Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਾਫਿਜ਼ ਸਈਅਦ ਨਾਲ ਪੱਤਰਕਾਰ ਦੀ ਮੁਲਾਕਾਤ ਦੇ ਮਸਲੇ ‘ਤੇ ਭਾਰਤ ਦੀ ਸਿਆਸਤ ਗਰਮਾਈ

ਹਾਫਿਜ਼ ਸਈਅਦ ਨਾਲ ਪੱਤਰਕਾਰ ਦੀ ਮੁਲਾਕਾਤ ਦੇ ਮਸਲੇ ‘ਤੇ ਭਾਰਤ ਦੀ ਸਿਆਸਤ ਗਰਮਾਈ

ਨਵੀਂ ਦਿੱਲੀ (14 ਜੁਲਾਈ 2014):  29/ 11 ਦੇ ਬੰਬਈ ‘ਤੇ ਫਦਾਈਨ ਹਮਲਿਆਂ ਦੇ ਦੱਸੇ ਜਾਂਦੇ ਦੋਸ਼ੀ ਅਤੇ “ਲਸ਼ਕਰ-ਏ ਤੋਇਬਾ” ਦੇ ਸੰਸਥਾਪਕ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਭਾਰਤ ‘ਚ ਰਾਜਨੀਤੀ ਗਰਮਾ ਗਈ ਹੈ।

ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਪਕਿਸਤਾਨ ਦੇ ਦੌਰੇ ‘ਤੇ ਗਏ ਸੀਨੀਅਰ ਪੱਤਰਕਾਰ ਵੇਦ ਪ੍ਰਕਾਸ਼, ਨੇ 2 ਜੁਲਾਈ ਨੂੰ ਲਾਹੌਰ ਵਿੱਚ “ਜ਼ਮਾਤ-ਉਲ ਦਾਅਵਾ” ਦੇ ਮੁੱਖੀ ਹਾਫਿਜ਼ ਸਈਅਦ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੀ ਇੱਕ ਤਸਵੀਰ ਨੇ ਸ਼ੋਸ਼ਲ ਮੀਡੀਆਂ ‘ਤੇ ਤੂਫਾਨ ਖੜਾ ਕੀਤਾ ਹੋਇਆ ਹੈ।

ਕਾਂਗਰਸ ਦੇ ਸੀਨੀਅਰ ਆਗੂ ਦਿੱਗਵਿਜੇ ਸਿੰਘ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ “ਵੇਦ ਪ੍ਰਕਾਸ਼ ਹਾਫਿਜ਼ ਸਈਅਦ ਨਾਲ ਮੁਲਾਕਾਤ ਕੀਤੀ। ਕੀ ਉਹ ਐੱਨਡੀਏ ਸਰਕਾਰ ਦੇ ਦੂਤ ਦੇ ਰੂਪ ਵਿੱਚ ਉਸਨੂੰ ਮਿਲੇ ਜਾਂ ਨਰਿੰਦਰ ਮੋਦੀ ਦੇ ਨਿੱਜੀ ਦੂਤ ਦੇ ਰੂਪ ਵਿੱਚ?”

ਸਈਅਦ ਭਾਰਤ ਦੀ ਭਗੌੜੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ ਅਤੇ ਅਮਰੀਕਾ ਨੇ ਉਸ ਉੱਪਰ 10 ਮਿਲੀਅਨ ਡਾਲਰ ਇਨਾਮ ਵੀ ਰੱਖਿਆ ਹੋਇਆ ਹੈ।

ਉੱਧਰ ਬੀਜੇਪੀ ਨੇ ਸਈਅਦ-ਵੇਦ ਪ੍ਰਕਾਸ਼ ਮੁਲਾਕਾਤ ਦੀ ਨਿੰਦਾ ਕਰਦਿਆਂ ਉਸ ਤੋਂ ਪਾਸਾ ਵੱਟ ਲਿਆ ਹੈ। ਪਰਟੀ ਦੇ ਬੁਲਾਰੇ ਮੂਖਤਾਰ ਆਬਾਸ ਨਕਵੀ ਨੇ ਕਿਹਾ ਕਿ “ਵੇਦ ਪ੍ਰਕਾਸ਼ ਸਈਅਦ ਨੂੰ ਕਿਉਂ ਮਿਲਿਆ ਅਤੇ ਕਿਸ ਵਾਸਤੇ ਮਿਲਿਆ, ਇਹ ਇਹ ਸਭ ਉਸਨੂੰ ਖੁਦ ਦੱਸਣਾ ਚਾਹੀਦਾ ਹੈ”।

ਇਸ ਮਸਲੇ ‘ਤੇ ਆਪਣੀ ਸਫਾਈ ਦਿੰਦਿਆਂ ਵੇਦ ਪ੍ਰਕਾਸ਼ ਨੇ ਕਿਹਾ ਕਿ “ ਉਹ ਇੱਕ ਪੱਤਰਕਾਰ ਦੇ ਰੂਪ ਵਿੱਚ ਸਈਅਦ ਨੂੰ ਮਿਲਿਆ ਅਤੇ ਇੱਕ ਪੱਤਰਕਾਰ ਨੂੰ ਹਰ ਤਰਾਂ ਦੇ ਪੱਤਰਕਾਰਾਂ ਨੂੰ ਮਿਲਣਾ ਚਾਹੀਦਾ ਹੈ। ਇੱਕ ਪੱਤਰਕਾਰ ਲਈ ਕੋਈ ਵੀ ਅਛੂਤ ਨਹੀਂ।ਮੈਂ ਉਸਨੂੰ ਗਲਤ ਸਾਬਤ ਕਰਨਾ ਚਾਹੂੰਦਾ ਸੀ ਅਤੇ ਉਸਦੀ ਸੋਚ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ”।

ਪੱਤਰਕਾਰ ਵੇਦ ਪ੍ਰਕਾਸ਼ ਯੋਗਾ ਮਾਸਟਰ ਰਾਮ ਦੇਵ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਹਮਾਇਤੀ ਹੈ।ਸਈਅਦ ਨਾਲ ਮੀਟਿੰਗ ਕਰਨ ਕਰਕੇ ਵੱਖ-ਵੱਖ ਸੁਆਲਾਂ ਦਾ ਸਾਹਮਣਾ ਕਰ ਰਹੇ ਪੱਤਰਕਾਰ ਦਾ ਬਚਾਅ ਕਰਦਿਆਂ ਰਾਮਦੇਵ ਨੇ ਕਿਹਾ ਕਿ ਉਹ ਦਹਿਸ਼ਤ ਦੇ ਮੁੱਖ ਸਾਜਿਜ਼ ਕਰਤਾ ਦੀ ਸੋਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸਨ।

ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਇਸ ਮੁਲਾਕਾਤ ਨੂੰ ਗਲਤ ਦੱਸਿਆ ਹੈ ਤੇ ਇਸ ਮੁਲਾਕਾਤ ‘ਤੇ ਇਤਰਾਜ਼ ਪ੍ਰਗਟਾਇਆ ਹੈ। ਕਾਂਗਰਸ ਨੇ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਵੈਦਿਕ ਦੀ ਹਾਫਿਜ ਸਈਦ ਨਾਲ ਮੁਲਾਕਾਤ ਸਰਕਾਰ ਦੇ ਇਸ਼ਾਰੇ ‘ਤੇ ਹੀ ਹੋਈ ਹੈ।

ਇਸ ਮਾਮਲੇ ਨੂੰ ਲੈ ਕੇ ਅੱਜ ਰਾਜ ਸਭਾ ‘ਚ ਵੀ ਖੂਬ ਹੰਗਾਮਾ ਹੋਇਆ। ਕਾਂਗਰਸ ਮੈਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਅੱਜ ਸ਼ੁਰੂ ਹੋਣ ਤੋਂ ਕੁੱਝ ਹੀ ਦੇਰ ਬਾਅਦ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਉਧਰ ਵੈਦਿਕ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ, ਪੱਤਰਕਾਰ ਦੀ ਹੈਸੀਅਤ ਨਾਲ ਹਾਫਿਜ ਨਾਲ ਮੁਲਾਕਾਤ ਕੀਤੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: