
ਨਿਊਯਾਰਕ(7 ਜਨਵਰੀ, 2015): ਸੰਸਾਰ ਦੇ ਵੱਖ-ਵੱਖ ਦੇਸ਼ ਵਿੱਚ ਵੱਸ ਰਹੇ ਸਿੱਖਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਦਿਆਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਮੱਲਾਂ ਮਾਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਮਰੀਕੀ ਸਿੱਖ ਗਰੁਬੀਰ ਸਿੰਘ ਅਟਾਰਨੀ ਨੂੰ ਨਿਊਜਰਸੀ ਦੀ ਸਭ ਤੋਂ ਜ਼ਿਆਦਾ ਸੰਘਣੀ ਅਬਾਦੀ ਵਾਲੀ ਕਾਊਾਟੀ ‘ਚ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਹੈ । ਉਹ ਰਾਜ ‘ਚ ਇਸ ਆਹੁਦੇ ‘ਤੇ ਕਾਬਜ਼ ਹੋਣ ਵਾਲੇ ਪਹਿਲੇ ਸਿੱਖ ਅਤੇ ਦੱਖਣੀ ਏਸ਼ਿਆਈ ਹਨ ।
ਗੁਰਬੀਰ ਸਿੰਘ ਗਰੇਵਾਲ ਨੇ ਚਾਰ ਜਨਵਰੀ ਨੂੰ ਬਰਜਨ ਕਾਊਾਟੀ ਦੇ ਕਾਰਜਕਾਰੀ ਵਕੀਲ ਦੇ ਤੌਰ ‘ਤੇ ਸਹੁੰ ਚੁੱਕੀ।ਉਨ੍ਹਾਂ ਨੇ ਜਾਨ ਮੋਲੀਨੇਲੀ ਦਾ ਸਥਾਨ ਲਿਆ ਹੈ ਜਿਨ੍ਹਾਂ ਦਾ 14 ਸਾਲ ਲੰਬਾ ਕਾਰਜਕਾਲ ਪੂਰਾ ਹੋ ਗਿਆ ।
ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੂਰਬ ਸੰਘੀ ਵਕੀਲ ਗਰੇਵਾਲ ਨੇ ਅਮਰੀਕੀ ਅਟਾਰਨੀ ਆਫਿਸ ਲਈ ਧੋਖਾਧੜੀ ਦੇ ਵੱਡੇ ਮਾਮਲੇ ਲੜੇ ਹਨ ਤੇ ਅਜੇ ਹਾਲ ਹੀ ਵਿਚ ਉਹ ਨੇਵਾਰਕ ‘ਚ ਆਰਥਿਕ ਅਪਰਾਧ ਇਕਾਈ ਦੇ ਪ੍ਰਮੁੱਖ ਦੇ ਤੌਰ ‘ਤੇ ਸੇਵਾ ਦੇ ਚੁੱਕੇ ਹਨ ।