਣਾ ਪਾਣੀ ਕੱਢਣਾ ਪੈ ਰਿਹਾ ਹੈ|"
ਤਰਨਤਾਰਨ ਵਿੱਚ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਪਾਣੀ ਦੀ ਜਮੀਨ ਹੇਠੋੰ ਕੱਢਣ ਦੀ ਦਰ 2017 ਅਤੇ 2020 ਦੇ ਅੰਕੜਿਆਂ ਮੁਤਾਬਿਕ ਇਸ ਪ੍ਰਕਾਰ ਹੈ।
ਇਹਨਾਂ ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ 2017 ਨਾਲੋਂ 2020 ਵਿੱਚ ਵਧੀ ਹੈ:
ਭਿੱਖੀਵਿੰਡ
2017-139% 2020-194%
ਚੋਹਲਾ ਸਾਹਿਬ
2017-141% 2020-218%
ਪੱਟੀ
2017-177% 2020-225%
ਖਡੂਰ ਸਾਹਿਬ
2017-164% 2020-212%
ਨੌਸ਼ਹਿਰਾ ਪਨੂੰਆਂ
2017-177% 2020-215%
ਤਰਨਤਾਰਨ
2017 -147% 2020-225%
ਇਨ੍ਹਾਂ ਦੋ ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਘਟੀ ਹੈ।
ਵਲਟੋਹਾ
2017-163% 2020-159%
ਗੰਡੀਵਿੰਡ
2017-134% 2020-118%
May be an image of text that says "ਖੇਤੀਸ਼ੜੀ ਵਾਭਾਵਰਨ ਅਤੇ ਜਾਗੂਕਤਾ ਤਰਨਤਾਰਨ ਵੱਖ ਵੱਖ ਬਲਾਕਾਂ ਦੀ ਜ਼ਮੀਨੀ ਪਾਣੀ ਕੱਢਣ ਦੀ 2017(%) ਅਤੇ 2020(%) ਦੀ ਦਰ ਸਾਰੇ ਹੀ ਬਲਾਕ ਅਤਿ ਸ਼ੋਸ਼ਿਤ ਹਨ 250 218 200 194 212 215 225 150 225 139 o 177 141 164 177 100 134 118 147 163 159 50 ਭਿੱਖੀਵਿੰਡ ਚੋਹਲਾ ਸਾਹਿਬ ਗੰਡੀਵਿੰਡ ਖੜੂਰ ਸਾਹਿਬ ਜਮੀਨੀ ਪਾਣੀ ਕੱਢਣ ਦੀ ਦਰ(2017)% ਨੌਸ਼ਹਿਰਾ ਪਨੂਆਂ ਤਰਨਤਾਰਨ ਵਲਟੋਹਾ ਜਮੀਨੀ ਪਾਣੀ ਕੱਢਣ ਦੀ ਦਰ(2020)% ਤਰਨਤਾਰਨ ਵਿੱਚ ਜਮੀਨੀ ਪਾਣੀ ਦੁਗਣਾ ਨਿਕਲਣ ਕਰਕੇ ਪਾਣੀ ਵਿੱਚ ਯੂਰੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਵੱਧ ਗਈ ਹੈ"
ਜ਼ਿਕਰਯੋਗ ਹੈ ਕਿ ਤਰਨਤਾਰਨ ਵਿੱਚ ਸਿਰਫ 0.74% ਰਕਬਾ ਹੀ ਰੁੱਖਾਂ ਹੇਠ ਹੈ। ਕਿਸੇ ਵੀ ਖਿੱਤੇ ਵਿੱਚ ਰੁੱਖਾਂ ਦੀ ਛੱਤਰੀ ਹੇਠ ਰਕਬਾ 33% ਹੋਣਾ ਚਾਹੀਦਾ ਹੈ।
May be an image of text that says "ਖਰੇਭੀਬਾੜੀ ਵਾਤਾਵਨ ਜਗੂਕਤਾ ਤਰਨਤਾਰਨ ਵਿਚ ਜੰਗਲਾਤ ਹੇਠ ਰਕਬਾ (ਸਿਰਫ 0.74%) ਰੁੱਖਾਂ ਦੀ ਛਤਰੀ ਹੇਠ ਲੋੜੀਂਦਾ ਰਕਬਾ: 33%"
ਤਰਨਤਾਰਨ ਦੇ ਜ਼ਮੀਨੀ ਪਾਣੀ ਦੇ ਵਿੱਚ ਪਾਣੀ ਦੀ ਗੁਣਵੱਤਾ ਵੀ ਘਟ ਰਹੀ ਹੈ। ਜ਼ਮੀਨੀ ਪਾਣੀ ਵਿਚ ਯੂਰੇਨੀਅਮ ਅਤੇਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ, ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਹੈ।
ਜਮੀਨੀ ਪਾਣੀ ਦੇ ਤੇਜੀ ਨਾਲ ਥੱਲੇ ਡਿੱਗਣ ਦੇ ਕਾਰਨ ਬੇਸ਼ੱਕ ਬਹੁਭਾਂਤੀ ਹਨ ਅਤੇ ਇਹਨਾਂ ਦੇ ਹੱਲ ਵੀ ਵੱਡੇ ਪੱਧਰ ਤੇ ਹੋਣ ਵਾਲੇ ਹਨ।
ਪਰ ਕੁੱਝ ਕਾਰਜ ਅਸੀਂ ਨਿੱਜੀ ਪੱਧਰ ਤੇ ਵੀ ਕਰ ਸਕਦੇ ਹਾਂ। ਜਿਵੇਂ ਕਿ ਘਰਾਂ, ਗੁਰਦੁਆਰਿਆਂ ਦੀਆਂ ਛਤਾਂ ਦੇ ਬਰਸਾਤੀ ਪਾਣੀ ਨੂੰ ਜ਼ਮੀਨਦੋਜ਼ ਕਰਨਾ ਅਤੇ ਰੁੱਖਾਂ ਦੀ ਛੱਤਰੀ ਹੇਠ ਰਕਬਾ ਵਧਾਉਣ ਲਈ ਛੋਟੇ ਜੰਗਲ ਜਾਂ ਝਿੜੀਆਂ ਲਾਉਣਾ।
ਪਾਣੀ ਨੂੰ ਜ਼ਮੀਨਦੋਜ਼ ਕਰਨ ਅਤੇ ਝਿੜੀਆਂ ਲਾਉਣ ਦੇ ਸੰਬੰਧ ਚ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸੱਕਦੇ ਹੋ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿਛਲੇ 30-40 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਦੀਆਂ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਹੋਣ ਨਾਲ ਕਈ ਉਹ ਸਮੱਸਿਆਵਾਂ ਉੱਭਰ ਆਈਆਂ ਹਨ ਜਿਨ੍ਹਾਂ ਬਾਰੇ ਪੁਰਾਣੇ ਸਮੇਂ ਵਿਚ ਵਿਚਾਰ ਨਹੀਂ ਸੀ ਕੀਤੀ ਗਈ।
ਪੰਜਾਬ ਵਿੱਚ ਆਏ ਮੌਜੂਦਾ ਹੜ੍ਹਾਂ ਦੇ ਅਸਲੀ ਕਾਰਣਾਂ ਨੂੰ ਸਮਝਣ ਤੇ ਉਹਨਾਂ ਦਾ ਹੱਲ ਕੱਢਣ ਲਈ ਮਹਿਜ਼ ਹਮਦਰਦੀ, ਸਮਾਜ ਸੇਵੀ ਸੰਸਥਾਵਾਂ ਨੂੰ ਦਾਨ-ਪੁੰਨ ਜਾਂ ਦਿੱਲੀ ਵੱਲ ਗੁੱਸਾ ਕੱਢ ਕੇ ਅਸੀਂ
ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ
ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਪਿੰਡ ਜਰਗ ਦੇ ਘਰਾਂ ਦੀਆਂ ਬੰਬੀਆਂ (ਸਮਰਸੀਬਲਾਂ) ਦੇ ਪਾਣੀ ਦੀ ਜਾਂਚ ਤੋਂ ਬਾਅਦ 90 ਘਰਾਂ ਦੇ ਪਾਣੀ ਨੂੰ ਪੀਣ ਲਈ ਅਯੋਗ ਕਰਾਰ ਦਿੱਤਾ ਹੈ। ਅਜਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: