Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਿੰਡ ਰੁੜਕਾ ਕਲਾਂ ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ

ਪਿੰਡ ਰੁੜਕਾ ਕਲਾਂ ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ

ਚੰਡੀਗੜ੍ਹ – ਬੀਤੇ ਦਿਨੀਂ ਲੁਧਿਆਣਾ ਜਿਲ੍ਹੇ ਦੇ ਪਿੰਡ ਰੁੜਕਾ ਕਲਾਂ (ਨੇੜੇ ਮੁੱਲਾਂਪੁਰ) ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ। ਜੰਗਲ ਲਗਾਉਣ ਲਈ ਇਹ ਉੱਦਮ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਸ. ਰਣਵੀਰ ਸਿੰਘ (ਸਰਪੰਚ) ਅਤੇ ਸਮੂਹ ਪੰਚਾਇਤ ਵੱਲੋਂ ਕੀਤਾ ਗਿਆ। ਸ. ਰਣਵੀਰ ਸਿੰਘ ਹੁਰਾਂ ਨਾਲ ਸਾਲ ਕੂ ਪਹਿਲਾਂ ਪ੍ਰੋ. ਜਸਵੀਰ ਸਿੰਘ ਰਾਹੀ ਜੰਗਲ ਦਾ ਨੁਕਤਾ ਸਾਂਝਾ ਕੀਤਾ ਗਿਆ ਸੀ ਜਿਸ ਤੇ ਓਹਨਾਂ ਨੇ ਉੱਦਮ ਕਰਕੇ ਇਸਨੂੰ ਨੇਪਰੇ ਚਾੜ੍ਹਿਆ ਹੈ।

ਜੰਗਲ ਲਗਾਉਣ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਗਈ, ਜਿਸ ਲਈ ਉੱਦਮੀਆਂ ਦਾ ਤਾਲਮੇਲ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਰਾਹੀਂ ਹੋਇਆ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਾਇਆ ਗਿਆ ਇਹ 250ਵਾਂ ਜੰਗਲ ਹੈ। ਜੰਗਲ ਚ 55 ਤਰ੍ਹਾਂ ਦੇ 1000 ਬੂਟੇ ਲਗਾਏ ਗਏ ਹਨ, ਜਿਨ੍ਹਾਂ ਚ ਫਲਦਾਰ, ਫੁੱਲਦਾਰ, ਛਾਂ ਵਾਲੇ ਅਤੇ ਦਵਾਈ ਵਾਲੇ ਬੂਟੇ ਸ਼ਾਮਿਲ ਹਨ।

ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਬਾਹਰ ਵਸਦੇ ਭਰਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਹਿਤੈਸ਼ੀ ਵੀਰ ਭੈਣ ਜਿਨ੍ਹਾਂ ਦੀ ਰੋਜ਼ੀ ਰੋਟੀ ਕੇਵਲ ਖੇਤੀ ਤੇ ਨਿਰਭਰ ਨਹੀਂ, ਜੋ ਵਿਦੇਸ਼ ਬੈਠੇ ਨੇ, ਜਿਨ੍ਹਾਂ ਦਾ ਚੰਗਾ ਕਾਰੋਬਾਰ ਜਾਂ ਨੌਕਰੀ ਹੈ, ਓਹ ਆਪਣਾ ਦਸਵੰਧ ਆਪਣੀ ਜਗ੍ਹਾ ਤੇ ਜੰਗਲ /ਬਾਗ਼ ਲਵਾ ਕੇ ਵੀ ਕੱਢ ਸਕਦੇ ਹਨ।

ਜਿਕਰਯੋਗ ਹੈ ਕਿ ਜੰਗਲ ਲਗਾਉਣ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਉੱਦਮੀ ਨੇ ਕੇਵਲ ਜੰਗਲ ਲਈ ਜਗ੍ਹਾ ਰੱਖਣੀ ਤੇ ਫਿਰ ਜੰਗਲ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਜੰਗਲਾਂ ਦੇ ਨਾਲ ਨਾਲ ਹੁਣ ਬਾਗ਼ ਲਾਉਣ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਪਿੰਡ ਜਰਗ ਦੇ ਘਰਾਂ ਦੀਆਂ ਬੰਬੀਆਂ (ਸਮਰਸੀਬਲਾਂ) ਦੇ ਪਾਣੀ ਦੀ ਜਾਂਚ ਤੋਂ ਬਾਅਦ 90 ਘਰਾਂ ਦੇ ਪਾਣੀ ਨੂੰ ਪੀਣ ਲਈ ਅਯੋਗ ਕਰਾਰ ਦਿੱਤਾ ਹੈ। ਅਜਿਹਾ
ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਪਿੰਡ ਜਰਗ ਦੇ ਘਰਾਂ ਦੀਆਂ ਬੰਬੀਆਂ (ਸਮਰਸੀਬਲਾਂ) ਦੇ ਪਾਣੀ ਦੀ ਜਾਂਚ ਤੋਂ ਬਾਅਦ 90 ਘਰਾਂ ਦੇ ਪਾਣੀ ਨੂੰ ਪੀਣ ਲਈ ਅਯੋਗ ਕਰਾਰ ਦਿੱਤਾ ਹੈ। ਅਜਿਹਾ
ਪੰਜਾਬ ਵਾਸੀ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਪਲੀਤ ਹੋਣ ਕਾਰਣ ਸੰਤਾਪ ਭੋਗ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ 1980-85 ਤੱਕ ਲੋਕ ਇਸ ਦਰਿਆ ‘ਚ ਨਹਾਉਂਦੇ ਰਹੇ ਹਨ। ਹੌਲੀ-ਹੌਲੀ ਇਸ
ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: