Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗਰੀਸ ਵਿੱਚ ਦੋ ਗੁਰਦੁਆਰਾ ਸਹਿਬਾਨ ‘ਤੇ ਗੋਲੀਆਂ ਨਾਲ ਹੋਇਆ ਹਮਲਾ, ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਗਰੀਸ ਵਿੱਚ ਦੋ ਗੁਰਦੁਆਰਾ ਸਹਿਬਾਨ ‘ਤੇ ਗੋਲੀਆਂ ਨਾਲ ਹੋਇਆ ਹਮਲਾ, ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਗਰੀਸ (21 ਸਤੰਬਰ, 2014): ਅੱਜ ਇਥੇ ਸਥਿਤ ਦੋ ਗੁਰਦੁਆਰਾ ਸਹਿਬਾਨਾਂ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਸਹਮਣੇ ਆਇਆ ਹੈ।ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਭਗਤ ਰਵੀਦਾਸ ਦਰਬਾਰ ‘ਤੇ ਗੋਲੀਆਂ ਨਾਲ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ।

“ਸਿੱਖ ਚੈਨਲ ਯੂਕੇ” ਵੱਲੋਂ ਪ੍ਰਸਾਰਿਤ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਜਰੂਰ ਪਹੁੰਚਿਆ ਹੈ।

Greece
ਗਰੀਸ ਤੋਂ “ਸਿੱਖ ਚੈਨਲ” ਯੂਕੇ ਨਾਲ ਗੱਲ ਕਰਦਿਆਂ ਟੋਨੀ ਸਿੰਘ ਨਾਮ ਦੇ ਇੱਕ ਸਿੱਖ ਨੇ ਕਿਹਾ ਕਿ ਇੱਥੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਆਮ ਗੱਲ ਹੈ।

ੳੇੁਨ੍ਹਾਂ ਕਿਹਾ ਕਿ ਇੱਥੇ ਰਹਿ ਰਹੇ ਪੰਜਾਬੀ ਲੋਕ ਮਜ਼ਦੂਰ ਹੋਣ ਕਰਕੇ ਸੰਗਠਤ ਨਹੀਂ ਹਨ। ਇਸ ਕਰਕੇ ਕਦੇ ਉਨ੍ਹਾਂ ਇਕੱਠੇ ਹੋਕੇ ਅਜਿਹੀ ਘਟਨਾਵਾਂ ਵਿਰੁੱਧ ਰੋਸ ਪਰਗਟ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਭਾਵੇਂ ਇੱਥੇ ਅਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਹਨ, ਪਰ ਜਿਆਦਾਤਰ ਸਿੱਖ ਖੇਤਾਂ ਵਿੱਚ ਕੰਮ ਕਰਦੇ ਹੋਣ ਕਰਕੇ, ਆਏ ਦਿਨ ਵੱਧ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਜਾਂ ਇਨ੍ਹਾਂ ਵਿਰੁੱਧ ਅਵਾਜ਼ ਉਠਾਉਣ ਵਿੱਚ ਮੱਦਦ ਨਹੀਂ ਕਰ ਸਕਦੇ।

ਗਰੀਸ ਵਿੱਚ ਰਹਿ ਰਹੇ ਸਿੱਖਾਂ ਨੇ ਇਸ ਹਮਲੇ ਨੂੰ ਨਸਲੀ ਹਮਲਾ ਕਹਿੰਦਿਆਂ ਦੱਸਿਆ ਕਿ ਜਦੋਂ ਤੋਂ ਗਰੀਸ ਆਰਥਿਕ ਮੰਦੀ ਦਾ ਸਾਹਮਣਾ ਦਾ ਸਾਹਮਣਾ ਕਰ ਰਿਹਾ ਹੈ, ਉਸ ਸਮੇਂ ਤੋਂ ਸਿੱਖ ਪੂਰੇ ਗਰੀਸ਼ ਵਿੱਚ ਹੀ ਨਫਰਤੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਰਤਾਨੀਆਂ ਦੇ ਦੌਰੇ ‘ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਤਾਨਵੀਂ ਸਰਕਾਰ ਨੂੰ ਬਰਤਾਨੀਆਂ ਵਿੱਚ ਵੱਸਦੇ ਸਿੱਖਾਂ, ਸਿੱਖ ਜੱਥੇਬੰਦੀਆਂ ਅਤੇ ਸਿੱਖ ਟੀਵੀ ਚੈਨਲਾਂ ‘ਤੇ ਕਾਰਵਾਈ ਕਰਨ ਲਈ ਇੱਕ ਦਸਤਾਵੇਜ਼ (ਡੋਜ਼ੀਅਰ)
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਖ਼ਾਲਸਾ ਸਿਰਜਨਾ ਦਿਵਸ ਸਬੰਧੀ ਅਤੇ ਸਿੱਖ ਚੈਨਲ ਦੀ ਛੇਵੀਂ ਵਰੇ੍ਹਗੰਢ ਮੌਕੇ ਸਿੱਖ ਚੈਨਲ ਯੂ.ਕੇ. ਵੱਲੋਂ ਵਿਸ਼ੇਸ਼ ਸੈਮੀਨਾਰ ਲਗਾਏ ਗਏ, ਜਿਸ ਵਿਚ ਖਾਲਸਾ ਸਾਜਨਾ ਦਿਵਸ ਦੀ
ਗਰੀਸ ਦੇ ਦੋ ਗੁਰਦੁਆਰਾ ਸਹਿਬਾਨ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਖ਼ਤ ਲਹਿਜੇ 'ਚ ਕਿਹਾ ਕਿ ਗਰੀਸ 'ਚ ਜੋ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: