Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਮਗੇ ਜਿੱਤਣ ਵਾਲੇ ਅਮਰੀਕੀ ਸਿੱਖ ਫੌਜੀ ਨੇ ਫੌਜ ਵਿਰੁੱਧ ਮੁਕੱਦਮਾ ਦਾਇਰ ਕੀਤਾ

ਤਮਗੇ ਜਿੱਤਣ ਵਾਲੇ ਅਮਰੀਕੀ ਸਿੱਖ ਫੌਜੀ ਨੇ ਫੌਜ ਵਿਰੁੱਧ ਮੁਕੱਦਮਾ ਦਾਇਰ ਕੀਤਾ

ਨਿਊਯਾਰਕ (1 ਮਾਰਚ, 2016): ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਇੱਕ ਸਿੱਖ ਸਰਦਾਰ ਕੈਪਟਨ ਸਿਮਰਤਪਾਲ ਸਿੰਘ ਨੇ ਆਪਣੀ ਹੀ ਫੌਜ ਦੇ ਵਿਰੁੱਧ ਦਾੜੀ ਅਤੇ ਦਸਤਾਰ ਸਜ਼ਾਉਣ ਲਈ ਪੱਕੀ ਪ੍ਰਵਾਨਗੀ ਲੈਣ ਲਈ ਮਾਮਲਾ ਦਰਜ਼ ਕਰਵਾਇਆ ਹੈ।

ਕੈਪਟਨ ਸਿਮਰਤਪਾਲ ਸਿੰਘ ਸਿੱਖ ਧਰਮ ਅਨੁਸਾਰ ਲੰਮੀ ਦਾੜ੍ਹੀ ਤੇ ਲੰਮੇ ਵਾਲ ਰੱਖਣ ਦੀ ਆਗਿਆ ਚਾਹੁੰਦੇ ਸਨ ਪਰ ਇਸ ਦੇ ਲਈ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ । ਉਹ ਅਮਰੀਕਾ ਦੀ 349 ਇੰਜੀਨੀਅਰ ਬਟਾਲੀਅਨ ਵਿਚ ਕੈਪਟਨ ਹਨ । ਉਨ੍ਹਾਂ ਨੂੰ ਪਿਛਲੇ ਸਾਲ ਦਾੜ੍ਹੀ ਰੱਖਣ ਤੇ ਪੱਗੜੀ ਬੰਨ੍ਹਣ ਦੀ ਇਜਾਜਤ ਤਾਂ ਮਿਲ ਗਈ ਸੀ ਪਰ ਇਹ ਆਗਿਆ ਅਸਥਾਈ ਸੀ ।

Captain-Simratpal-Singh
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਸਹਾਇਕ ਫੌਜ ਸਕੱਤਰ ਡੇਬਰਾ ਵਾਡਾ ਨੇ ਕੈਪਟਨ ਸਿਮਰਤਪਾਲ ਸਿੰਘ ਨੂੰ ਸਥਾਈ ਇਜਾਜਤ ਲਈ ਹਾਲ ਹੀ ਵਿਚ ਕੁਝ ਟੈਸਟ ਕਰਾਉਣ ਲਈ ਕਿਹਾ ਸੀ । ਵਾਡਾ ਇਹ ਪੱਕਾ ਕਰਨਾ ਚਾਹੁੰਦੀ ਸੀ ਕਿ ਕੈਪਟਨ ਦਾੜ੍ਹੀ ਤੇ ਪੱਗੜੀ ਪਹਿਨਣ ਤੋਂ ਬਾਅਦ ਗੈਸ ਮਾਸਕ ਤੇ ਹੈਲਮੇਟ ਪਾ ਸਕਦੇ ਹਨ ਜਾਂ ਨਹੀਂ ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Decorated Sikh Soldier Files Lawsuit After Military Denies Religious Freedom
ਕੈਪਟਨ ਸਿਮਰਤਪਾਲ ਸਿੰਘ ਦੇ ਸਮਰਥਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਯੂਨਿਟ ਦੇ ਬਾਕੀ ਮੈਂਬਰਾਂ ਨਾਲ ਗੈਸ ਮਾਸਕ ਟੈਸਟ ਪਾਸ ਕਰ ਲਿਆ ਸੀ । ਉਨ੍ਹਾਂ ਨੂੰ ਅਫਗਾਨਿਸਤਾਨ ਦੇ ਕੰਧਾਰ ਵਿਚ ਇਕ ਸੜਕ ਤੋਂ ਧਮਾਕਾਖੇਜ਼ ਸਮੱਗਰੀ ਹਟਾਉਣ ਲਈ ਕਾਂਸੀ ਦੀ ਤਗਮਾ ਵੀ ਮਿਲ ਚੁੱਕਾ ਹੈ । ਇਸ ਸਿੱਖ ਕੈਪਟਨ ਨੂੰ 2006 ਵਿਚ ਯੂ. ਐੱਸ. ਮਿਲਟਰੀ ਅਕੈਡਮੀ ਵਿਚ ਪਹਿਲੇ ਦਿਨ ਆਪਣੇ ਵਾਲ ਤੇ ਦਾੜ੍ਹੀ ਕਰਵਾਉਣੀ ਪਈ ਸੀ ।

2014 ਵਿਚ ਅਮਰੀਕੀ ਫੌਜ ਨੇ ਆਪਣੇ ਜਵਾਨਾਂ ਨੂੰ ਗਰਮੀ ਵਾਲੇ ਇਲਾਕਿਆਂ ਵਿਚ ਆਪਣੇ ਧਰਮ ਅਨੁਸਾਰ ਪੱਗੜੀ, ਸਕਾਰਫ ਤੇ ਟੈਟੂ ਦੀ ਆਗਿਆ ਦਿੱਤੀ ਸੀ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਿਚ ਪਿਛਲੇ 6 ਸਾਲਾਂ ਵਿਚ ਸਿਰਫ 3 ਜਵਾਨਾਂ ਨੂੰ ਹੀ ਦਸਤਾਰ ਸਜ਼ਾਉਣ ਤੇ ਦਾੜ੍ਹੀ ਰੱਖਣ ਦੀ ਇਜਾਜਤ ਮਿਲੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: