Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੜਬੜ ਤਾਂ ਹਕੂਮਤਾਂ ਹੀ ਕਰਦੀਆਂ ਹਨ, ਸ਼ਹੀਦਾਂ ਪ੍ਰਤੀ ਸ਼ਰਧਾ ਰੱਖਣ ਵਾਲੀਆਂ ਪੰਥਕ ਧਿਰਾਂ ਨਹੀਂ : ਮਾਨ

ਗੜਬੜ ਤਾਂ ਹਕੂਮਤਾਂ ਹੀ ਕਰਦੀਆਂ ਹਨ, ਸ਼ਹੀਦਾਂ ਪ੍ਰਤੀ ਸ਼ਰਧਾ ਰੱਖਣ ਵਾਲੀਆਂ ਪੰਥਕ ਧਿਰਾਂ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ: “ਜਿਹੜੇ ਸਿੱਖਾਂ ਨੇ ਜ਼ਾਬਰ ਹਕੂਮਤਾਂ ਦੇ ਜੁਲਮ ਖੁਦ ਆਪਣੇ ਪੈਡੇਂ ਤੇ ਹੰਢਾਏ ਹੋਣ ਉਹ ਪੰਥਕ ਧਿਰਾਂ ਕਦੀ ਵੀ ਸ਼ਹੀਦੀ ਬਰਸੀਆਂ ਜਾਂ ਹੋਰ ਕੌਮੀ ਪ੍ਰੋਗਰਾਮਾਂ ਦੇ ਸਮੇਂ ਗੜਬੜ ਜਾਂ ਹੁਲੜਬਾਜੀ ਵਾਲੇ ਅਮਲ ਨਹੀਂ ਕਰ ਸਕਦੀਆਂ, ਜਿਸ ਨਾਲ ਸ਼ਹੀਦਾਂ ਦੀ ਆਤਮਾਵਾਂ ਨੂੰ ਦੁੱਖ ਪਹੁੰਚੇ ਅਤੇ ਸਿੱਖ ਕੌਮ ਦੀ ਬਦਨਾਮੀ ਹੋਵੇ। ਅਜਿਹੇ ਕੌਮ ਵਿਰੋਧੀ ਅਮਲ ਤਾਂ ਪੰਥ ਵਿਰੋਧੀ ਹਕੂਮਤਾਂ ਨੂੰ ਸਹੀ ਬੈਠਦੇ ਹਨ।  ਜੋ ਸਿੱਖ ਕੌਮ ਨੂੰ ਬਦਨਾਮ ਕਰਕੇ ਬਹੁਗਿਣਤੀ ਹਿੰਦੂ ਕੌਮ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਆਪਣੇ ਮਗਰ ਲਗਾਉਣ ਦੀ ਤਾਕ ਵਿਚ ਰਹਿੰਦੇ ਹਨ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਖੁਸ਼ ਰੱਖਣ ਵਿਚ ਯਕੀਨ ਰੱਖਦੇ ਹਨ ।”

ਸਿਮਰਨਜੀਤ ਸਿੰਘ ਮਾਨ (ਫੋਟੋ: 6 ਜੂਨ 2016)
ਸਿਮਰਨਜੀਤ ਸਿੰਘ ਮਾਨ (ਫੋਟੋ: 6 ਜੂਨ 2016)

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਵਿਖੇ ਕੌਮੀ ਸ਼ਹੀਦਾਂ ਦੀ ਮਨਾਈ ਗਈ 32ਵੀਂ ਬਰਸ਼ੀ ਸਮੇਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਿਸ ਕੌਮੀ ਖ਼ਾਲਿਸਤਾਨ ਦੇ ਮਕਸਦ ਨੂੰ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦੀ ਚਾਹਨਾ ਕਰਦੇ ਹੋਏ ਜਿਨ੍ਹਾਂ ਮਾਵਾਂ ਦੇ ਪੁੱਤਰਾਂ ਨੇ ਸ਼ਹੀਦੀਆਂ ਦੇ ਜਾਮ ਪੀਤੇ, ਬੇਘਰ ਅਤੇ ਬੇਜ਼ਮੀਨੇ ਹੋਣ ਲਈ ਮਜ਼ਬੂਰ ਹੋਣਾ ਪਿਆ ਅਤੇ ਹੋਰ ਅਨੇਕਾ ਤਰ੍ਹਾਂ ਦੇ ਅਹਿਸ ਅਤੇ ਅਕਹਿ ਪਰਿਵਾਰਿਕ ਤੇ ਸਮਾਜਿਕ ਕਸਟ ਸਹਿਣ ਕੀਤੇ, ਉਹਨਾ ਸ਼ਹੀਦਾਂ ਦੇ ਕਾਤਲਾਂ ਨੂੰ ਸਿੱਖ ਕੌਮ ਨਾਂ ਤਾਂ ਕਦੀ ਭੁਲਾ ਸਕਦੀ ਹੈ ਅਤੇ ਨਾ ਹੀ ਉਹਨਾਂ ਕਾਤਲਾਂ ਨੂੰ ਸਿੱਖ ਕੌਮ ਕਦੀ ਮੁਆਫ਼ ਕਰ ਸਕਦੀ ਹੈ।

ਬਹੁਤ ਦੁੱਖ ਅਤੇ ਅਫਸੋਸ ਹੈ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਮਰ ਸਿੰਘ ਚਾਹਲ ਦਰਬਾਰ ਸਾਹਿਬ ਵਿਚ ਬੀਤੇ ਦਿਨੀਂ ਚਿੱਟ ਕੱਪੜੀਏ ਪੁਲਿਸ ਨੂੰ ਖੁਦ ਅਗਵਾਈ ਕਰ ਰਹੇ ਸੀ। ਫਿਰ ਰਣਜੀਤ ਸਿੰਘ ਬ੍ਰਹਮਪੁਰਾ, ਭੂੰਦੜ, ਰਣੀਕੇ, ਮੰਨਾ, ਵਲਟੋਹਾ ਆਦਿ ਸਭ ਆਪੋ-ਆਪਣੇ ਸਮਰਥਕਾਂ ਦੀ ਫ਼ੌਜ ਲੈਕੇ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਥਾਨ ’ਤੇ ਹੂਲੜਬਾਜੀ ਕਰਨ ਲਈ ਤਾਇਨਾਤ ਸਨ। ਪਰ ਸੰਗਤਾਂ ਦੇ ਰੋਹ ਅੱਗੇ ਇਹਨਾਂ ਦੀ ਗੁੰਡਾਗਰਦੀ ਰਤੀਭਰ ਵੀ ਚੱਲ ਨਾ ਸਕੀ।

ਗਿਆਨੀ ਗੁਰਬਚਨ ਸਿੰਘ ਨੂੰ ਜਦੋਂ ਸਿੱਖ ਕੌਮ ਨੇ ਸੁਣਨਾ ਹੀ ਪਸੰਦ ਨਾ ਕੀਤਾ ਅਤੇ “ਖ਼ਾਲਸਿਤਾਨ ਜ਼ਿੰਦਾਬਾਦ, ਅਕਾਲ ਤਖ਼ਤ ਮਹਾਨ ਹੈ” ਦੇ ਨਾਅਰਿਆਂ ਨਾਲ ਹੁਕਮਰਾਨਾਂ ਅਤੇ ਅਖੌਤੀ ਜਥੇਦਾਰਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਦੇ ਹੋਏ ਕੌਮਾਂਤਰੀ ਪੱਧਰ ’ਤੇ ਸੰਦੇਸ਼ ਦੇ ਦਿੱਤਾ ਹੈ ਤਾਂ ਹੁਣ ਬਾਦਲ ਨੂੰ “ਸਰਬੱਤ ਖ਼ਾਲਸਾ” ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਅਜਿਹੇ ਅਮਲ ਕਰਕੇ ਹੀ ਬਾਦਲ ਪੰਜਾਬ ਸੂਬੇ ਅਤੇ ਇਥੋ ਦੇ ਧਾਰਮਕਿ ਸਥਾਨਾਂ ਦੇ ਮਾਹੌਲ ਨੂੰ ਧਾਰਮਕਿ ਤੇ ਅਮਨਮਈ ਰੱਖ ਸਕਦੇ ਹਨ, ਵਰਨਾ ਬਾਦਲ ਪਰਵਿਾਰ ਨੂੰ ਸਿੱਖ ਕੌਮ ਦੇ ਵੱਡੇ ਰੋਹ ਦਾ ਸਾਹਮਣਾ ਕਰਨ ਦੇ ਅਮਲਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਮਾਨ ਨੇ ਕਹਿਾ, ਇੰਗਲਿਸ਼ ਅਖ਼ਬਾਰਾਂ ਦਾ ਟ੍ਰਿਿਬਊਨ, ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ, ਹਿੰਦੁਸਤਾਨ ਟਾਈਮਜ਼ ਆਦਿ ਵਲੋਂ ਸੱਿਖ ਕੌਮ ਲਈ ਦਹਿਸ਼ਤਗਰਦ, ਅੱਤਵਾਦੀ, ਅਪਰਾਧੀ, ਦੰਗਾਕਾਰੀ ਅਤੇ ਗਰਮ ਦਲੀਏ ਦੇ ਨਫ਼ਰਤ ਭਰੇ ਸ਼ਬਦਾਂ ਨੂੰ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਨਿਰੰਤਰ ਵਰਤਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਤਿਸਰ) ਇਹ ਵੀ ਸਮਝਦਾ ਹੈ ਕਿ ਸਿੱਖ ਕੌਮ ਪ੍ਰਤੀ ਨਫ਼ਰਤ ਪੈਦਾ ਕਰਨ ਅਤੇ ਸਿੱਖ ਕੌਮ ਨੂੰ ਉਪਰੋਕਤ ਨਫ਼ਰਤ ਭਰੇ ਨਾਮ ਦੇਣ ਵਚਿ ਇਹਨਾ ਅਖ਼ਬਾਰਾਂ ਦੇ ਸੰਪਾਦਕਾਂ ਦਾ ਕੋਈ ਕਸੂਰ ਨਹੀਂ, ਬਲਕਿ ਜੋ ਇਹਨਾਂ ਦੇ ਅੰਦਰ ਸਿੱਖ ਕੌਮ ਪ੍ਰਤੀ ਦਵੈਤ, ਈਰਖਾ, ਨਫ਼ਰਤ ਭਰੀ ਪਈ ਹੈ, ਇਹ ਹਿੰਦੂਤਵ ਰਾਸ਼ਟਰ ਦੀ ਕੱਟੜਤਾ ਵਾਲੀ ਸੋਚ ਦੀ ਬਦੌਲਤ ਹੈ, ਉਹ ਸੋਚ ਹੀ ਅਜਿਹੇ ਨਫ਼ਰਤ ਭਰੇ ਸ਼ਬਦ ਲਿਖਣ ਲਈ ਇਹਨਾਂ ਸੰਪਾਦਕਾਂ ਨੂੰ ਤੇ ਅੰਗਰੇਜ਼ੀ ਅਖ਼ਬਾਰਾਂ ਨੂੰ ਮਜ਼ਬੂਰ ਕਰਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: