Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗਿੱਪੀ ਗਰੇਵਾਲ ਦੇ ਨਵੇਂ ਵੀਡੀਓੁ ਗੀਤ “ਜ਼ਾਲਮ” ‘ਤੇ ਭਾਰਤ ਵਿੱਚ ਲੱਗੀ ਪਾਬੰਦੀ, ਸੈਂਸਰ ਬੋਰਡ ਨੇ ਪਾਸ ਕਰਨ ਤੋਂ ਕੀਤੀ ਨਾਂਹ

ਗਿੱਪੀ ਗਰੇਵਾਲ ਦੇ ਨਵੇਂ ਵੀਡੀਓੁ ਗੀਤ “ਜ਼ਾਲਮ” ‘ਤੇ ਭਾਰਤ ਵਿੱਚ ਲੱਗੀ ਪਾਬੰਦੀ, ਸੈਂਸਰ ਬੋਰਡ ਨੇ ਪਾਸ ਕਰਨ ਤੋਂ ਕੀਤੀ ਨਾਂਹ

ਚੰਡੀਗੜ੍ਹ ( 20 ਫਰਵਰੀ, 2015): ਭਾਰਤੀ ਸੈਂਸਰ ਬੋਰਡ ਨੇ ਪੰਜਾਬੀ ਗਾਇਕ/ ਐਕਟਰ ਗਿੱਪੀ ਗਰੇਵਾਲ ਦੇ ਵੀਡੀਓੁ ਗੀਤ “ਜ਼ਾਲਮ” ਨੂੰ ਪਾਸ ਕਰਨ ਤੋਂ ਇਨਕਾਰ ਕਰਦਿਆਂ ਇਸਦੇ ਭਾਰਤੀ  ਉੱਪ ਮਹਾਦੀਪ ਵਿੱਚ ਪ੍ਰਸਾਰਣ ‘ਤੇ ਪਾਬੰਦੀ ਲਾ ਦਿੱਤੀ ਹੈ।ਪਰ ਇਸ ਗੀਤ ਯੂ ਟਿਊਬ ਅਤੇ ਇੰਟਰਨੈੱਟ ‘ਤੇ ਹੋਰ ਵੈਬਸਾਈਟਾਂ ‘ਤੇ ਮੌਜੂਦ ਹੈ।

Zaalam-Song
ਗਿੱਪੀ ਗਰੇਵਾਲ ਦਾ ਵੀਡੀਓੁ ਗੀਤ “ਜ਼ਾਲਮ”

ਗਿੱਪੀ ਗਰੇਵਾਲ ਨੇ ਆਪਣੇ ਫੇਸਬੱਕ ਪੇਜ਼ ‘ਤੇ ਲਿਖਿਆ ਹੈ “ ਜ਼ਾਲਮ ਗੀਤ ਨੂੰ ਸੈਂਸਰ ਨੇ ਪਾਸ ਨਹੀਂ ਕੀਤਾ, ਕਹਿੰਦੇ ਇਹ ਨਹੀਂ ਹੋ ਸਕਦਾ”।

ਪੰਜਾਬ ਕਕਾਂਗਰਸ ਦੇ ਇੱਕ ਲੀਡਰ ਦੇ ਗਿੱਪੀ ਗਰੇਵਾਲ ‘ਤੇ ਪੁਲਿਸ ਤੋਂ ਪਰਚਾ ਦਰਜ਼ ਕਰਨ ਦੀ ਮੰਗ ਬਾਰੇ ਦਿੱਤੇ ਬਿਆਨ ‘ਤੇ ਪ੍ਰਤੀ ਕਿਰਿਆ ਦਿੰਦਿਆ ਪੰਜਾਬੀ ਗਾਇਕ ਨੇ ਕਿਹਾ ਕਿ “ ਤੇ ਆਹ ਹੁਣ ਇੱਕ ਮੇਰੇ ‘ਤੇ ਪਰਚਾ ਕਰਨ ਨੂੰ ਫਿਰਦਾ, ਕਹਿੰਦਾ ਗਲਤ ਗੀਤ ਗਾਇਆ। ਅੱਜ ਪਤਾ ਲੱਗਿਆ ਕਿ ਕਈ ਲੋਕ ਸੱਚ ਸੁਨਣਾ ਹੀ ਨਹੀਂ ਚਾਹੁੰਦੇ”।

“ਜਿਨ੍ਹਾਂ ਨੇ ਪਸੰਦ ਕੀਤਾ ਉਨਾਂ ਦਾ ਬਹੁਤ ਧੰਨਵਾਦ ਤੇ ਜਿੰਨ੍ਹਾਂ ਨੂੰ ਚੰਗਾ ਨਹੀਂ ਲੱਗਿਆ ਉਨ੍ਹਾਂ ਨੂੰ ਕਹਿ ਰਿਹਾ ਹਾਂ ਕਿ ਇੱਕ ਵਾਰ ਫਿਰ ਧਿਆਨ ਨਾਲ ਦੇਖੋ”।

ਵਰਨਣਯੋਗ ਹੈ ਕਿ ਗਿੱਪੀ ਗਰੇਵਾਲ ਦਾ ਨਵਾ ਵੀਡੀਓੁ ਗੀਤ “ਜ਼ਾਲਮ” ਇੱਕ ਸਿੱਖ ਨੌਜਵਾਨ ਦੀ ਕਹਾਣੀ ਬਿਆਨ ਕਰਦਾ ਹੈ, ਜੋ ਫੌਜੀ ਬਨਣਾ ਚਾਹੁੰਦਾ ਹੈ, ਪਰ ਪੁਲਿਸ ਦਾ ਤਸ਼ੱਦਦ ਉਸਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ‘ਤੇ ਲੈ ਆਉਂਦਾ ਹੈ।ਇਹ ਵੀਡੀਓੁ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਮੀਡੀਆ ‘ਤੇ ਵਿਖਾਇਆ ਜਾ ਰਿਹਾ ਹੈ।

ਇਸ ਗੀਤ ਦੇ ਅੰਤ ਵਿੱਚ ਪੰਜਾਬੀ ਵਿੱਚ ਲਿਖੀਆਂ ਲਾਈਨਾਂ ਇਉਂ ਹਨ:

“ਕਦੋਂ ਦਿੱਤਾ ਇਨਸਾਫ ਅਦਾਲਤਾਂ ਨੇ, ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ
ਲੰਮੀ ਉਮਰ ਤੋਂ ਉਡੀਕ ਇੱਥੇ ਫੈਸਲੇ ਦੀ, ਮੰਗੀ ਭੀਖ ਨਹੀਂ! ਮੰਗੇ ਸੀ ਹੱਕ ਲੋਕੋ
ਨੱਕ ਰਗੜਿਆਂ ਮਿਲਣ ਨਾ ਹੱਕ ਦਿੰਦੇ, ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ”

ਵਿਸ਼ੇਸ਼: ਗਿੱਪੀ ਗਰੇਵਾਲ ਦਾ ਨਵਾਂ ਵੀਡੀਓੁ ਗੀਤ “ਜ਼ਾਲਮ”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ
ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ
ਬਹੁਤੇ ਗੀਤਾਂ ਵਿੱਚ ਇੱਕ ਸਾਂਝੀ ਗੱਲ ਜੋ ਵੇਖਣ ਨੂੰ ਮਿਲੀ ਕਿ ਇਸ ਕਿਰਸਾਨੀ ਤੇ ਹੋਰ ਸਾਰੇ ਮਸਲਿਆਂ ਦੀ ਅਤੇ ਪੂਰੇ ਹਿੰਦੁਸਤਾਨ ਦੀ ਲੋਕਾਈ ਤੇ ਆਵਾਮ ਦੀਆਂ ਸਮੱਸਿਆਵਾਂ ਦੀ ਜੜ੍ਹ ਦਿੱਲੀ
ਕਿਸੇ ਦਿਨ ਸਵੇਰੇ ਮੂੰਹ-ਹਨੇਰੇ ਉੱਠ ਕੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ। ਜਦੋਂ ਲੋਕ ਸੁੱਤੇ ਹੋਣ, ਚਾਰੇ ਪਾਸੇ ਚੁੱਪ ਹੋਵੇ। ਜੇ ਤੁਸੀ ਖੁਸ਼ਕਿਸਮਤ ਹੋਏ ਤੁਹਾਡੇ ਘਰ ਦੇ ਨੇੜੇ ਪੰਛੀਆਂ ਦੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: