Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਦੇ ਸੂਬੇ ਟੈਕਸਸ ਵਿੱਚ ਸਿੱਖ ਪੁਲਿਸ ਡਿਊਟੀ ਦੌਰਾਨ ਕਰ ਸਕੇਗਾ ਕਕਾਰ ਧਾਰਨ

ਅਮਰੀਕਾ ਦੇ ਸੂਬੇ ਟੈਕਸਸ ਵਿੱਚ ਸਿੱਖ ਪੁਲਿਸ ਡਿਊਟੀ ਦੌਰਾਨ ਕਰ ਸਕੇਗਾ ਕਕਾਰ ਧਾਰਨ

ਹਿਊਸਟਨ(5 ਫਰਵਰੀ, 2015): ਸੰਸਾਰ ਭਰ ਦੇ ਸਿੱਖਾਂ ਲਈ ਇਹ ਖਬਰ ਬੜੀ ਖੁਸ਼ੀ ਅਤੇ ਮਾਣ ਵਾਲੀ ਹੈ ਕਿ ਅਮਰੀਕਾ ਪੁਲਿਸ ਵਿੱਚ ਨੌਕਰੀ ਕਰਦੇ ਸਿੱਖ ਹੁਣ ਆਪਣੀ ਡਿਊਟੀ ਦੌਰਾਨ ਸਿੱਖ ਕਕਾਰ ਸਜ਼ਾ ਸਕਣਗੇ ਅਤੇ ਦਸਤਾਰ ਸਜ਼ਾ ਕੇ ਆਪਣੀ ਡਿਊਟੀ ਕਰ ਸਕਣਗੇ।

ਭਾਰਤ ਅਮਰੀਕੀ ਸਿੱਖ ਟੈਕਸਸ ’ਚ ਪਹਿਲਾ ਪੁਲੀਸ ਅਧਿਕਾਰੀ  ਬਣਨ ਜਾ ਰਿਹਾ ਹੈ ਜੋ ਦਸਤਾਰ ਅਤੇ ਦਾੜ੍ਹੀ ਸਮੇਤ ਸਿੱਖ ਕਕਾਰ ਧਾਰਨ ਕਰ ਸਕੇਗਾ।

ਪੈਟਰੋਲ ਡਿਪਟੀ ਸੰਦੀਪ ਸਿੰਘ ਧਾਲੀਵਾਲ ਜਦੋਂ ਹੈਰਿਸ ਕਾਊਂਟੀ ਦੀਆਂ ਗਲੀਆਂ ’ਚ ਗਸ਼ਤ ਕਰਨਗੇ ਤਾਂ ਉਹ ਪੂਰੇ ਸਿੱਖੀ ਸਰੂਪ ’ਚ ਹੋਣਗੇ। ਇਸ ਸਬੰਧ ’ਚ ਸਰਕਾਰੀ ਐਲਾਨ ਕੱਲ੍ਹ ਹੋਏਗਾ।

ਸੰਦੀਪ ਸਿੰਘ ਛੇ ਸਾਲਾਂ ਤੱਕ ਸ਼ੈਰਿਫ ਦੇ ਦਫਤਰ ’ਚ ਕੰਮ ਕਰਦੇ ਰਹੇ ਹਨ। ਸ਼ੈਰਿਫ ਐਡਰੀਅਨ ਗਾਰਸ਼ੀਆ ਨੇ ਕਿਹਾ, ‘‘ਹੁਣ ਜਦੋਂ ਸਿੱਖ ਦੇਸ਼ ਦੀ ਫੌਜ ਅਤੇ ਹੋਰ ਸੁਰੱਖਿਆ ਬਲਾਂ ’ਚ ਸ਼ਾਮਲ ਹੋ ਰਹੇ ਹਨ ਤਾਂ ਹੈਰਿਸ ਕਾਊਂਟੀ ਉਨ੍ਹਾਂ ਤੋਂ ਵੱਖ ਕਿਵੇਂ ਹੋ ਸਕਦਾ ਹੈ। ਅਸੀਂ ਅਮਰੀਕਾ ’ਚ ਵਿਰਸੇ ਅਤੇ ਵੱਖ-ਵੱਖ ਭਾਈਚਾਰਿਆਂ ਪੱਖੋਂ ਸਭ ਤੋਂ ਅਮੀਰ ਹਾਂ।’’

ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੇ ਕਾਰਜਕਾਰੀ ਡਾਇਰੈਕਟਰ ਜਸਜੀਤ ਸਿੰਘ ਨੇ ਹੈਰਿਸ ਕਾਊਂਟੀ ਦੇ ਸ਼ੈਰਿਫ ਦਫਤਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ੈਰਿਫ ਦਫਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਨੌਕਰੀ ’ਚ ਧਰਮ ਅੜਿੱਕਾ ਨਹੀਂ ਬਣ ਸਕਦਾ।

30 ਸਾਲਾ ਸੰਦੀਪ ਸਿੰਘ ਸ਼ੈਰਿਫ ਦਫਤਰ ‘ਚ ਪਿਛਲੇ 6 ਸਾਲਾਂ ਤੋਂ ਨੌਕਰੀ ਕਰ ਰਿਹਾ ਹੈ।ਸ਼ੈਰਿਫ ਨੇ ਕੱਲ੍ਹ ਇਕ ਬਿਆਨ ‘ਚ ਕਿਹਾ ਕਿ ਇਹ ਕਾਰਵਾਈ ਸੂਝਬੂਝ ਵਧਾਉਣ, ਸਤਿਕਾਰ ਤੇ ਹੈਰਿਸ ਕਾਉਂਟੀ ‘ਚ ਸਾਰੇ ਵਰਗਾਂ ‘ਚ ਸੰਚਾਰ ਦੇਣ ਦੀ ਸ਼ੈਰਿਫ ਗਰੇਸੀਆ ਦੀ ਧਾਰਮਿਕ ਪਹਿਰਾਵਾਂ ਪਹਿਨਣ ਦੀ ਇਜਾਜ਼ਤ ਦੇਣ ਦੀ ਨੀਤੀ ਦਾ ਹਿੱਸਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ
5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ 'ਕਸ਼ਮੀਰ ਇੱਕਮੁੱਠਤਾ ਦਿਹਾੜੇ' ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: