Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ, ਨਾਗਪੁਰ ਤੇ ਇਨ੍ਹਾਂ ਦੇ ਦਲਾਲਾਂ ਦਾ ਸਮੱਚਾ ਸਿੱਖ ਪੰਥ ਸਮਾਜਿਕ ਬਾਈਕਾਟ ਕਰੇ: ਖਾਲੜਾ ਮਿਸ਼ਨ

ਦਿੱਲੀ, ਨਾਗਪੁਰ ਤੇ ਇਨ੍ਹਾਂ ਦੇ ਦਲਾਲਾਂ ਦਾ ਸਮੱਚਾ ਸਿੱਖ ਪੰਥ ਸਮਾਜਿਕ ਬਾਈਕਾਟ ਕਰੇ: ਖਾਲੜਾ ਮਿਸ਼ਨ

ਚੰਡੀਗੜ (ਸਿੱਖ ਸਿਆਸਤ ਬਿਊਰੋ) 10 ਜਨਵਰੀ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਦੀ ਨਸਲਕੁਸ਼ੀ ਦਾ ਹਿਸਾਬ ਦੇਣ ਦੀ ਬਜਾਏ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਭੰਡ ਰਹੇ ਹਨ। ਜਥੇਬੰਦੀ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਨੇ ਨਸਲਕੁਸ਼ੀ ਦੀ ਵਿਉਤ ਕਰਨ ਵਾਲਿਆ ਖਿਲਾਫ ਕਾਰਵਾਈ ਕਰਕੇ ਦਿੱਲੀ, ਨਾਗਪੁਰ ਅਤੇ ਉਸਦੇ ਦਲਾਲਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਹੰਕਾਰ ਅਤੇ ਮੱਕਾਰੀ ਦੀ ਘੋੜੇ ਤੇ ਸਵਾਰ ਜੰਗਲ ਰਾਜ ਦੇ ਹਾਮੀ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਭੰਡਣ ਦੀ ਬਜਾਏ ਉਹ ਦੱਸਣ ਕਿ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਉੁੱਪਰ 72 ਘੰਟੇ ਤੋਪਾਂ, ਟੈਂਕਾਂ ਨਾਲ ਫੋਜੀ ਹਮਲਾ ਕਿਉਂ ਬੋਲਿਆ ਗਿਆ? ਕਿਉਂ ਫੌਜੀ ਹਮਲੇ ਦੇ ਸਾਰੇ ਯੋਜਨਾਕਾਰ ਬੱਚ ਨਿਕਲੇ ਜਦੋਂ ਕਿ ਨਜਦੀਕ ਹੀ ਜੱਲਿਆਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਅੰਗਰੇਜ ਸਰਕਾਰ ਨੇ ਹੰਟਰ ਕਮਿਸ਼ਨ ਬਣਾ ਕੇ ਪੜਤਾਲ ਕਰਾਈ ਗਈ ਸੀ?

ਨਵਬੰਰ 1984 ਦਾ ਕਤਲੇਆਮ ਕਰਕੇ ਨਾਦਰਸ਼ਾਹੀ ਜੁਲਮਾਂ ਨੂੰ ਕਿਉਂ ਮਾਤ ਪਾਇਆ ਗਿਆ ਸੁਪਰੀਮ ਕੌਰਟ ਦੇ ਨੱਕ ਹੇਠ ਹੋਏ ਇਸ ਕਤਲੇਆਮ ਦੇ ਦੋਸ਼ੀ ਕਿਉਂ ਬੱਚ ਨਿਕਲੇ? ਝੂਠੇ ਮੁਕਾਬਲਿਆਂ ਵਿੱਚ ਖਤਮ ਕਰਕੇ ਪੰਜਾਬ ਅੰਦਰ 25 ਹਜਾਰ ਸਿੱਖਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿੱਚ ਕਿਉਂ ਸਾੜੀਆਂ ਗਈਆਂ ਅਤੇ ਹਜਾਰਾਂ ਦੀਆਂ ਲਾਸ਼ਾਂ ਦਰਿਆਵਾ, ਨਹਿਰਾਂ ਵਿੱਚ ਕਿਉਂ ਰੋੜੀਆਂ ਗਈਆਂ?

ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਅਤੇ ਉਸਦੀ ਸਮੱੁਚੀ ਟੀਮ ਖਿਲਾਫ ਝੂਠੇ ਮੁਕਾਬਲਿਆਂ ਵਿੱਚ ਗੁਨਾਹਗਾਰ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਾ ਹੋਈ? ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਖਿਲਾਫ ਕਾਨੂੰਨ ਹਰਕਤ ਵਿੱਚ ਕਿੳੇ ਨਾ ਆਇਆ?

ਪੰਜਾਬ ਦੇ ਗਰੀਬ ਕਿਸਾਨਾਂ ਨੂੰ ਖੁਦਕੁਸ਼ੀਆਂ ਵਿੱਚ ਕਿਉ ਧੱਕਿਆ ਗਿਆ? ਬੰਦੀ ਸਿੱਖਾਂ ਨੂੰ ਗੈਰ-ਕਾਨੂੰਨੀ ਤਰੌ ਤੇ ਜੇਲ੍ਹਾਂ ਵਿੱਚ ਕਿਉਂ ਰੋਲਿਆ ਜਾ ਰਿਹਾ ਹੈ? ਪੰਜਾਬ ਦਾ 70% ਤੋਂ ਵੱਧ ਪਾਣੀ ਕਿਉਂ ਖੋਹਿਆ ਗਿਆ?

ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਅੰਦਰ ਵੱਸਦੇ ਸਿੱਖ ਵੀ ਨਸਲਕੁਸ਼ੀ ਦੇ ਵਿਉਤਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਗੁਰੂਧਾਮਾਂ ਅੰਦਰ ਕਿਸੇ ਵੀ ਤਰ੍ਹਾਂ ਦਾ ਸਨਮਾਨ ਨਾ ਦੇਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ 20 ਸਾਲ ਬਾਅਦ, ਬਹੁਤ ਕੁਝ ਬਦਲ ਗਿਆ ਹੈ।
ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।
ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ 'ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।
ਕਿਸੇ ਵੀ ਚੋਣ ਵਿੱਚ ਹਰ ਉਮੀਦਵਾਰ ਲਈ ਆਪਣੀ ਸੀਟ ਮਹੱਤਵਪੂਰਨ ਹੁੰਦੀ ਹੈ ਪਰ ਨਿਰਪੱਖ ਤੇ ਸਮੂਹਿਕ ਤੌਰ ਤੇ ਵੇਖਿਆ ਜਾਵੇ ਤਾਂ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: