Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਾਂਗਰਸ ਲਈ ਮੁਸੀਬਤ ਬਣੇ 30 ਬਾਗ਼ੀ; 10 ਬਾਗ਼ੀ ਵੱਧ ਨੁਕਸਾਨ ਪਹੁੰਚਾਉਣ ‘ਚ ਸਮਰੱਥ

ਕਾਂਗਰਸ ਲਈ ਮੁਸੀਬਤ ਬਣੇ 30 ਬਾਗ਼ੀ; 10 ਬਾਗ਼ੀ ਵੱਧ ਨੁਕਸਾਨ ਪਹੁੰਚਾਉਣ ‘ਚ ਸਮਰੱਥ

ਚੰਡੀਗੜ੍ਹ: ਸ਼ਨੀਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਕਾਂਗਰਸ ਦਾ ਜ਼ੋਰ ਲੱਗਿਆ ਰਿਹਾ ਕਿ ਬਾਗ਼ੀ ਖੜ੍ਹੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਾਪਸ ਕਰਵਾਇਆਂ ਜਾਣ। ਇਸ ਵਿਚ ਕਾਂਗਰਸ ਨੂੰ ਥੋੜ੍ਹੀ ਸਫਲਤਾ ਮਿਲੀ, ਕਿਉਂਕਿ 9 ਬਾਗ਼ੀਆਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਪਰ ਕਾਂਗਰਸ ਦੀਆਂ ਮੁਸ਼ਕਲਾਂ ਹਾਲੇ ਖਤਮ ਨਹੀਂ ਹੋਈਆਂ। 2012 ਵਾਂਗ ਹੀ 30 ਬਾਗ਼ੀ ਮੈਦਾਨ ਵਿਚ ਹਾਲੇ ਵੀ ਡਟੇ ਹੋਏ ਹਨ। ਇਨ੍ਹਾਂ 30 ਬਾਗ਼ੀਆਂ ਵਿਚੋਂ 10 ਅਜਿਹੇ ਹਨ ਜਿਹੜੇ ਕਿ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ।

ਕੈਪਟਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਤਿੰਨ ਵਾਰ ਵਿਧਾਇਕ ਰਹਿ ਚੁਕੇ ਰਣਜੀਤ ਸਿੰਘ ਛੱਜਲਵੱਡੀ ਦੇ ਪੁੱਤਰ ਸਤਿੰਦਰ ਸਿੰਘ ਛੱਜਲਵੱਡੀ ਨੇ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਭਰੋਸੇ ਦੇਣ ਤੋਂ ਬਾਅਦ ਆਪਣੇ ਪੁੱਤਰ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਮਨਾਇਆ।

congress rebels 2017

ਹਾਲਾਂਕਿ ਕਾਂਗਰਸ ਦੇ ਛੇ ਬਾਗ਼ੀ; ਮਨਿੰਦਰ ਸਿੰਘ ਪਲਾਸੌਰ (ਅੰਮ੍ਰਿਤਸਰ ਦੱਖਣੀ), ਮਨਦੀਪ ਸਿੰਘ ਮੰਨਾ (ਅੰਮ੍ਰਿਤਸਰ ਪੂਰਬ), ਅਸ਼ੋਕ ਸ਼ਰਮਾ (ਪਠਾਨਕੋਟ), ਨਰੇਸ਼ ਪੁਰੀ (ਸੁਜਾਨਪੁਰ), ਵਿਨੈ ਮਹਾਜਨ (ਸੁਜਾਨਪੁਰ) ਅਤੇ ਰੁਮਾਲ ਚੰਦ (ਬੋਹਾ) ਹਾਲੇ ਵੀ ਮੈਦਾਨ ਵਿਚ ਡਟੇ ਹੋਏ ਹਨ।

ਬਰਨਾਲਾ ਪਰਿਵਾਰ ਨੂੰ ਟਿਕਟ ਨਾ ਮਿਲਣ ‘ਤੇ ਸੁਰਜੀਤ ਸਿੰਘ ਬਰਨਾਲਾ ਦੇ ਲੜਕੇ ਗਗਨਜੀਤ ਸਿੰਘ ਬਰਨਾਲਾ ਦੀ ਪਤਨੀ ਹਰਪ੍ਰੀਤ ਕੌਰ ਬਰਨਾਲਾ ਨੇ ਧੂਰੀ ਤੋਂ ਕਾਂਗਰਸ ਦੇ ਬਾਗ਼ੀ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਸੀ। ਪਰ ਹਰਪ੍ਰੀਤ ਕੌਰ ਬਰਨਾਲਾ ਨੇ ਕਾਂਗਰਸ ਦੇ ਨੌਜਵਾਨ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਆਪਣੀ ਨਾਮਜ਼ਦਗੀ ਵਾਪਸ ਲੈ ਲਈ।

ਮਾਨਸਾ ‘ਚ ਕਾਂਗਰਸ ਦੀ ਬਾਗ਼ੀ ਉਮੀਦਵਾਰ ਗੁਰਪ੍ਰੀਤ ਕੌਰ ਗਾਗੋਵਾਲ ਨੇ ਸ਼ਨੀਵਾਰ ਨੂੰ ਆਪਣੀ ਨਾਮਜ਼ਦਗੀ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਵਾਪਸ ਲੈ ਲਈ। ਮੀਡੀਆ ਨਾਲ ਗੱਲ ਕਰਦੇ ਹੋਏ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ, “ਅਸੀਂ ਸ਼ਾਹੀ ਪਰਿਵਾਰ ਦੇ ਬਹੁਤ ਨੇੜੇ ਹਾਂ ਅਤੇ ਉਨ੍ਹਾਂ ਦਾ ਕਿਹਾ ਮੋੜ ਨਹੀਂ ਸਕਦੇ।”

ਇਕ ਹੋਰ ਬਾਗ਼ੀ ਗੁਰਪ੍ਰੀਤ ਵਿੱਕੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਕਰੀਬੀ ਨੇ ਸੰਪਰਕ ਕਰਕੇ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ ਸੀ ਇਸ ਲਈ ਉਨ੍ਹਾਂ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਉਮੀਦਵਾਰ ਮੰਜੂ ਬੰਸਲ ਲਈ ਪ੍ਰਚਾਰ ਨਹੀਂ ਕਰਨਗੇ।

ਲੁਧਿਆਣਾ ‘ਚ ਪੰਜਾਬ ਕਾਂਗਰਸ ਦੇ ਸਕੱਤਰ ਗੁਰਮੇਲ ਪਹਿਲਵਾਨ ਨੇ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਤੋਂ ਸ਼ਨੀਵਾਰ ਨੂੰ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਪਰ ਕਾਂਗਰਸ ਦੇ ਕੌਂਸਲਰ ਹੇਮਰਾਜ ਅਗਰਵਾਲ ਝੁਕਣ ਨੂੰ ਤਿਆਰ ਨਹੀਂ ਹੋ ਰਹੇ ਉਹ ਲੁਧਿਆਣਾ ਉੱਤਰੀ ਤੋਂ ਹਾਲੇ ਵੀ ਚੋਣ ਲੜ ਰਿਹਾ ਹੈ। ਪਹਿਲਵਾਨ ਨੇ ਕਿਹਾ, “ਪਾਰਟੀ ਪ੍ਰਧਾਨ ਨੇ ਮੈਨੂੰ ਨਾਮਜ਼ਦਗੀ ਵਾਪਸ ਲੈਣ ਲਈ ਕਿਹਾ ਤਾਂ ਮੈਂ ਕਾਗਜ਼ ਵਾਪਸ ਲਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਤਖਤ ਪੰਜਾਬ ਦੇ ਸੂਬੇਦਾਰ ਨੂੰ ਪੂਰਾ ਮਿੱਥ ਕੇ ਠਿੱਠ ਕਰ ਰਿਹਾ ਹੈ। ਦਿੱਲੀ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਭਖੇ ਹੋਏ ਸੰਘਰਸ਼ ਦੌਰਾਨ ਜਦੋਂ ਪੰਜਾਬ ਦੇ ਮੌਜੂਦਾ ਸੂਬੇਦਾਰ
ਪਿਛਲੇ ਚਾਰ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਪੰਜਾਬ ਦੇ ਮੰਤਰੀਆਂ ਦੇ ਕਰਕੇ ‘ਅਸਲ ਸ਼ਾਸਨ’ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਣਾ ਪਿਆ ਹੈ।
ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: