Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਉਤਰਾਖੰਡ, ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਵਿੱਚ ਭੂਚਾਲ ਦੇ ਝਟਕੇ

ਉਤਰਾਖੰਡ, ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਵਿੱਚ ਭੂਚਾਲ ਦੇ ਝਟਕੇ

ਨਵੀਂ ਦਿੱਲੀ: ਉਤਰਾਖੰਡ, ਦਿੱਲੀ, ਹਰਿਆਣਾ ਅਤੇ ਪੰਜਾਬ, ਚੰਡੀਗੜ੍ਹ ‘ਚ ਕੱਲ੍ਹ (ਸੋਮਵਾਰ) ਦੀ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭੂ-ਵਿਗਿਆਨ ਬਿਊਰੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਉੱਤਰਾਖੰਡ ਵਿੱਚ ਰੁਦਰਪ੍ਰਯਾਗ ਵਿਖੇ ਸਥਿਤ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 5.8 ਮਾਪੀ ਗਈ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਸੀ।

ਭੁਚਾਲ ਦੇ ਕੇਂਦਰ ਉਤਰਾਖੰਡ ਸੀ
ਭੁਚਾਲ ਦੇ ਕੇਂਦਰ ਉਤਰਾਖੰਡ ਸੀ

ਭੂਚਾਲ ਦੇ ਝਟਕੇ ਨਵੀਂ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਆਦਿ ਵਿੱਚ ਮਹਿਸੂਸ ਕੀਤੇ ਗਏ ਤੇ ਕਈ ਥਾਈਂ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ। ਭੂ-ਵਿਗਿਆਨ ਬਿਊਰੋ ਦੇ ਅਪਰੇਸ਼ਨਲ ਮੁਖੀ ਜੇ.ਐਲ. ਗੌਤਮ ਨੇ ਦੱਸਿਆ, “ਭੂਚਾਲ ਦਾ ਕੇਂਦਰ ਧਰਤੀ ਵਿੱਚ 33 ਕਿਲੋਮੀਟਰ ਦੀ ਡੂੰਘਾਈ ਉਤੇ ਸੀ ਤੇ ਇਹ ਰਾਤ 10.33 ਵਜੇ ਆਇਆ।”

ਗ਼ੌਰਤਲਬ ਹੈ ਕਿ ਉੱਤਰਾਖੰਡ ਹਿਮਾਲਿਆ ਪਰਬਤੀ ਪੱਟੀ ਵਿੱਚ ਪੈਂਦਾ ਹੈ, ਜੋ ਆਪਣੀਆਂ ਭੂਚਾਲ ਸਬੰਧੀ ਸਰਗਰਮੀਆਂ ਲਈ ਜਾਣਿਆ ਜਾਂਦਾ ਹੈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Earthquake Shocks observed in Chandigarh, Punjab, Delhi, Haryana, Uttarakhand, UP and Northern Region …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ, ਦਿਲੀ, ਹਰਿਆਣ, ਹਿਮਾਚਲ,ਜੰਮੂ ਕਸ਼ਮੀਰ ਅਤੇ ਉਤਰੀ ਭਾਰਤ ਦੇ ਇਲਾਕਿਆਂ ਵਿੱਚ ਭੁਾਚਾਲ ਦੇ ਝਟਕੇ ਸ਼ਾਮੀ 4 ਵੱਜਕੇ 1 ਮਿੰਟ 'ਤੇ ਮਹਿਸੂਸ ਕੀਤੇ ਗਏ।
ਚੰਡੀਗੜ੍ਹ: 26 ਅਕਤੂਬਰ ਨੂੰ ਅਫਗਾਨਿਸਤਾਨ ਦੇ ਪਾਕਿਸਤਾਨ, ਤਜੀਕਿਸਤਾਨ ਅਤੇ ਚੀਨ ਨਾਲ ਲੱਗਦੇ ਸੂਬੇ ਬਦੱਖਸ਼ਾਨ ਵਿੱਚ ਕੇਂਦਰਿਤ 7.5 ਮੈਗਨੀਚਿਊਡ ਦੀ ਤੀਬ੍ਰਤਾ ਦੇ ਭੁਚਾਲ ਨਾਲ ਹੋਈ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: