ਮੋਗਾ ( 2 ਮੲੀ, 2015): ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਦੀ ਔਰਬਿਟ ਬੱਸ ’ਚ ਛੇਡ਼ਛਾਡ਼ ਤੋਂ ਬਾਅਦ ਚਲਦੀ ਬੱਸ ’ਚੋਂ ਸੁੱਟ ਕੇ ਮਾਰੀ ਗੲੀ ਨਾਬਾਲਗ ਅਰਸ਼ਦੀਪ ਕੌਰ ਦਾ ਚੌਥੇ ਦਿਨ ਵੀ ਸਸਕਾਰ ਨਹੀਂ ਹੋ ਸਕਿਅਾ। ਅੱਜ ਵੀ ਪਰਿਵਾਰ ਨਾਲ ਹਮਦਰਦੀ ਜਤਾੳੁਣ ਸਿਆਸੀ ਅਤੇ ਸਮਾਜ ਸੇਵੀ ਆਗੂਆਂ ਦਾ ਆਉਣਾ ਜਾਰੀ ਰਿਹਾ।

ਘਟਨਾ ’ਚ ਬੱਸ ਵਿੱਚੋਂ ਧੱਕਾ ਦੇਕੇ ਮਾਰੀ ਗਈ ਲੜਕੀ ਅਰਸ਼ਦੀਪ ਕੌਰ ਦੀ ਜ਼ਖ਼ਮੀ ਹੋੲੀ ਮਾਂ ਛਿੰਦਰ ਕੌਰ ਦਾ ਸਿਵਲ ਹਸਪਤਾਲ ਦੇ ਵਿਸੇਸ਼ ਕਮਰੇ ਵਿੱਚ ਭਾਰੀ ਸੁਰੱਖਿਆ ਹੇਠ ਇਲਾਜ ਚਲ ਰਿਹਾ ਹੈ। ਪੀੜਤ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਓਪਰੇ ਵਿਅਕਤੀ ਨੂੰ ੳੁਸ ਦੇ ਕਮਰੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ।
ਦਲ ਖ਼ਾਲਸਾ ਦੇ ਬੁਲਾਰੇ ਬਾਈ ਕੰਵਰ ਪਾਲ ਸਿੰਘ ਨੇ ਵੀ ਪੀਡ਼ਤ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਮਾਮਲੇ ਦੀ ਨਿਰਪੱਖ ਜਾਂਚ ਲੲੀ ੳੁੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਿਅਆ। ੳੁਨ੍ਹਾਂ ਕਿਹਾ ਕਿ ਜੇਕਰ ਜਾਂਚ ਲੲੀ ਸੁਖਬੀਰ ਤੋਂ ਪੁਛਗਿੱਛ ਦੀ ਲੋਡ਼ ਹੈ ਤਾਂ ਅਧਿਕਾਰੀਆਂ ਨੂੰ ੳੁਨ੍ਹਾਂ ਨੂੰ ਸੱਦਣਾ ਚਾਹੀਦਾ ਹੈ ਅਤੇ ਬਾਦਲ ਪਰਿਵਾਰ ਨੂੰ ਇਸ ਸ਼ਰਮਨਾਕ ਘਟਨਾ ਲਈ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਮ੍ਰਿਤਕ ਅਰਸ਼ਦੀਪ ਦੇ ਪਿਤਾ ਨੇ ਕਿਹਾ ਕਿ ਜਿੰਨਾਂ ਚਿਰ ਖਿਲਾਫ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਔਰਬਿਟ ਬੱਸਾਂ ਦੇ ਪਰਮਿਟ ਰੱਦ ਕਰਕੇ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਜਾਂਦਾ ਉਨੀਂ ਦੇਰ ਤੱਕ ਮੈਂ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕਰਾਂਗਾ।ਉਨ੍ਹਾਂ ਕਿਹਾ ਕਿ ਸਾਨੂੰ ਰਾਜਸੀ ਤੌਰ ‘ਤੇ ਬਹੁਤ ਜ਼ਿਆਦਾ ਧਮਕੀਆਂ ਮਿਲ ਰਹੀਆਂ ਹਨ ਤੇ ਦਬਾਅ ਪਾਇਆ ਜਾ ਰਿਹਾ ਹੈ ਪਰ ਮੈਂ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਾਂਗਾ ।
ਉਸ ਨੇ ਸਪੱਸ਼ਟ ਕੀਤਾ ਕਿ ਉਸ ਦੇ ਪਰਿਵਾਰ ਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਬਲਕਿ ਇਨਸਾਫ ਦੀ ਲੋੜ ਹੈ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਡੇ ‘ਤੇ ਰਾਜਸੀ ਦਬਾਅ ਬਣਾ ਕੇ ਸਾਡਾ ਮਾਨਸਿਕ ਸੰਤੁਲਨ ਵਿਗਾੜਿਆ ਜਾ ਰਿਹਾ ਹੈ ਤਾਂ ਕਿ ਸਾਨੂੰ ਸਰਕਾਰ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾ ਸਕੇ।ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਚਾਰ ਦੋਸ਼ੀ ਫੜੇ ਹਨ ਉਨ੍ਹਾਂ ਦੀ ਸਾਡੇ ਪਰਿਵਾਰ ਤੋਂ ਸ਼ਨਾਖਤ ਕਰਵਾਈ ਜਾਵੇ।