Tag Archive "water-pollution"

ਕੀ ਪੱਖਪਾਤੀ ਹੈ ਮੌਨਿਟਰਿੰਗ ਕਮੇਟੀ ਵੱਲੋਂ ਜ਼ੀਰੇ ਨੇੜਲੇ ਗੰਧਲੇ ਪਾਣੀ ਤੇ ਜ਼ਾਰੀ ਕੀਤੀ ਰਿਪੋਰਟ ?

ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਅਤੇ ਰਸਾਇਣ ਦੇ ਕਾਰਖਾਨੇ ਮਾਲਬਰੋਸ ਵੱਲੋਂ ਗੰਦੇ ਕੀਤੇ ਧਰਤੀ ਹੇਠਲੇ ਪਾਣੀ ਦੀ ਜਾਂਚ ਸੰਬੰਧੀ ਮੌਨਿਟਰਿੰਗ ਕਮੇਟੀ ਵੱਲੋਂ 21 ਸਤੰਬਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਸੁਆਲਾਂ ਦੇ ਘੇਰੇ 'ਚ ਹੈ।

ਪੰਜਾਬ ’ਚ ਸੋਧੇ ਹੋਏ ਪਾਣੀ ਦਾ 21% ਹਿੱਸਾ ਹੀ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹੈ

ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਖਤਮ ਹੋਣ ਕਰਕੇ ਸੂਬੇ ਵਿੱਚ ਆ ਰਹੀ ਪਾਣੀ ਦੀ ਕਿੱਲਤ ਉੱਤੇ ਵਿਚਾਰ ਚਰਚਾ ਕਰਨ ਲਈ ਲੰਘੇ ਵੀਰਵਾਰ ਸਾਰੇ ਸਿਆਸੀ ਦਲਾਂ ਦੀ ਮਿਲਣੀ ਰੱਖੀ, ਉੱਥੇ ਦੂਜੇ ਪਾਸੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ’ ਨੇ ਆਪਣੇ 10 ਜਨਵਰੀ ਦੇ ਹੁਕਮ ਵਿੱਚ ਦਰਸਾਇਆ ਹੈ ਕਿ ਸੂਬਾ ਸਰਕਾਰ ਸੋਧੇ ਹੋਏ ਪਾਣੀ ਨੂੰ ਠੀਕ ਤਰੀਕੇ ਨਾਲ ਸਾਂਭ ਹੀ ਨਹੀਂ ਸਕੀ।

ਗੰਗਾ ਤੇ ਇਸ ਵਿਚ ਪੈਂਦੇ ਦਰਿਆਵਾਂ ਵਿਚ ਮੂਰਤੀਆਂ ਰੋੜ੍ਹਨ ’ਤੇ 50 ਹਜ਼ਾਰ ਜੁਰਮਾਨਾ ਹੋਵੇਗਾ

ਗੰਗਾ ਦਰਿਆ ਦੀ ਸਫਾਈ ਸੰਬੰਧੀ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ‘ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ’ (ਨੈ.ਮਿ.ਫਾ.ਕ.ਗੰ) ਵੱਲੋਂ 11 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਗੰਗਾ ਅਤੇ ਇਸ ਵਿਚ ਪੈਣ ਵਾਲੇ ਹੋਰਨਾਂ ਦਰਿਆਵਾਂ ਵਿਚ ਮੂਰਤੀਆਂ ਰੋੜ੍ਹਨ ਉੱਤੇ ਲਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।

ਪ੍ਰਦੂਸ਼ਨ ਦੀ ਮਾਰ: ਤਲਾਵਾਂ ਤੇ ਦਰਿਆਵਾਂ ਦੀਆਂ ਮੱਛੀਆਂ ਨੂੰ ਚਮੜੀ ਦਾ ਕੈਂਸਰ ਹੋ ਰਿਹੈ

ਮੱਧ ਪ੍ਰਦੇਸ਼ ਦੇ ਮਛੇਰਿਆਂ ਦੀਆਂ ਜਥੇਬੰਦੀਆਂ ਅਤੇ ਖੇਤੀ ਵਿਿਗਆਨ ਕੇਂਦਰਾਂ ਨੇ ‘ਕਾਲਜ ਆਫ ਫਿਸ਼ਰੀ ਸਾਇੰਸ’ (ਜਬਲਪੁਰ, ਮੱਧ ਪ੍ਰਦੇਸ਼) ਕੋਲ ਪਹੁੰਚ ਕਰਕੇ ਮੱਧ ਪ੍ਰਦੇਸ਼ ਦੇ ਤਲਾਬਾਂ ਵਿਚ ਮੱਛੀਆਂ ਮਰਨ ਦੇ ਮਾਮਲੇ ਦੀ ਜਾਂਚ ਕਰਨ ਲਈ ਬੇਨਤੀ ਕਰਨ ਤੋਂ ਬਾਅਦ ਮਾਹਿਰਾਂ ਵੱਲੋਂ ਡਿੰਡੋਰੀ, ਸਿਓਨੀ, ਬਾਲਾਘਾਟ, ਜਬਲਪੁਰ, ਰਾਵਾ ਆਦਿ ਥਾਵਾਂ ਤੋਂ ਮੱਛੀਆਂ ਦੇ ਨਮੂਨਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਮੱਛੀਆਂ ਚਮੜੀ ਦੇ ਕੈਂਸਰ ਨਾਲ ਮਰ ਰਹੀਆਂ ਹਨ।

ਸਰਕਾਰ ਦੀ ਨਜ਼ਰ ‘ਚ ਦਰਿਆਵਾਂ ‘ਚ ਜ਼ਹਿਰ ਘੋਲਣਾ, ਦੁੱਧ ‘ਚ ਪਾਣੀ ਪਾਉਣ ਤੋਂ ਵੀ ਛੋਟਾ ਜੁਰਮ

ਪੰਜਾਬ ਵਿੱਚ ਦੁੱਧ 'ਚ ਪਾਣੀ ਰਲਾ ਕੇ ਵੇਚਣਾ ਇੱਕ ਫੌਜਦਾਰੀ ਜ਼ੁਰਮ ਹੈ, ਇੰਡੀਅਨ ਪੀਨਲ ਕੋਡ ਦੀ ਦਫ਼ਾ 272 ਤਹਿਤ ਇਸ ਜੁਰਮ ਬਦਲੇ ਮੁਜਰਮ 6 ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ। ਯੂ.ਪੀ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਦੁੱਧ 'ਚ ਪਾਣੀ ਪਾਉਣ ਬਦਲੇ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਹੈ।

ਬਿਆਸ ਦਰਿਆ ਵਿਚ ਮਿਲੇ ਕੈਮੀਕਲ ਪਦਾਰਥਾਂ ਮਗਰੋਂ ਪੰਜਾਬ ਵਿਚ ਵੱਡੇ ‘ਜਲ ਸੰਕਟ’ ਦਾ ਖਤਰਾ

ਚੰਡੀਗੜ੍ਹ: ਬਿਆਸ ਦਰਿਆ ਵਿਚ ਮਿਲੇ ਕੈਮੀਕਲ ਪਦਾਰਥਾਂ ਦਾ ਅਸਰ ਹੁਣ ਨਹਿਰੀ ਪਾਣੀ ਵਿਚ ਵੀ ਜਾ ਮਿਲਿਆ ਹੈ ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਪੀਣ ਅਤੇ ...