Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਟਾਡਾ ਅਦਾਲਤ ਨੇ ਪ੍ਰੋ: ਭੁੱਲਰ ਖਿਲਾਫ ਦਰਜ਼ ਮਾਮਲਾ ਕੀਤਾ ਖਾਰਜ਼

ਟਾਡਾ ਅਦਾਲਤ ਨੇ ਪ੍ਰੋ: ਭੁੱਲਰ ਖਿਲਾਫ ਦਰਜ਼ ਮਾਮਲਾ ਕੀਤਾ ਖਾਰਜ਼

ਅੰਮ੍ਰਿਤਸਰ (4 ਅਪਰੈਲ, 2016): ਸਿੱਖ ਸੰਘਰਸ਼ ਨਾਲ ਸਬੰਧਿਤ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ 23 ਸਾਲ ਪੁਰਾਣਾ ਟਾਡਾ ਮਾਮਲਾ ਅੰਮ੍ਰਿਤਸਰ ਦੀ ਟਾਡਾ ਅਦਾਲਤ ਨੇ ਖ਼ਾਰਜ਼ ਕਰ ਦਿੱਤਾ ਹੈ।

ਪੰਜਾਬ ਪੁਲਿਸ ਵੱਲੋਂ 1 ਅਪ੍ਰੈਲ ਨੂੰ ਬਟਾਲਾ ਪੁਲਿਸ ਥਾਣੇ ਵਿੱਚ ਦਰਜ਼ ਟਾਡਾ ਮਾਮਲੇ ਵਿੱਚ ਪ੍ਰੋ: ਭੁੱਲਰ ਖਿਲਾਫ ਪੇਸ਼ ਕੀਤੇ ਦੋਸ਼ ਪੱਤਰ ‘ਤੇ ਅਦਾਲਤ ਨੇ ਸਰਕਾਰੀ ਅਤੇ ਬਚਾਅ ਪੱਖੀ ਧਿਰ ਦੀਆਂ ਦਲੀਲਾਂ ਸੁਨਣ ਉਪਰੰਤ ਮਾਮਲਾ ਕਾਰਜ਼ ਕਰ ਦਿੱਤਾ।

ਪ੍ਰੋ. ਭੁੱਲਰ ਅਦਲਾਤ ਵਿੱਚ ਪੇਸ਼ੀ ਸਮੇਂ( ਫਾਈਲ ਫੋਟੋ)
ਪ੍ਰੋ. ਭੁੱਲਰ ਅਦਲਾਤ ਵਿੱਚ ਪੇਸ਼ੀ ਸਮੇਂ( ਫਾਈਲ ਫੋਟੋ)

ਸਿੱਖਾਂ ਹਿੱਤਾਂ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਇਸ ਮਾਲੇ ਵਿੱਚ ਅਦਾਲਤ ਨੇ ਪੁਲਿਸ ਵੱਲੋਂ ਪ੍ਰੋ. ਭੁੱਲਰ ਖਿਲਾਫ ਪੇਸ਼ ਕੀਤਾ ਦੋਸ਼ ਪੱਤਰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਿਤ ਕਾਗਜਾਤ ਦੱਸਦੇ ਹਨ ਇਹ ਕੇਸ ਝੂਠੇ ਪੁਲਿਸ ਮੁਕਾਬਲੇ ਨਾਲ ਸਬੰਧਿਤ ਹੈ, ਜਿਸ ਵਿੱਚ ਪੁਲਿਸ ਵੱਲੋਂ ਪਿੰਡ ਵੈਰੋ ਨੰਗਲ ਦੇ ਦੋ ਸਿੱਖਾਂ ਗੁਰਮੇਜ ਸਿੰਘ ਗੇਜਾ ਅਤੇ ਜੋਗਾ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ।

ਇਹ ਮਾਮਲਾ ਪੁਲਿਸ ਥਾਣਾ ਬਟਾਲਾ ਵਿੱਚ ਅਧੀਨ ਧਾਰਾ 307, 34 ਆਈਪੀਸੀ, 25/54/59 ਅਸਲਾ ਕਾਨੂੰਨ, 3,4,5 ਟਾਡਾ ਕਾਨੂੰਨ ਅਤੇ 4,5 ਬਾਰੂਦ ਕਾਨੂੰਨ 1992 ਵਿੱਚ ਦਰਜ਼ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਇਸ ਮਾਮਲੇ ਵਿੱਚ ਫਰਵਰੀ 1995 ਵਿੱਚ ਸ਼ਾਮਲ ਕੀਤਾ ਗਿਆ ਸੀ।ਇਸ ਸਮੇ ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਸਨ।ਪ੍ਰੋ. ਭੁੱਲਰ ਖਿਲਾਫ ਕੋਈ ਸਿੱਧੀ ਗਵਾਹੀ ਜਾਂ ਕੋਈ ਚਸ਼ਮਦੀਦ ਗਵਾਹ ਨਹੀਂ ਹੈ।

ਪੁਲਿਸ ਦੇ ਕਾਗਜ਼ਾਂ ਅਨੁਸਾਰ ਪੁਲਿਸ ਨੂੰ ਇੱਕ ਬੰਦੇ ਨੇ ਦੱਸਿਆ ਕਿ ਸਿੱਖ ਖਾੜਕੂ ਉਸਦੇ ਘਰ ਰੋਟੀ ਖਾਣ ਆਉਂਦੇ ਸਨ ਅਤੇ 1992 ਵਿੱਚ ਉਕਤ ਘਟਨਾ ਦੇ ਦਿਨ ਪ੍ਰੋ. ਭੁੱਲਰ ਉਸਦੇ ਘਰ ਰੋਟੀ ਖਾਣ ਆਇਆ ਸੀ ਅਤੇ ਇਸ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਪ੍ਰੋ: ਭੁੱਲਰ ਦਾ ਨਾਮ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: