ਫਰੈਂਕਫਰਟ (8 ਅਪ੍ਰੈਲ, 2015):

ਗੁਰਦੁਆਰਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ, ਚੇਅਰਮੈਨ ਭਾਈ ਮਨਜੀਤ ਸਿੰਘ ਹੋਠੀ, ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਖ਼ਜ਼ਾਨਚੀ ਭਾਈ ਕਰਨੈਲ ਸਿੰਘ ਪ੍ਰਦੇਸੀ, ਸਲਾਹਕਾਰ ਕਮੇਟੀ ਅਤੇ ਫਰੈਂਕਫਰਟ ਦੀ ਸੰਗਤ ਦੇ ਯਤਨਾਂ ਇਹ ਸੈਮੀਨਾਰ ਹੋਇਆ।
ਸੈਮੀਨਾਰ ‘ਚ ਫਰਾਂਸ ਤੋਂ ਸਿੱਖ ਚੈਨਲ ਦੇ ਨੁਮਾਇੰਦੇ ਭਾਈ ਮਨਜੀਤ ਸਿੰਘ ਅਤੇ ਮਿਊਨਿਖ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ ਨੁਮਾਇੰਦਗੀ ਕਰਦੇ ਹੋਏ ਸੰਗਤਾਂ ਨੂੰ ਖ਼ਾਲਸਾ ਸਿਰਜਨਾ ਦਿਵਸ ਦੀ ਵਧਾਈ ਦਿੱਤੀ ।
ਇਸ ਮੌਕੇ ਗੁਰਦੁਆਰਾ ਸਿੱਖ ਸੈਂਟਰ ਦੇ ਗ੍ਰੰਥੀ ਸਿੰਘਾਂ ਭਾਈ ਅਮਰੀਕ ਸਿੰਘ ਕਠਿਆਲੀ ਅਤੇ ਭਾਈ ਸੰਦੀਪ ਸਿੰਘ ਖਾਲੜਾ ਗੁਰਬਾਣੀ ਭਾਵਾਂ ਦੇ ਨਾਲ ਸਿੱਖੀ ਦੀ ਮਹੱਤਤਾ ਅਤੇ ਖ਼ਾਲਸਾ ਸਿਰਜਣਾ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ ।
ਇਸ ਮੌਕੇ ਸੰਗਤ ਵਿਚੋਂ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ ਅਤੇ ਖ਼ਾਲਸਾ ਸਿਰਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ । ਫਰੈਂਕਫਰਟ ਦੀ ਸੰਗਤ ਤੋਂ ਇਲਾਵਾ ਇਸ ਸੈਮੀਨਾਰ ‘ਚ ਸ: ਅਮਰਜੀਤ ਸਿੰਘ ਡਿੰਪਾ ਐੱਨ.ਆਰ.ਆਈ. ਜਰਮਨੀ ਵੀ ਮਿਊਨਿਖ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ।