ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਨੂੰ ਪਾਣੀ ਦੇ ਅਧਾਰ ਤੇ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਖੀਏ ਤਾਂ ਤਿੰਨਾਂ ਹਿੱਸਿਆਂ ਵਿੱਚੋਂ ਦੋ ਹਿੱਸੇ ਪਾਣੀ ਕੱਢਣ ਦੇ ਮਸਲੇ ਸੰਬੰਧੀ ਵਧੇਰੇ ਗੰਭੀਰ ਸਥਿਤੀ ਵਿੱਚ ਹਨ।

ਮੁਹਾਲੀ ਜਿਲੇ ਦਾ ਕੁੱਲ ਜਲ ਭੰਡਾਰ 60.33 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 26.1 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 20 ਲੱਖ ਏਕੜ ਫ਼ੁੱਟ ਪਾਣੀ ਹੈ ਅਤੇ ਤੀਜੇ ਪੱਤਣ ਵਿੱਚ 14.13 ਲੱਖ ਏਕੜ ਫ਼ੁੱਟ ਪਾਣੀ ਹੈ।

ਮਾਹਿਰਾਂ ਦੁਆਰਾ ਇਹ ਗੱਲ ਮੰਨੀ ਜਾਂਦੀ ਹੈ ਕਿ ਪਹਾੜੀ ਖੇਤਰ ਵਿੱਚ 60% ਰਕਬੇ ਉਤੇ ਰੁੱਖ ਚਾਹੀਦੇ ਹਨ ਅਤੇ ਮੈਦਾਨੀ ਖੇਤਰ ਵਿੱਚ 20% ਹੀ ਚਾਹੀਦੇ ਹਨ। ਮੁਹਾਲੀ ਜ਼ਿਲ੍ਹੇ ਵਿਚ 12.38% ਰਕਬੇ ਉਤੇ ਰੁੱਖ ਹਨ ਜੋ ਕੇ ਲੋੜੀਂਦੇ ਰਕਬੇ ਤੋਂ ਕਾਫੀ ਘੱਟ ਹੈ।

ਜਿਵੇਂ ਕਿ ਪੰਜਾਬ ਦਾ ਜਲ ਸੰਕਟ ਵੀ ਬਹੁਪਰਤੀ ਹੈ,ਇਸ ਦੇ ਹੱਲ ਵੀ ਬਹੁਪਰਤੀ ਹੋਣੇ ਜ਼ਰੂਰੀ ਹਨ।
ਮੋਹਾਲੀ ਜ਼ਿਲੇ ਦੇ ਬਲਾਕਾਂ ਅੰਦਰ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:
ਸਾਲ 2017 ਸਾਲ 2020
ਡੇਰਾ ਬੱਸੀ 147 133
ਖਰੜ 117 101
ਸਿਆਲਬਾ ਮਜਰੀ 58 54
