ਸਮਾਲਸਰ (5 ਫਰਵਰੀ, 2015): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੱਖ–ਵੱਖ ਸੰਸਥਾਵਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਯਾਦਗਾਰੀ ਕਮੇਟੀ, ਜਥੇਦਾਰ ਦੁੱਲਾ ਸਿੰਘ-ਸੁੱਚਾ ਸਿੰਘ ਸਪੋਰਟਸ ਕਲੱਬ, ਨਗਰ ਪੰਚਾਇਤਾਂ, ਐਨ. ਆਰ. ਆਈ. ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੋਡੇ (ਮੋਗਾ) ਵੱਲੋਂ 7 ਫਰਵਰੀ ਤੋਂ 11 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ।

ਇਸ ਸਮੇਂ ਤਿੰਨ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਗੁਰਦੁਆਰਾ ਸੰਤ ਖਾਲਸਾ (ਜਨਮ ਅਸਥਾਨ ਸੰਤ ਜਰਨੈਲ ਸਿੰਘ ਜੀ ਖਾਲਸਾ) ਪਿੰਡ ਰੋਡੇ (ਮੋਗਾ) ਵਿਖੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ।
ਇਸ ਸਬੰਧੀ ਭਾਈ ਜਸਵੀਰ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਜਗਸੀਰ ਸਿੰਘ ਸਾਬਕਾ ਪੰਚ, ਜਿੰਦਰ ਸਿੰਘ ਪ੍ਰਧਾਨ, ਭਾਈ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਧਾਰਮਿਕ ਦੀਵਾਨ 3 ਵਜੇ ਤੋਂ 5 ਵਜੇ ਤੱਕ ਸਜਾਏ ਜਾਣਗੇ।
ਇਸ ਮੌਕੇ ਸੰਤ ਸੁਰਜੀਤ ਸਿੰਘ ਜੀ ਸੋਂਧੀ ਲਧਾਈਕੇ, ਸੰਤ ਪ੍ਰਤਾਪ ਸਿੰਘ ਲੰਗੇਆਣਾ, ਸੰਤ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ, ਬਾਬਾ ਗੁਰਦੀਪ ਸਿੰਘ ਚੰਦਾਂ ਵਾਲੇ, ਬਾਬਾ ਗੁਰਦਿੱਤ ਸਿੰਘ ਡਰੋਲੀ ਵਾਲੇ ਅਤੇ ਹੋਰ ਸੰਤ ਮਹਾਂ ਪੁਰਸ਼ ਹਾਜਰੀਆਂ ਭਰਨਗੇ।
ਉਕਤ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਧਾਰਮਿਕ ਦੀਵਾਨਾਂ ਤੋਂ ਬਾਅਦ 12 ਅਤੇ 13 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਕਬੱਡੀ ਟੂਰਨਾਮੈਂਟ (ਕਬੱਡੀ ਕੱਪ) ਵੀ ਕਰਵਾਇਆ ਜਾਵੇਗਾ।