ਚੰਡੀਗਡ਼੍ਹ (6 ਮਾਰਚ, 2016): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਜੋ ਬੀਤੀ 22 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ 6 ਮਾਰਚ ਨੂੰ ਚੰਡੀਗੜ ਦੇ ਸੈਕਟਰ 44 ਸਥਿਤ ਗੁ. ਬਾਗ ਸ਼ਹੀਦਾਂ ਵਿਖੇ ਕੀਤੀ ਗਈ।

ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਰਹੇ ਮਰਹੂਮ ਜਸਵੰਤ ਸਿੰਘ ਮਾਨ ਨੂੰ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗੲੀਆਂ। ਗੁਰਦੁਆਰਾ ਬਾਗ਼ ਸ਼ਹੀਦਾਂ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਪਰਿਵਾਰ ਵੱਲੋਂ ਗ਼ੈਰ ਸਿਆਸੀ ਸੰਸਥਾ ਜਸਵੰਤ ਸਿੰਘ ਮਾਨ ਫਾੳੂਡੇਸ਼ਨ ਬਣਾੳੁਣ ਦਾ ਐਨਾਨ ਕੀਤਾ ਗਿਆ। ਪਾਰਟੀ ਵੱਲੋਂ ੳੁਨ੍ਹਾਂ ਦੇ ਪੁੱਤਰ ਕੁਸ਼ਲਦੀਪ ਸਿੰਘ ਮਾਨ ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਸਵੰਤ ਸਿੰਘ ਮਾਨ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ੳੁਹ ਪਾਰਟੀ ਦੇ ਅਣਥੱਕ ਵਰਕਾਰ ਸਨ। ਜਸਵੰਤ ਸਿੰਘ ਮਾਨ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਕੁਲਬੀਰ ਸਿੰਘ ਸਿੱਧੂ ਆੲੀਏਐਸ, ਗੁਰਤੇਜ ਸਿੰਘ ਆੲੀਏਐਸ ਅਤੇ ਖਰਡ਼ ਤੋਂ ਵਿਧਾੲਕ ਜਗਮੋਹਨ ਸਿੰਘ ਕੰਗ ਸ਼ਾਮਲ ਸਨ।
ਇਸ ਮੌਕੇ ਸਾਬਕਾ ਪੁਲੀਸ ਮੁਖੀ ਮਹਿਲ ਸਿੰਘ ਭੁੱਲਰ, ਐਸ.ਐਸ. ਵਿਰਕ, ਆੲੀਜੀ. ਹਰਚਰਨ ਭੁੱਲਰ, ਰਣਦੀਪ ਸਿੰਘ ਰਾਜਸਥਾਨ, ਗੋਪਾਲ ਸਿੰਘ ਸਿੱਧੂ ਅਤੇ ਦਲ ਖ਼ਾਲਸਾ ਦੇ ਸਤਨਾਮ ਸਿੰਘ ਪਾਉਟਾ ਸਾਹਿਬ ਵੀ ਮੌਜੂਦ ਸਨ। ਸਮਾਗਮ ਦੌਰਾਨ ਜੇਲ੍ਹ ’ਚੋਂ ਜਗਤਾਰ ਸਿੰਘ ਹਵਾਰਾ, ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਵੱਲੋਂ ਭੇਜੇ ਸੰਦੇਸ਼ ਪਡ਼੍ਹ ਕੇ ਸੁਣਾਏ ਗਏ।