ਜਲੰਧਰ(19 ਅਗਸਤ 2014): ਜਲੰਧਰ ਪੁਲਿਸ ਅਨੁਸਾਰ 4 ਅਗਸਤ ਨੂੰ ਗ੍ਰਿਫਤਾਰ ਕੀਤੇ ਗਏ ਚਾਰ ਸਿੱਖਾਂ ਨੇ ਪੁਲਿਸ ਵੱਲੋਂ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਗਰੁੱਪ ਨੂੰ ਜਲੰਧਰ ਅਤੇ ਅਨੰਦਪੁਰ ਸਾਹਿਬ ‘ਚ ਕਥਿਤ ਨਿਸ਼ਾਨਿਆਂ ਨੂੰ ਅਮਲ ਵਿੱਚ ਲਿਆਉਣ ਲਈ ਇੰਗਲੈਡ, ਮਲੇਸ਼ੀਆ ਅਤੇ ਸਪੇਨ ਤੋਂ ਪੈਸਾ ਮਿਲਿਆ ਹੈ।
ਮੀਡੀਆ ਨੇ ਪੁਲਿਸ ਦੇ ਗੁਪਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਹਰਮਿੰਦਰ ਸਿੰਘ ਮਿੰਟੂ ਦੇ ਸ਼ਹਿਰ ਜਲੰਧਰ ਅਤੇ ਗੁਰਦਾਸਪੁਰ ਵਿੱਚ ਕਈ ਮੀਟਿੰਗਾਂ ਕਰਨ ਤੋਂ ਇਲਾਵਾ ਇਸ ਗਰੁੱਪ ਨੇ ਜੰਮੂ ਕਸ਼ਮੀਰ ਦੀ ਸਰਹੱਦ ਤੇ ਸਥਿਤ ਸ਼ਹਿਰ ਪਠਾਨਕੋਟ ਵਿੱਚ ਵੀ ਕਈ ਮੀਟਿੰਗਾਂ ਕੀਤੀਆਂ।
ਅਜੇ ਇਹ ਵੇਖਣਾ ਹੋਵੇਗਾ ਕਿ ਪੁਲਿਸ ਦੇ ਇਹ ਦਾਅਵੇ ਚਲਾਨ ਦਾ ਕਿੰਨਾ ਕੂ ਹਿੱਸਾ ਬਨਣਗੇ।ਗ੍ਰਿਫਤਾਰੀ ਤੋਂ ਪਿੱਛੋਂ ਵੱਡੇ ਦਆਵੇ ਕਰਨਾ ਪੰਜਾਬ ਪੁਲਿਸ ਦਾ ਇੱਕ ਆਮ ਵਰਤਾਰਾ ਹੈ ਪਰ ਇਹਨਾਂ ਕੀਤੇ ਦਾਅਵਿਆਂ ਵਿੱਚੋਂ ਚਲਾਨ ਭਰਨ ਵੇਲੇ ਬਹੁਤੇ ਪੁਲਿਸ ਨੂੰ ਭੁੱਲ ਜਾਂਦੇ ਹਨ।