ਨਵੀਂ ਦਿੱਲੀ ( ਮਾਰਚ, 2015): ਭਾਰਤ ਦੀ ਮੋਦੀ ਸਰਕਾਰ ਖਿਲਾਫ ਜ਼ਮੀਨ ਪ੍ਰਾਪਤੀ ਦੇ ਮਸਲੇ ‘ਤੇ ਅੰਨਾ ਹਜ਼ਾਰੇ ਨੇ ਬਿਲ ਦੇ ਖ਼ਿਲਾਫ਼ ਪੈਦਲ ਯਾਤਰਾ ਦਾ ਵੀ ਐਲਾਨ ਕੀਤਾ ਹੈ। ਪੈਦਲ ਯਾਤਰਾ ਸੇਵਾਗਰਾਮ ਤੋਂ ਸ਼ੁਰੂ ਹੋਵੇਗੀ ਤੇ ਇਸਦੀ ਤਾਰੀਖ਼ ਦਾ ਐਲਾਨ ਅੱਜ ਹੋਵੇਗਾ।

ਅੰਨ੍ਹਾ ਨੇ ਕਿਹਾ ਕਿ ਨਵਾਂ ਬਿਲ ਕਿਸਾਨਾਂ ਲਈ ਨਹੀਂ ਸਗੋਂ ਇਸਨੂੰ ਬਣਾਉਣ ਵਾਲਿਆਂ ਲਈ ਹੀ ਅੱਛਾ ਸਾਬਤ ਹੋਵੇਗਾ। ਭਾਰਤ ਦੀ ਆਜ਼ਾਦੀ ਦੇ ਇਨ੍ਹੇ ਸਾਲਾਂ ਤੋਂ ਬਾਅਦ ਵੀ ਕਿਸਾਨ ਆਤਮਹੱਤਿਆ ਕਰ ਰਹੇ ਹਨ। ਪਿੰਡ ਬਣਨਗੇ ਤਾਂ ਹੀ ਭਾਰਤ ਦੇਸ਼ ਬਣੇਗਾ, ਪਰ ਕਿਸਾਨਾਂ ਦੇ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਸਰਕਾਰ ਪਿੰਡਾਂ ਦੇ ਬਾਰੇ ‘ਚ ਨਹੀਂ ਸੋਚ ਰਹੀ ਹੈ। ਅੰਨ੍ਹਾ ਨੇ ਕਿਹਾ ਕਿ ਅਸੀਂ ਇੱਕ ਪੈਦਲ ਯਾਤਰਾ ਕੱਢਾਂਗੇ। ਪੈਦਲ ਯਾਤਰਾ ਸੇਵਾਗਰਾਮ ਤੋਂ ਸ਼ੁਰੂ ਹੋਵੇਗੀ ਤੇ ਦਿੱਲੀ ਪੁੱਜੇਗੀ। ਨੇੜਲੇ ਰਾਜਾਂ ਤੋਂ ਵੀ ਲੋਕ ਪੈਦਲ ਯਾਤਰਾ ਕਰ ਕੇ ਦਿੱਲੀ ਪਹੁੰਚਣਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ ਪਹੁੰਚ ਕਰ ਜੇਲ੍ਹ ਭਰੋ ਅੰਦੋਲਨ ਕਰਾਂਗੇ। ਜਿਸ ਦਿਨ ਹਿੰਸਾ ਹੋਵੇਗੀ, ਉਸ ਦਿਨ ਮੈਂ ਰੁਕ ਜਾਵਾਂਗਾ। ਇਸ ਪੂਰੀ ਪੈਦਲ ਯਾਤਰਾ ਤੇ ਜੇਲ੍ਹ ਭਰੋ ਅੰਦੋਲਨ ‘ਚ ਹਿੰਸਾ ਨਹੀਂ ਹੋਣੀ ਚਾਹੀਦੀ ਹੈ।