ਦਿੱਲੀ ( 10 ਫਰਵਰੀ, 2015): ਦਿੱਲੀ ਚੋਣਾਂ ਦੀ ਚੱਲ ਰਹੀ ਗਿਣਤੀ ਤੋਂ ਪ੍ਰਾਪਤ ਹੋ ਰਹੇ ਰੂਝਾਨਾਂ ਨੇ ਚੋਣ ਸਰਵੇਖਣਾਂ ਦੀ ਭਵਿੱਖਬਾਣੀ ਨੂੰ ਸਹੀ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਇਤਿਹਾਸ ਸਿਰਜਦੀ ਹੋਈ, ਹੁੰਝਾਂ ਫੇਰ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ।

ਇਸ ਸਮੇਂ ਪ੍ਰਾਪਤ ਰੂਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 63 ਸੀਟਾਂ ‘ਤੇ ਅੱਗੇ ਵੱਧ ਰਹੀ ਹੈ, ਜਦਕਿ ਬਾਜਪਾ ਅਤੇ ਹੋਰ ਪਾਰਟੀਆਂ ਸਿਰਫ 6 ਸੀਟਾਂ ‘ਤੇ ਹੀ ਅੱਗੇ ਚੱਲ ਰਹੀਆਂ ਹਨ।
ਆਮ ਆਦਮੀ ਪਾਰੀ ਸੇ ਮੁੱਖ ਆਗੂਆਂ ਵਿੱਚੋਂ ਚੋਣ ਸਰਵੇਖਣਾਂ ਦੇ ਮਾਹਿਰ ਯੋਗਿੰਦਰ ਯਾਦਵ ਨੇ ਪਿੱਛਲੇ ਦਿਨੀ ਕਿਹਾ ਸੀ ਕਿ ਆਪ ਵੱਲੋ 2/3 ਸੀਟਾਂ ਲੈਕੇ ਜਿੱਤਣ ਦੀ ਸੰਭਾਵਨਾ ਹੈ।
ਉਨ੍ਹਾਂ ਵੱਲੋਂ ਕੀਤੇ ਦਾਅਵੇ ਦੀ ਪ੍ਰਾਪਤ ਰੁਝਾਨ ਪੁਸ਼ਟੀ ਕਰ ਰਹੇ ਹਨ। ਯਾਦਵ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ 51 ਤੋਂ 57 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ, ਜੇਕਰ ਮੌਜੂਦਾ ਰੂਝਾਨ ਨਤਿਜ਼ਿਆਂ ਵਿੱਚ ਬਦਲਦੇ ਹਨ ਤਾਂ ਆਪ ਵੱਲੋਂ ਇੰਨੀਆਂ ਸੀਟਾਂ ਜਿੱਤਣ ਦੀ ਸੰਭਾਵਨਾ ਹੈ।