‘‘ਬੀਤੇ ਲੰਮੇ ਸਮੇਂ ਤੋਂ ਇਥੋ ਦੇ ਹੁਕਮਰਾਨ, ਅਦਾਲਤਾਂ ਅਤੇ ਕਾਨੂੰਨ ਨੇ ਸਿੱਖ ਕੌਮ ਨੂੰ ਕਦੀ ਵੀ ਬਣਦਾ ਇਨਸਾਫ਼ ਨਹੀਂ ਦਿੱਤਾ ਅਤੇ ਨਾ ਹੀ ਸਿੱਖ ਕੌਮ ਦੇ ਕਾਤਲਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ । ਅਜਿਹਾ ਵਰਤਾਰਾ ਹੀ ਸਿੱਖਾਂ ਨਾਲ ਇਥੋ ਦੇ ਵਿਧਾਨਿਕ ਅਤੇ ਸਮਾਜਿਕ ਵਿਤਕਰੇ ਨੂੰ ਪ੍ਰਤੱਖ ਕਰਦਾ ਹੈ । ਜੋ ਬੀਤੇ ਦਿਨੀ ਨਜ਼ਾਇਜ ਹਥਿਆਰ ਰੱਖਣ ਦੇ ਦੋਸ਼ ਅਧੀਨ ਜੇਲ੍ਹ ਵਿਚ ਬੰਦੀ ਫਿਲਮੀ ਐਕਟਰ ਸੰਜੇ ਦੱਤ ਨੂੰ ਰਿਹਾਅ ਕਰਨ ਦੇ ਹੁਕਮ ਹੋਏ ਹਨ, ਇਹ ਅਮਲ ਵੀ ਪ੍ਰਤੱਖ ਕਰਦੇ ਹਨ ਕਿ ਇਥੋ ਦਾ ਕਾਨੂੰਨ ਹਿੰਦੂ ਬਹੁਗਿਣਤੀ ਲਈ ਨਰਮ ਵਤੀਰਾ ਰੱਖਦਾ ਹੈ ਅਤੇ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਲਈ ਸਖ਼ਤ ਵਤੀਰਾ ।