ਅੰਮਿ੍ਤਸਰ (22 ਸਤੰਬਰ, 2014): ਗਰੀਸ ਦੇ ਦੋ ਗੁਰਦੁਆਰਾ ਸਹਿਬਾਨ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਖ਼ਤ ਲਹਿਜੇ ‘ਚ ਕਿਹਾ ਕਿ ਗਰੀਸ ‘ਚ ਜੋ ਗੁਰਦੁਆਰਾ ਸਾਹਿਬ ਉਪਰ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਭੰਨਤੋੜ ਕੀਤੀ ਗਈ ਹੈ, ਇਹ ਅਤਿ ਘਿਨਾਉਣੀ ਘਟਨਾ ਹੈ।
ਸਿੰਘ ਸਾਹਿਬ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਗਰੀਸ ਦੀ ਸਰਕਾਰ ਨਾਲ ਸੰਪਰਕ ਬਣਾ ਕੇ ਗੁਰੂ-ਘਰਾਂ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਪ੍ਰਪੱਕ ਯਤਨ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਸਿੱਖ ਕਿਸੇ ਦੂਜੇ ਧਰਮ ‘ਚ ਦਖਲ ਅੰਦਾਜ਼ੀ ਨਹੀਂ ਕਰਦਾ ਅਤੇ ਆਪਣੇ ਧਰਮ ਸਬੰਧੀ ਹੋਈ ਬੇਅਦਬੀ ਨੂੰ ਸਹਿਣ ਵੀ ਨਹੀਂ ਕਰਦਾ, ਇਸ ਲਈ ਇਸ ਘਿਨਾਉਣੀ ਕਾਰਵਾਈ ਕਰਨ ਵਾਲੇ ਅਨਸਰਾਂ ਨੂੰ ਗਰੀਸ ਦੀ ਸਰਕਾਰ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾ ਦੇਵੇ।