Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਛੱਤੀਸਗੜ੍ਹ: ਮਾਓਵਾਦੀ ਹਮਲੇ ‘ਚ ਭਾਰਤੀ ਨੀਮ ਫੌਜੀ ਦਸਤਿਆਂ ਦੇ 24 ਜਵਾਨ ਮਾਰੇ ਗਏ

ਛੱਤੀਸਗੜ੍ਹ: ਮਾਓਵਾਦੀ ਹਮਲੇ ‘ਚ ਭਾਰਤੀ ਨੀਮ ਫੌਜੀ ਦਸਤਿਆਂ ਦੇ 24 ਜਵਾਨ ਮਾਰੇ ਗਏ

ਸੁਕਮਾ: ਅੱਜ ਸੋਮਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਤ ਮਾਓਵਾਦੀਆਂ ਦੇ ਹਮਲੇ ‘ਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ 24 ਨੀਮ ਫੌਜੀ ਮਾਰੇ ਗਏ ਹਨ ਅਤੇ 6 ਹੋਰ ਜ਼ਖਮੀ ਹੋ ਗਏ ਹਨ।

ਸੀ.ਆਰ.ਪੀ.ਐਫ. ਦੇ ਪਬਲਿਕ ਰਿਲੇਸ਼ਨ ਅਫਸਰ (ਪੀ.ਆਰ.ਓ.) ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਹੈ ਕਿ ਜ਼ਖਮੀਆਂ ਨੂੰ ਇਲਾਜ ਲਈ ਹੈਲੀਕਾਪਟਰ ਦੇ ਜ਼ਰੀਏ ਰਾਏਪੁਰ ਰਵਾਨਾ ਕੀਤਾ ਗਿਆ ਹੈ।

ਮਾਓਵਾਦੀ ਹਮਲੇ 'ਚ ਨੁਕਸਾਨੀ ਗਈ ਨੀਮ ਫੌਜੀ ਦਸਤੇ ਦੀ ਗੱਡੀ
ਮਾਓਵਾਦੀ ਹਮਲੇ ‘ਚ ਨੁਕਸਾਨੀ ਗਈ ਨੀਮ ਫੌਜੀ ਦਸਤੇ ਦੀ ਗੱਡੀ

ਪੁਲਿਸ ਮੁਤਾਬਕ ਚਿੰਤਾਗੁਫਾ ਦੇ ਬੁਰਕਾਪਾਲ ਇਲਾਕੇ ‘ਚ ਸੀ.ਆਰ.ਪੀ.ਐਫ ਦਾ ਇਕ ਦਲ ਰੋਡ ਓਪਨਿੰਗ ਪਾਰਟੀ ਦੇ ਤੌਰ ‘ਤੇ ਇਲਾਕੇ ‘ਚ ਗਸ਼ਤ ਕਰ ਰਿਹਾ ਸੀ। ਇਸ ਇਲਾਕੇ ‘ਚ ਸੀ.ਆਰ.ਪੀ.ਐਫ. ਦੀ ਸੁਰੱਖਿਆ ਹੇਠ ਸੜਕ ਬਣਾਈ ਜਾ ਰਹੀ ਸੀ, ਸੜਕ ਦੀ ਸੁਰੱਖਿਆ ਲਈ ਨੀਮ ਫੌਜੀ ਦਸਤਿਆਂ ਦਾ ਦਲ ਨਿਕਲਿਆ ਸੀ।

ਉਸੇ ਵੇਲੇ ਮਾਓਵਾਦੀਆਂ ਨੇ ਪਹਿਲਾਂ ਤੋਂ ਘਾਤ ਲਾ ਕੇ ਹਮਲਾ ਕਰ ਦਿੱਤਾ। ਮਾਰੇ ਗਏ ਸਾਰੇ ਨੀਮ ਫੌਜੀ ਸੀ.ਆਰ.ਪੀ.ਐਫ. ਦੀ 74ਵੀਂ ਬਟਾਲੀਅਨ ਦੇ ਸੀ।

ਇਸ ਹਮਲੇ ਤੋਂ ਬਾਅਦ ਮਾਓਵਾਦੀ ਮਾਰੇ ਗਏ ਨੀਮ ਫੌਜੀਆਂ ਦੇ ਹਥਿਆਰ ਵੀ ਆਪਣੇ ਨਾਲ ਲੈ ਗਏ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

25 CRPF Personnels Killed During An Encounter With Maoists In Sukhma …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: