ਲੰਡਨ (6 ਅਗਸਤ , 2015): 15 ਅਗਸਤ ਦੇ ਦਿਨ ਜਦੋਂ ਭਾਰਤ ਦੀ ਬਹੁਗਿਣਤੀ ਭਾਰਤ ਦੀ ਅਜ਼ਾਦੀ ਦੇ ਦਿਹਾੜੇ ਦੇ ਜਸ਼ਨ ਮਨਾ ਰਹੀ ਹੋਵੇਗੀ, ਉਦੋਂ ਬਰਤਾਨੀਆਂ ਵਿੱਚ ਲੰਡਨ ਸਥਿਤ ਭਾਰਤੀ ਦੂਤਾਘਰ ਸਾਹਮਣੇ ਸਿੱਖ ਮੁਜ਼ਾਰਹਾ ਕਰ ਰਹੇ ਹੋਣਗੇ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘઠ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ 15 ਅਗਸਤ ਸਨਿਚਰਵਾਰ ਨੂੰ ਲੰਡਨ ਸਥਿਤ ਭਾਰਤੀ ਦੂਤਘਰ (ਭਾਰਤੀ ਅੰਬੈਸੀ) ਦੇ ਮੂਹਰੇ ਸਿੱਖਾਂ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਮੁਜ਼ਾਹਰੇ ਦੌਰਾਨ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਵਿੱਢੇ ਹੋਏ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਿੱਖਾਂ ਨੂੰ15 ਅਗਸਤ 1947 ਵਾਲੇ ਦਿਨ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦੇ ਸੰਗਲ ਨਸੀਬ ਹੋਏ ਸਨ।