ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਪਿੰਡ ਜਰਗ ਦੇ ਘਰਾਂ ਦੀਆਂ ਬੰਬੀਆਂ (ਸਮਰਸੀਬਲਾਂ) ਦੇ ਪਾਣੀ ਦੀ ਜਾਂਚ ਤੋਂ ਬਾਅਦ 90 ਘਰਾਂ ਦੇ ਪਾਣੀ ਨੂੰ ਪੀਣ ਲਈ ਅਯੋਗ ਕਰਾਰ ਦਿੱਤਾ ਹੈ। ਅਜਿਹਾ ਪਾਣੀ ‘ਚ ਘੁਲੇ ਹੋਏ ਕੁੱਲ ਠੋਸ /ਕਣਾਂ (ਟੀ. ਡੀ. ਐੱਸ.) ਦੀ ਮਾਤਰਾ ਵੱਧ ਹੋਣ ਕਰਕੇ ਕੀਤਾ ਗਿਆ ਹੈ। ਸਟੇਟ ਪਬਲਿਕ ਹੈਲਥ ਲਬਾਰਟਰੀ ਤੋਂ ਕਰਵਾਈ ਗਈ ਜਾਂਚ ‘ਚ ਦੋ – ਢਾਈ ਸੌ ਫੁੱਟ ਤੱਕ ਹੋਏ ਬੋਰਾਂ ਦੇ ਪਾਣੀ ‘ਚ ਟੀ. ਡੀ. ਐੱਸ. ਦੀ ਮਾਤਰਾ 940 ਆਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਲੁਧਿਆਣੇ ਜਿਲ੍ਹੇ ਦਾ ਇਹ ਇਲਾਕਾ ਧਰਤੀ ਹੇਠਲੇ ਪਾਣੀ ਦੀ ਥੁੜ੍ਹ ਨਾਲ ਵੀ ਜੂਝ ਰਿਹਾ ਹੈ। ਜ਼ਮੀਨੀ ਪਾਣੀਆਂ ਦੇ ਪੱਧਰ ਦੇ ਸਮੇਂ ਸਮੇਂ ਤੇ ਹੋਏ ਨਿਰੀਖਣਾਂ ‘ਚ ਸਾਰੇ ਲੁਧਿਆਣੇ ਜਿਲ੍ਹੇ ਨੂੰ ਹੀ ਅਤਿ ਸ਼ੋਸ਼ਿਤ (ਓਵਰ ਐਕਸਪਲੋਇਟਡ) ਸ਼੍ਰੇਣੀ ਚ ਰੱਖਿਆ ਗਿਆ ਹੈ।
ਸਿਹਤ ਇੰਸਪੈਕਟਰ ਸ਼ਿੰਗਾਰਾ ਸਿੰਘ ਮੁਤਾਬਿਕ ਪਿੰਡ ਦਾ ਟੋਭਾ ਜਿਆਦਾ ਡੂੰਘਾਈ ਚ ਪੁੱਟਣ ਕਰਕੇ ਗੰਦਾ ਪਾਣੀ ਧਰਤੀ ਹੇਠਾਂ ਜਾਣ ਲੱਗ ਪਿਆ ਹੈ, ਜਿਸਨੇ ਅੱਗੇ ਧਰਤੀ ਹੇਠਲੇ ਪਾਣੀ ਨੂੰ ਵੀ ਗੰਦਾ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਕਈ ਹੋਰ ਕਾਰਣ ਵੀ ਹੋ ਸਕਦੇ ਹਨ, ਜਿਨ੍ਹਾਂ ਦੀ ਜਾਂਚ ਕਰਨੀ ਬਣਦੀ ਹੈ।
ਬੀ. ਬੀ. ਸੀ. ਪੰਜਾਬੀ ਤੇ ਬੋਲਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਇਹ ਵੀ ਆਖਿਆ ਕਿ ਪਲੀਤ ਪਾਣੀ ਪੀਣ ਕਰਕੇ ਲੋਕ ਬੁਖਾਰ, ਚਮੜੀ ਰੋਗ, ਟੱਟੀਆਂ – ਉਲਟੀਆਂ, ਕਾਲਾ ਪੀਲੀਆ ਆਦਿ ਤੋਂ ਪ੍ਰਭਾਵਿਤ ਹੋ ਸਕਦੇ ਹਨ। ਪਿੰਡ ਵਾਸੀਆਂ ਨੂੰ ਬੰਬੀਆਂ ਦਾ ਪਾਣੀ ਪੀਣ ਦੀ ਜਗ੍ਹਾ ਉਬਲਿਆ ਪਾਣੀ, ਜਲ ਘਰ ਤੋਂ ਟੂਟੀਆਂ ਰਾਹੀਂ ਆਉਣ ਵਾਲਾ ਪਾਣੀ ਜਾਂ ਆਰ. ਓ. ਰਾਹੀਂ ਫਿਲਟਰ ਪੀਣ ਦੀ ਸਲਾਹ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ। ਜਲ ਘਰ ਦੇ ਪਾਣੀ ਦਾ ਕੁਨੈਕਸ਼ਨ ਹਰ ਘਰ ਕੋਲ ਨਹੀਂ ਹੈ ਤੇ ਨਾ ਹੀ ਇਸ ਪਾਣੀ ਦੀ ਪਹੁੰਚ (ਸਪਲਾਈ) ਲਗਾਤਾਰ ਰਹਿੰਦੀ ਹੈ। ਸਿਹਤ ਵਿਭਾਗ ਨੇ ਘਰਾਂ ਦੇ ਬਾਹਰ “ਪਾਣੀ ਪੀਣਯੋਗ ਨਹੀਂ ਹੈ” ਲਿਖ ਦਿੱਤਾ ਹੈ ਪਰ ਕੇਵਲ ਚੇਤਾਵਨੀ ਜਾਰੀ ਕਰਨਾ ਮਸਲੇ ਦਾ ਹੱਲ ਨਹੀਂ ਹੈ। ਪਿੰਡ ਦੇ ਕੁਝ ਚੇਤੰਨ ਲੋਕਾਂ ਨੇ ਇਸ ਮਸਲੇ ਨੂੰ ਉਭਾਰਿਆ ਤਾਂ ਹੈ ਪਰ ਇਸਦੇ ਹੱਲ ਲਈ ਸਮੂਹਿਕ ਤੌਰ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ । ਅਜਿਹਾ ਹੀ ਬਾਕੀ ਪੰਜਾਬ ‘ਚ ਵੀ ….