
ਚੰਡੀਗੜ੍ਹ (6 ਦਸੰਬਰ, 2014): ਬਰਤਾਨਵੀ ਐੱਮ ਪੀ ਅਤੇ ਸਿੱਖ ਪਾਰਲੀਮਾਨੀ ਸੰਗਠਨ ਦੇ ਚੇਅਰਮੈਨ ਫ਼ੇਬੀਅਨ ਹੈਮਿਲਟਨ ਨੇ ਆਪਣੇ ਦੋ ਸਫ਼ਿਆਂ ਦੇ ਬਿਆਨ ਵਿਚ ਕਿਹਾ ਕਿ ਜੇਕਰ ਭਾਰਤ ਵੱਲੋਂ ਸਯੁੰਕਤ ਰਾਸ਼ਟਰ ਦੀ 1948 ਦੀ ਕਤਲੇਆਮ ਸੰਧੀ ਪਰ ਦਸਤਖਤ ਕੀਤੇ ਗਏ ਸਨ, ਤਾਂ ਫ਼ਿਰ ਇਸ ਵੱਲੋਂ ਇਸ ਬਾਰੇ ਫ਼ਰਜ਼ ਕਿਉਂ ਨਹੀਂ ਨਿਭਾਏ ਗਏ ? ਉਹਨਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਭਾਰਤੀ ਨੀਤੀ ਦਾ ਜੱਬਰਦਸਤ ਵਿਰੋਧ ਕਰਦਿਆਂ, ੩0 ਸਾਲ ਬਾਅਦ ਭਾਰਤੀ ਪ੍ਰਸ਼ਾਸ਼ਨ ਵੱਲੋਂ ਪਾਏ ਪੜਦਿਆਂ ਨੂੰ ਫ਼ਾਸ਼ ਕਰਨ ਲਈ ਕੌਮਾਂਤਰੀ ਦਖਲ ਦੀ ਮੰਗ ਕੀਤੀ।
ਉਨਾਂ ਕਿਹਾ ਕਿ ਭਾਰਤ ਸਰਾਕਰ ਵੱਲੋ ਸੰਯੂਕਤ ਰਾਸ਼ਟਰ ਦੀ ਸੰਧੀ ਲਾਗੂ ਕਰਨ ਦੀ ਬਜ਼ਾਏ ਉਲਟ, ਇਸ ਕਤਲੇਆਮ ਨੂੰ ਪਿਛਲੇ ੩0 ਸਾਲਾਂ ਤੋਂ ਕਦੇ ਦੰਗੇ ‘ਤੇ ਕਦੇ ਦਰੱਖਤ ਡਿਗਣ ‘ਤੇ ਜ਼ਮੀਨ ਦਾ ਹਿਲਣਾ ਹੀ ਭਾਰਤੀ ਸਰਕਾਰਾਂ ਵੱਲੋਂ ਦੱਸਿਆ ਗਿਆ ਹੈ ।
ਭਾਈ ਕਰਨੈਲ ਸਿੰਘ ਪੀਰ-ਮੁਹੰਮਦ ਨੇ ਇਸ ਅਹਿੰਮ ਬਿਆਨ ਨੂੰ ਜਾਰ੍ਹੀ ਕਰਨ ਲਈ ਯੂ.ਕੇ. ਦੇ ਪਾਰਲੀਮਾਨੀ ਖੁੱਦ-ਮੁੱਖਤਿਆਰੀ ਸੰਸਥਾ ਦੇ ਸਕੱਤਰ ਸ: ਰਣਜੀਤ ਸਿੰਘ ਸਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੌਰਾਨ ਐਮਨੈਸਟੀ ਅਤੇ ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਸਖਤ ਅਲੋਚਨਾ ਨੇ ਦੁਨੀਆ -ਭਰ ਵਿਚ ਭਾਰਤ ਦੇਸ਼ ਦਾ ਮੂੰਹ ਕਾਲਾ ਕੀਤਾ ਗਿਆ ਹੈ, ਜਿਸ ਦੇ ਬਾਵਜੂਦ ਵੀ ਜਾਪਦਾ ਹੈ ਕਿ ਕਿਸੇ ਨੇ ਕੋਈ ਸ਼ਰਮ ਤੱਕ ਵੀ ਨਹੀਂ ਮਹਿਸੂਸ ਕੀਤੀ ।