Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਦੀ ਦੇ ਪਕਿਸਤਾਨ ਦੀ ਜੰਗੀ ਸਮਰੱਥਾ ਬਾਰੇ ਬਿਆਨ ‘ਤੇ ਦੋਵਾਂ ਦੇਸ਼ਾਂ ਦੇ ਸਾਬਕਾ ਰੱਖਿਆ ਅਧਿਕਾਰੀ ਟੀ. ਵੀ ‘ਤੇ ਉਲਝੇ

ਮੋਦੀ ਦੇ ਪਕਿਸਤਾਨ ਦੀ ਜੰਗੀ ਸਮਰੱਥਾ ਬਾਰੇ ਬਿਆਨ ‘ਤੇ ਦੋਵਾਂ ਦੇਸ਼ਾਂ ਦੇ ਸਾਬਕਾ ਰੱਖਿਆ ਅਧਿਕਾਰੀ ਟੀ. ਵੀ ‘ਤੇ ਉਲਝੇ

ind -pakਜਲੰਧਰ ( 12 ਅਗਸਤ 2014): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਸਿਤਾਨ ਸਬੰਧੀ ਬਿਆਨ ਕਿ “ਪਾਕਿਸਤਾਨ ਵਿੱਚ ਹੁਣ ਆਮੋ-ਸਾਹਮਣੀ ਲੜਾਈ ਲੜਨ ਦੀ ਤਾਕਤ ਨਹੀਂ ਹੈ”, ਬਿਆਨ ‘ਤੇ ਗੱਲਬਾਤ ਕਰਨ ਲਈ ਦੋਹਾਂ ਦੇਸ਼ਾਂ ਦੇ ਸਾਬਕਾ ਫੌਜੀ ਅਧਿਕਾਰੀਆਂ ਨਾਲ ਇੱਕ ਟੀ.ਵੀ ਚੈਨਲ ਨੇ ਗੱਲਬਾਤ ਕੀਤੀ।

ਪਾਕਿਸਤਾਨ ਵੱਲੋਂ ਸਾਬਕਾ ਸੁਰੱਖਿਆ ਮਾਹਿਰ ਤਾਰਿਕ ਪੀਰਜ਼ਾਦਾ ਅਤੇ ਭਾਰਤ ਦੀ ਤਰਫੋਂ ਫੌਜ ਦੇ ਸਾਬਕਾ ਕਰਨਲ ਯੂ. ਐੱਸ ਰਾਠੌਰ ਨਾਲ ਫੌਨ ਲਾਇਨ ‘ਤੇ ਗੱਲ ਕੀਤੀ।

ਪਾਕਿਸਤਾਨੀ ਸਾਬਕਾ ਰੱਖਿਆ ਮਾਹਿਰ ਪੀਰਜ਼ਾਦਾ ਨੇ ਮੋਦੀ ਦੇ ਬਿਆਨ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਰਤ ਨੂੰ ਹੁਣ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਪਾਕਿਸਤਾਨ ਇਸ ਸਮੇਂ ਬਹੁਤ ਮਜ਼ਬੂਤ ਹੈ ਅਤੇ ਹਰ ਤਰਾਂ ਦੀ ਲੜਾਈ ਦੇ ਸਮਰੱਥ ਹੈ।

ਇਸ ਵਾਰ ਜੰਗ ਪ੍ਰਮਾਣੂ ਜੰਗ ਹੋਵੇਗੀ, ਜਿਸ ਵਿੱਚ ਜ਼ਿਆਦਾ ਨੁਕਸਾਨ ਭਾਰਤ ਦਾ ਹੀ ਹੋਵੇਗਾ। ਪਰ ਅਸੀ ਕਸ਼ਮੀਰ ਮਸਲੇ ਦੇ ਹੱਲ ਲਈ ਜ਼ੋਰ ਦੇ ਰਹੇ ਹਾਂ।

ਇਸ ਗੱਲ ਦੇ ਜ਼ੁਆਬ ਵਿੱਚ ਭਾਰਤ ਦੇ ਸਾਬਕਾ ਕਰਨਲ ਯੂ. ਐੱਸ ਰਾਠੌਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਦਮ ਹੈ ਤਾਂ ਇੱਕ ਵਾਰ ਮੈਦਾਨ ਵਿੱਚ ਤਾਂ ਆ ਕੇ ਵਿਖਾਵੇ।ਪ੍ਰਮਾਣੂ ਹਥਿਆਰ ਸਾਡੇ ਕੋਲ ਵੀ ਘੱਟ ਨਹੀਂ। ਜੇਕਰ ਇਸ ਵਾਰ ਜੰਗ ਹੋਈ ਤਾਂ ਪਾਕਿਸਤਾਨ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ।

ਪੀਰਜ਼ਾਦਾ ਨੇ ਜਬਾਬੀ ਵਾਰ ਕਰਦਿਆਂ ਕਿਹਾ ਕਿ ਕਾਰਗਿਲ ਵਿੱਚ ਅਸੀਂ ਭਾਰਤ ਦਾ ਭਾਰੀ ਨੁਕਸਾਨ ਕੀਤਾ, ਦੋ ਜ਼ਹਾਜ ਡੇਗੇ, ਏਨੇ ਜਵਾਨ ਮਾਰੇ ਪਰ ਭਾਰਤ ਫਿਰ ਵੀ ਕੁਝ ਨਹੀਂ ਕਰ ਸਕਿਆ। ਉਹ ਕੰਟਰੋਲ਼ ਰੇਖਾ ਤੋਂ ਇੱਕ ਇੰਚ ਵੀ ਅੱਗੇ ਨਹੀਂ ਵੱਧ ਸਕਿਆ।

ਇਸਦਾ ਜਬਾਬ ਦਿੰਦਿਆਂ ਰਾਠੌਰ ਨੇ ਕਿਹਾ ਭਾਰਤ ਨੂੰ ਰੋਕਣ ਲਈ ਤੁਹਾਡਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਦੇ ਤਰਲੇ ਕਰਨ ਚਲਾ ਗਿਆ ਸੀ, ਪਰ ਅਮਰੀਕੀ ਰਾਸ਼ਟਰਪਤੀ ਨੇ ਉਸਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਸੀ।

ਦੋਵਾਂ ਦੇਸ਼ਾਂ ਦੇ ਸੁਰੱਖਿਆ ਮਾਹਿਰ ਟੀ. ਵੀ ‘ਤੇ ਇਸ ਤਰਾਂ ਉਲਝੇ ਕਿ ਜਿਵੇਂ ਹੁਣੇ ਹੀ ਜੰਗ ਸ਼ੁਰੂ ਹੀ ਜਾਵੇਗੀ।
ਇਸ ਤਰਾਂ ਇਹ ਬਹਿਸ ਟੀ.ਵੀ ‘ਤੇ ਕੁਝ ਮਿੰਟ ਚੱਲਣ ਮਗਰੋਂ ਬੰਦ ਕਰ ਦਿੱਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ
ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ
ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: