June 26, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਮਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 550 ਛੋਟੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
ਇਸੇ ਲੜੀ ਤਹਿਤ ਮਿਤੀ 22 ਜੂਨ, 2023 ਨੂੰ ਹਰਪ੍ਰੀਤ ਸਿੰਘ ਪਿੰਡ ਕੇਹਰ ਸਿੰਘ ਵਾਲਾ (ਲੌਗੋਵਾਲ) ਜਿਲ੍ਹਾ ਸੰਗਰੂਰ ਦੀ 1 ਕਨਾਲ ਜਮੀਨ ਵਿੱਚ 250 ਰੁੱਖ, ਨਿਰਮਲ ਸਿੰਘ ਪੁਤਰ ਬਲਵੀਰ ਸਿੰਘ ਪਿੰਡ ਰੱਤਾ ਖੇੜਾ ਸੰਗਰੂਰ ਦੀ 2 ਕਨਾਲ ਜਮੀਨ ਵਿੱਚ 500 ਰੁੱਖ ਅਤੇ ਸ. ਰਾਜ ਸਿੰਘ ਪਿੰਡ ਸਾਹਪੁਰ ਥੇੜੀ ਜਿਲ੍ਹਾ ਸੰਗਰੂਰ ਦੀ 5 ਕਨਾਲ ਜਮੀਨ ਵਿੱਚ 1000 ਰੁੱਖ ਲਗਾਏ ਗਏ।
ਇਹਨਾਂ ਜੰਗਲਾਂ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
Related Topics: Kar sewa Khadoor sahib