ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ 'ਗੁਰਿਆਈ ਪੁਰਬ' ਨੂੰ ਸਮਰਪਿਤ 'ਗੁਰਮੁਖੀ ਦਿਵਸ' ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।