ਨਵੀਂ ਦਿੱਲੀ: ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਬਣੇ ਇਕ ਮੈਂਬਰੀ ਟੀ.ਪੀ. ਗਰਗ (ਰਿਟਾਇਰਡ ਜੱਜ) ਕਮਿਸ਼ਨ ਨੇ ਗੁੜਗਾਂਓ ਅਤੇ ਪਟੌਦੀ ਦੇ ਪੀੜਤਾਂ ਦੇ ਵਾਰਸਾਂ ਨੂੰ 12.07 ਕਰੋੜ ਦੇਣ ਦੀ ਸਿਫਾਰਿਸ਼ ਕੀਤੀ ਸੀ।

ਇਨ੍ਹਾਂ ਦੋ ਥਾਵਾਂ ‘ਤੇ ਸਰਕਾਰੀ ਅੰਕੜਿਆਂ ਮੁਤਾਬਕ 36 ਸਿੱਖਾਂ ਦਾ ਕਤਲ ਹੋਇਆ ਸੀ।
ਕਮਿਸ਼ਨ ਦੀ 300 ਪੰਨਿਆਂ ਦੀ ਰਿਪੋਰਟ ਇਨ੍ਹਾਂ ਇਲਾਕਿਆਂ ਵਿਚ 1984 ਦੌਰਾਨ ਹੋਈਆਂ ਘਟਨਾਵਾਂ, ਜਾਂਚ ਦਾ ਵੇਰਵਾ ਹੈ, ਇਹ ਜਾਂਚ ਹਰਿਆਣਾ ਸਰਕਾਰ ਨੂੰ ਸੌਂਪੀ ਗਈ ਹੈ। ਹਾਲੇ ਤਕ ਇਸ ਜਾਂਚ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ।
ਜਸਟਿਸ ਗਰਗ, ਜੋ ਕਿ ਇਲਾਹਾਬਾਦ ਹਾਈ ਕੋਰਟ ਤੋਂ ਰਿਟਾਇਰਡ ਜੱਜ ਹਨ, ਨੇ ਉਨ੍ਹਾਂ ਕੇਸਾਂ ਦੀ ਜਾਂਚ ਨਹੀਂ ਕੀਤੀ ਜਿਹੜੇ ਕਿ ਪਹਿਲਾਂ ਹੀ 2000 ਵਿਚ ਬਣੇ ਨਾਨਾਵਤੀ ਕਮਿਸ਼ਨ ਵਲੋਂ ਜਾਂਚੇ ਗਏ ਸੀ।