ਚੰਡੀਗੜ (1 ਮਾਰਚ, 2016 ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਜੋ ਬੀਤੀ 22 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ 6 ਮਾਰਚ ਨੂੰ ਚੰਡੀਗੜ ਦੇ ਸੈਕਟਰ 44 ਸਥਿਤ ਗੁ. ਬਾਗ ਸ਼ਹੀਦਾਂ ਵਿਖੇ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਗੀ ਜਸਵੰਤ ਸਿੰਘ ਮਾਨ ਦੇ ਸਪੁੱਤਰ ਸ. ਕੁਸ਼ਲਪਾਲ ਸਿੰਘ ਨੇ ਦਸਿਆ ਕਿ ਪਿਤਾ ਜੀ ਦੀ ਆਤਮਿਕ ਸ਼ਾਂਤੀ ਅਤੇ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਗ੍ਰਹਿ ਵਿਖੇ ਸ਼੍ਰੀ ਸਹਿਜ ਪਾਠ ਸ਼ੁਰੂ ਕੀਤੇ ਗਏ ਹਨ ਜਿਨਾਂ ਦਾ ਅੱਜ ਮੱਧ ਦਾ ਭੋਗ ਪਾਇਆ ਗਿਆ।
ਉਨਾਂ ਦਸਿਆ ਕਿ 6 ਮਾਰਚ ਨੂੰ ਸਵੇਰੇ ਗ੍ਰਹਿ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਦੁਪਹਿਰ 12 ਵਜੇ ਤੋਂ ਲੈਕੇ 2 ਵਜੇ ਤਕ ਗੁ. ਬਾਗ ਸ਼ਹੀਦਾਂ ਸੈਕਟਰ 44 ਚੰਡੀਗੜ ਵਿਖੇ ਅੰਤਿਮ ਅਰਦਾਸ ਹੋਵੇਗੀ ਅਤੇ ਸ਼ਰਧਾਂਜਲੀ ਦਿਤੀਆਂ ਜਾਣਗੀਆਂ। ਇਸ ਮੌਕੇ ਸਵਰਗੀ ਜਸਵੰਤ ਸਿੰਘ ਮਾਨ ਦੇ ਧਰਮ ਪਤਨੀ ਡਾ. ਤ੍ਰਿਪਤ ਕੌਰ, ਕੁਸ਼ਲਪਾਲ ਸਿੰਘ, ਸੁਮੀਪ ਸਿੰਘ ਅਤੇ ਡਾ. ਹਸਨ ਸਿੰਘ ਤਿਨੋਂ ਪੁਤੱਰ ਅਤੇ ਹੋਰ ਪ੍ਰਵਾਰਿਕ ਮੈਂਬਰ ਮੋਜੂਦ ਸਨ। ਸਮੂਹ ਪ੍ਰੀਵਾਰਕ ਮੈਂਬਰਾਂ ਵਲੋਂ 6ਮਾਰਚ ਨੂੰ ਬਾਗ ਸ਼ਹੀਦਾਂ ਵਿਖੇ ਸ. ਜਸਵੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ।