Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਨਾਗਪੁਰ ਦੀ ਵੇਖੋ ਚਾਲ, ਕੁੱਲ ਨਾਸ਼ ਤੇ ਪੜ੍ਹਦਾ ਪਾਉਂਦੇ ਬਾਦਲ, ਕੈਪਟਨ, ਕੇਜਰੀਵਾਲ-ਖਾਲੜਾ ਮਿਸ਼ਨ

ਦਿੱਲੀ ਨਾਗਪੁਰ ਦੀ ਵੇਖੋ ਚਾਲ, ਕੁੱਲ ਨਾਸ਼ ਤੇ ਪੜ੍ਹਦਾ ਪਾਉਂਦੇ ਬਾਦਲ, ਕੈਪਟਨ, ਕੇਜਰੀਵਾਲ-ਖਾਲੜਾ ਮਿਸ਼ਨ

ਅੰਮ੍ਰਿਤਸਰ: ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਆਖਿਆ ਹੈ ਕਿ ਕੈਪਟਨ, ਬਾਦਲ ਤੇ ਕੇਜਰੀਵਾਲ ਨੇ ਸਾਰਾ ਜੋਰ ਸਿੱਖਾਂ ਦੀ ਕੁੱਲ ਨਾਸ਼ ਤੇ ਪੜ੍ਹਦਾ ਪਾਉਣ ਲਈ ਲਗਾ ਦਿੱਤਾ ਹੈ। ਕਿਉਂਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ 84 ਕਤਲੇਆਮ, ਨਸ਼ਿਆਂ ਰਾਹੀਂ ਜਵਾਨੀ ਦੀ ਤਬਾਹੀ ਅਤੇ ਕਿਸਾਨ ਗਰੀਬ ਦੀਆਂ ਖੁਦਕਸ਼ੀਆਂ ਦੇ ਯੋਜਨਾਕਾਰ ਦਿੱਲੀ, ਨਾਗਪੁਰ ਵਾਲੇ ਅਤੇ ਬਾਦਲਕੇ ਹਨ।

ਅੱਜ ਇੱਥੇ ਖਾਲੜਾ ਮਿਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕਰਨੈਲ ਸਿੰਘ, ਨਿਰਵੈਲ ਸਿੰਘ ਹਰੀਕੇ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ 15 ਸਾਲ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਪਰ ਧਰਮਯੁੱਧ ਮੋਰਚੇ ਦੇ ਗੱਦਾਰਾਂ ਨੇ 1997 ਵਿੱਚ ਫੌਜੀ ਹਮਲੇ, ਝੂਠੇ ਮੁਕਾਬਲਿਆਂ ਦੀ ਪੜਤਾਲ ਕਰਾਉਣ ਦੇ ਸਭ ਵਾਅਦੇ ਭੁਲਾ ਦਿੱਤੇ। ਸਗੋਂ ਦੋਸ਼ੀਆਂ ਨੂੰ ਤਰੱਕੀਆਂ ਤੇ ਸਨਮਾਨ ਦਿੱਤੇ। ਜੀਜੇ-ਸਾਲੇ ਦੀ ਜੋੜੀ ਵੱਲੋਂ ਨਸ਼ਿਆਂ ਰਾਹੀਂ ਜਵਾਨੀ ਦੀ ਕੀਤੀ ਤਬਾਹੀ, ਕਈ ਪੀੜੀਆਂ ਤੱਕ ਯਾਦ ਰਹੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਅੱਜ ਪੋਲ-ਖੋਲ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਦਾ ਸੱਤ ਪੀੜੀਆਂ ਦੀ ਜਾਇਦਾਦ ਬਣਾਉਣ ਦੇ ਬਾਵਜੂਦ ਵੀ ਲਾਲਚ ਸਿਖਰਾਂ ਤੇ ਹੈ। ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਜੋ ਫੋਜੀ ਹਮਲੇ ਸਮੇਂ ਅਸਤੀਫਾ ਦੇ ਕੇ ਹੀਰੋ ਬਣਿਆ ਸੀ, ਕੇ.ਪੀ.ਐੱਸ. ਗਿੱਲ ਦੇ ਭੋਗ ਤੇ ਜਾ ਕੇ ਅਤੇ ਵਿਧਾਨ ਸਭਾ ਵਿੱਚ ਉਸ ਨੂੰ ਸ਼ਰਧਾਂਜਲੀ ਦੇ ਕੇ ਜੀਰੋ ਹੋ ਗਿਆ ਹੈ। ਗੁਟਕਾ ਸਾਹਿਬ ਦੀ ਸੁਹੰ ਚੁੱਕ ਕੇ ਨਸ਼ੇ ਖਤਮ ਕਰਨ ਦੇ ਕੀਤੇ ਵਾਅਦੇ ਗੁਰੂ ਤੇ ਪੰਥ ਨਾਲ ਧੋਖਾ ਹੋ ਨਿਬੜੇ ਹਨ। ਕਰਜਾ ਮੁਆਫੀ ਦੇ ਕੀਤੇ ਵਾਅਦੇ ਸਭ ਝੂਠੇ ਸਾਬਤ ਹੋਏ ਹਨ। ਇੰਦਰਾਕਿਆਂ ਨੇ ਪੰਜਾਬ ਦਾ ਪਾਣੀ ਬਿਜਲੀ ਅਤੇ ਇਲਾਕੇ ਖੋਹ ਕੇ ਵੱਡਾ ਪਾਪ ਕੀਤਾ ਸੀ। ਉਥੇ ਬਾਦਲਕਿਆਂ ਨੇ ਵੀ ਧਰਮ ਯੁੱਧ ਮੋਰਚੇ ਨਾਲ ਗੱਦਾਰੀ ਕਰਕੇ ਨਾ ਮਾਫੀ ਯੋਗ ਅਪਰਾਧ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੰਦੀ ਸਿੱਖ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਰੁਲ ਰਹੇ ਹਨ ਪਰ ਬਾਦਲ, ਕੈਪਟਨ ਤੇ ਕੇਜਰੀਵਾਲ ਦੇ ਬੁੱਲ ਸੀਤੇ ਪਏ ਹਨ। ਉਹਨਾਂ ਕਿਹਾ ਕਿ ਕਾਂਗਰਸ-ਭਾਜਪਾ ਤੇ ਬਾਦਲਕਿਆਂ ਦੀ ਗੁਲਾਮੀ ਗੱਲੋਂ ਲਾਹੁਣ ਲਈ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਦੇਵਤਾ ਮੰਨ ਕੇ ਚਾਰ ਐੱਮ.ਪੀ. ਜਿੱਤਾ ਦਿੱਤੇ ਜਦੋਂ ਕਿ ਸਾਰੇ ਹਿੰਦੋਸਤਾਨ ਵਿੱਚ ਉਹ ਚੋਣਾ ਹਾਰ ਗਿਆ। ਕੇਜਰੀਵਾਲ ਪੰਜਾਬ ਦੇ ਬੁਨਿਆਦੀ ਮੁੱਦਿਆਂ ਫੋਜੀ ਹਮਲਾ, ਝੂਠੇ ਮੁਕਾਬਲੇ, ਪਾਣੀਆਂ ਦਾ ਮਸਲਾ ਅਤੇ ਆਨੰਦਪੁਰ ਸਾਹਿਬ ਦੇ ਮਸਲੇ ਤੇ ਵਿਧਾਨ ਸਭਾ ਦੀ ਚੋਣਾ ਦੌਰਾਨ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਨਸ਼ਿਆਂ ਦਾ ਮੁੱਦਾ ਉਸ ਨੇ ਚੋਣਾ ਜਿੱਤਣ ਲਈ ਉਭਾਰਿਆ ਅਤੇ ਪੰਜਾਬ ਦੇ ਲੋਕਾਂ ਨੇ ਫਿਰ ਵੀ 20 ਐੱਲ.ਐੱਲ.ਏ ਜਿੱਤਾ ਦਿੱਤੇ। ਹੁਣ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਨੂੰ ਹਲਫੀਆ ਬਿਆਨ ਦੇ ਕੇ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਸੋਦਾਗਰ ਨਾ ਹੋਣ ਦੀ ਕਲੀਨ ਚਿੱਟ ਦੇ ਦਿੱਤੀ ਹੈ। ਕੇਜਰੀਵਾਲ ਦੀ ਇਸ ਕਾਰਵਾਈ ਨੇ ਪੰਜਾਬ ਅੰਦਰ ਤੂਫਾਨ ਖੜਾ ਕਰ ਦਿੱਤਾ ਹੈ। ਪਰ ਫਿਰ ਵੀ ਕੇਜਰੀਵਾਲ ਦੇ 10 ਗੁਲਾਮ ਐੱਮ.ਐੱਲ.ਏ ਦਿੱਲੀ ਜਾ ਕੇ ਚੌਂਕੀ ਭਰਦਿਆਂ ਕਿਹਾ ਹੈ ਕਿ ਅਸੀਂ ਕੇਜਰੀਵਾਲ ਦੇ ਝੂਠ ਦੇ ਨਾਲ ਖੜੇ ਹਾਂ ਕਿਉਂਕਿ ਸਾਨੂੰ ਉਸ ਨੇ ਐੱਮ.ਐੱਲ.ਏ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਭੁੱਲ ਗਏ ਕਿ ਐਮ.ਐੱਲ.ਏ. ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾ ਪਾ ਕੇ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਖਿਰ ਵਿੱਚ ਦੱਸਣਾ ਚਾਹੁੰਦੇ ਹਾਂ ਦਿੱਲੀ ਨਾਗਪੁਰ ਦੇ ਦਲਾਲ ਪੰਜਾਬ ਨੂੰ ਨਹਿਰੂ, ਇੰਦਰਾ, ਰਾਜੀਵ ਕੇ.ਪੀ.ਐੱਸ. ਗਿੱਲ, ਨਰਿੰਦਰ ਮੋਦੀ, ਅਡਵਾਨੀ, ਭਾਗਵਤ ਅਤੇ ਕੇਜਰੀਵਾਲ ਦੇ ਨਾਮ ਤੇ ਵਸਾਉਣਾ ਚਾਹੁੰਦੇ ਹਨ ਪਰ ਪੰਜਾਬ ਸਦਾ ਗੁਰੂਆਂ ਦੇ ਨਾਮ ਤੇ ਵੱਸਦਾ ਰਿਹਾ ਹੈ ਅਤੇ ਵੱਸਦਾ ਰਹੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਮ੍ਰਿਤਸਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫੌਜੀ ਹਮਲੇ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫਾਈਲਾਂ ਜਨਤਕ ਕਰਨ ਸਮੇਤ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: