ਫਤਹਿਗੜ੍ਹ ਸਾਹਿਬ (15 ਮਈ, 2015): ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਬੰਦੀ ਸਿੰਘ ਖ਼ਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਦੀ ਹਮਾਇਤ ਵਿੱਚ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣੇ ਧਰਨਾ ਦੇਣ ਜਾ ਰਹੇ ਪੰਥਕ ਜਥੇਬੰਦੀਆਂ ਦੇ ਮਾਰਚ ਨੂੰ ਪੁਲਿਸ ਨੇ ਫ਼ਤਿਹਗੜ੍ਹ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਪਿੰਡ ਅੱਤੇਵਾਲੀ ਕੋਲ ਹਿਰਾਸਤ ਵਿੱਚ ਲੈ ਲਿਆ ਤੇ ਮਾਰਚ ਵਿੱਚ ਸ਼ਾਮਲ 70 ਦੇ ਕਰੀਬ ਸਿੱਖ ਕਾਰਕੂਨਾਂ ਨੂੰ ਪੁਲਿਸ ਬੱਸਾਂ ਵਿੱਚ ਭਰ ਕੇ ਲੈ ਗਈ।
ਇਹ ਮਾਰਚ ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਆਗੂ ਭਾਈ ਹਰਪਾਲ ਸਿੰਘ ਚੀਮਾ, ਡਾ. ਮਨਜਿੰਦਰ ਸਿੰਘ ਜੰਡੀ, ਅਮਰੀਕ ਸਿੰਘ ਅਜਨਾਲਾ, ਆਰ.ਪੀ. ਸਿੰਘ, ਬਾਬਾ ਪਰਦੀਪ ਸਿੰਘ ਚਾਂਦਪੁਰ, ਤਰਲੋਕ ਸਿੰਘ ਡੱਲਾ ਦੀ ਅਗਵਾਈ ਵਿੱਚ ਹੇਠ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ੁਰੂ ਹੋਇਆ।


ਮਾਰਚ ਕੱਢ ਰਹੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਧਰਨੇ ਦੇਣ ਲਈ ਪੰਜਾਬ ਤੋਂ ਇਹ ਜਥੇ ਰੈਗੂਲਰ ਤੌਰ ਤੇ ਰਵਾਨਾ ਹੋਣਗੇ। ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਕਾਰਨ ਜਥੇ ਤੋਰਨ ਦੀ ਸ਼ੁਰੂਅਤ ਇਸ ਥਾਂ ਤੋਂ ਕੀਤੀ ਗਈ ਹੈ।
Read in English:
Sikh Jatha courts arrest in support of Bapu Surat Singh Khalsa’s struggle
ਇਸ ਮੌਕੇ ਯੂਨਾਈਟਡ ਖਾਲਸਾ ਦਲ ਦੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਕੈਦੀਆ ਨੂੰ ਰਿਹਾਅ ਨਹੀਂ ਕਰਨੀ ਚਾਹੁੰਦੀ ਇਸ ਲਈ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸਜ਼ਾਵਾਂ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਤੱਕ ਖਾਲਸਾ ਪੰਥ ਦਾ ਸੰਘਰਸ਼ ਜਾਰੀ ਰਹੇਗ।
ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ 116 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ ਪਰ ਪੰਜਾਬ ਦੀ ਬਾਦਲ ਸਰਕਾਰ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਹਾਲਾਂਕਿ ਦਸੰਬਰ 2013 ਵਿੱਚ ਗੁਰਬਖਸ਼ ਸਿੰਘ ਖਾਲਸਾ ਵੱਲੋਂ ਅਰੰਭੀ ਭੁੱਖ ਹੜਤਾਲ ਮੌਕੇ ਮੁੱਖ ਮੰਤਰੀ ਨਹੀਂ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿੱਖ ਕੈਦੀ 6 ਮਹੀਨਿਆਂ ਦੇ ਅੰਦਰ ਰਿਹਾਅ ਕਰਵਾ ਲਏ ਜਾਣਗੇ। ਪਰ ਅੱਜ ਤਕ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਸਰਗਰਮੀ ਨਹੀਂ ਦਿਖਾਈ ਹੈ।
ਸ. ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕਾਨੂਨੀ ਅੜਚਨਾਂ ਦੇ ਹਵਾਲੇ ਦੇਕੇ ਸ. ਬਾਦਲ ਵੱਲੋਂ ਹੁਣ ਇਸ ਮਾਮਲੇ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ ਜਦਕਿ ਦੂਜੇ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾ ਰਹੀਆਂ ਹਨ, ਉਨ੍ਹਾਂ ਨੂੰ ਤਾਂ ਕੋਈ ਵੀ ਕਾਨੂੰਨੀ ਅੜਚਣ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਸਰਕਾਰ ਤੇ ਉਸਦੇ ਭਾਈਵਾਲ ਹੀ ਨਹੀਂ ਚਾਹੁੰਦੇ ਕਿ ਸਜ਼ਾਵਾਂ ਕੱਟ ਚੁੱਕੇ ਸਿੱਖ ਰਿਹਾਅ ਹੋਣ। ਇਸ ਮੌਕੇ ਭਾਈ ਕਮਿੱਕਰ ਸਿੰਘ ਮੁਕੰਦਪੁਰ, ਆਰ ਪੀ ਸਿੰਘ, ਅਮਰੀਕ ਸਿੰਘ ਅਜਨਾਲਾ, ਮਨਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


ਗ੍ਰਿਫਤਾਰੀਆਂ ਦੇਣ ਵਾਲੇ ਜਸਵੀਰ ਸਿੰਘ ਖੰਡੂਰ, ਦਰਸ਼ਨ ਸਿੰਘ ਬੈਣੀ, ਭਾਈ ਸੁਖਵਿੰਦਰ ਸਿੰਘ ਸਤਿਕਾਰ ਸਭਾ, ਬਲਵਿੰਦਰ ਸਿੰਘ ਰੈਂਪਾਂ, ਭਾਈ ਗੁਰਪ੍ਰੀਤ ਸਿੰਘ ਖੁੱਡਾ, ਭਾਈ ਮੁਖਤਿਆਰ ਸਿੰਘ, ਭਾਈ ਬਘੇਲ ਸਿੰਘ, ਭਾਈ ਅਮਰੀਕ ਸਿੰਘ ਈਸੜੂ, ਭਾਈ ਨਾਜਰ ਸਿੰਘ ਪ੍ਰਧਾਨ ਚਾਂਦਪੁਰਾ ਸਾਹਿਬ, ਭਾਈ ਅਸ਼ੋਕ ਸਿੰਘ ਠੇਕੇਦਾਰ ਸ਼ਿਮਲਾਪੁਰਾ, ਮੇਹਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਖੱਡਾ ਸਿੱਖ ਯੂਥ ਆਫ ਪੰਜਾਬ, ਭਾਈ ਮੁਖਤਿਆਰ ਸਿੰਘ, ਭਾਈ ਸ਼ੇਰ ਸਿੰਘ, ਭਾਈ ਬਲਵੰਤ ਸਿੰਘ, ਕੁਲਦੀਪ ਸਿੰਘ, ਤੇਜ਼ਵੀਰ ਸਿੰਘ, ਜਸਵਿੰਦਰ ਸਿੰਘ, ਸਤਿਨਾਮ ਸਿੰਘ, ਮਹਿੰਦਰ ਸਿੰਘ ਪੱਕਾ ਖੇੜਾ, ਪਰਮਜੀਤ ਸਿੰਘ ਸਤਿਕਾਰ ਸਭਾ, ਗੁਰਤੇਜ ਸਿੰਘ , ਬਲਵਿੰਦਰ ਸਿੰਘ ਘੜਾਚੋ, ਦਰਸ਼ਨ ਸਿੰਘ ਘੜਾਚੋ, ਬਲਵਿੰਦਰ ਕੌਰ, ਸਤਨਾਮ ਸਿੰਘ ਲੋਪੋਕੇ, ਨਿਹਾਲ ਸਿੰਘ ਸਤਿਕਾਰ ਸਭਾ, ਫੌਜਾ ਸਿੰਘ, ਜਸਕਰਨ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਿੰਘ ਲੋਹਾਰਾ, ਵਰਿੰਦਰ ਸਿੰਘ, ਮਨਜੀਤ ਸਿੰਘ ਮੋਹਾਲੀ, ਹਰਪਾਲ ਸਿੰਘ ਬੜਵਾਲਾ, ਮਹਿੰਦਰ ਸਿੰਘ ਡੱਬਵਾਲੀ, ਦੀਧਰ ਸਿੰਘ ਕਪੂਰਥਲਾ, ਪਰਦੀਪ ਸਿੰਘ ਚਾਂਦਪੁਰਾ, ਸੁਖਵਿੰਦਰ ਸਿੰਘ ਜਾਖਲ, ਲਖਵੀਰ ਸਿੰਘ ਏਕਨੂਰ ਖਾਲਸਾ ਫ਼ੌਜ, ਜੋਗਾ ਸਿੰਘ, ਮਹਿੰਦਰ ਸਿੰਘ, ਚੰਦਵੀਰ ਸਿੰਘ, ਈਸ਼ਰ ਸਿੰਘ, ਜਸਪਾਲ ਸਿੰਘ, ਬਲਰਾਜ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ, ਵਿੰਦਰ ਸਿੰਘ, ਮਹੇਸ਼ਾ ਸਿੰਘ, ਗੁਰਸੇਵਕ ਸਿੰਘ, ਸੁਖਪਾਲ ਸਿੰਘ, ਸੁਤੰਤਰਦੀਪ ਸਿੰਘ, ਗੁਰਸ਼ਨਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਸ਼ਾਮਲ ਸਨ।