ਪੰਜ ਪਿਆਰਿਆਂ ਨੂੰ ਨੌਜਵਾਨਾ ਨੇ ਪੁਲਿਸ ਦੇ ਘੇਰੇ ਵਿੱਚੋਂ ਕੱਢਿਆ
ਅੰਮ੍ਰਿਤਸਰ ਸਾਹਿਬ: ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਪੰਜ ਪਿਆਰਿਆਂ ਨੂੰ ਪੰਜਾਬ ਪੁਲਿਸ ਵੱਲੋਂ ਮਾਨਾ ਵਾਲੇ ਚੌਂਕ ਕੋਲ ਮਾਤਾ ਨਾਨਕੀ ਨਿਵਾਸ ਵਿੱਚ ਰੋਕ ਲਿਆ ਗਿਆ ਹੈ।

ਜਿਕਰਯੋਗ ਹੈ ਕਿ ਅੱਜ ਪੰਜ ਪਿਆਰਿਆਂ ਵੱਲੋਂ ਤਿੰਨ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਾਰਿਜ ਨਾ ਕੀਤੇ ਜਾਣ ਕਾਰਨ ਖਾਲਸਾ ਪੰਥ ਦੇ ਨਾਮ ਅਗਲਾ ਸੰਦੇਸ਼ ਜਾਰੀ ਕੀਤਾ ਜਾਣਾ ਹੈ।ਪੰਜ ਪਿਆਰਿਆਂ ਵੱਲੋਂ ਸ਼ਰੋਮਣੀ ਕਮੇਟੀ ਨੂੰ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਅੱਜ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕੱਲ੍ਹ ਸ਼ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਪੰਜ ਪਿਆਰਿਆਂ ਵਿੱਚੋਂ ਚਾਰ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਇੱਕ ਪਿਆਰੇ ਸੇਵਾ ਮੁਕਤ ਹੋ ਗਏ ਸਨ।
ਸ਼ਰੋਮਣੀ ਕਮੇਟੀ ਦੇ ਇਸ ਫੈਂਸਲੇ ਦੀ ਪੰਥਕ ਧਿਰਾਂ ਵੱਲੋਂ ਨਿਖੇਧੀ ਕੀਤੀ ਗਈ ਹੈ ਤੇ ਇਸ ਨੂੰ ਬਾਦਲ ਪਰਿਵਾਰ ਦੇ ਦਬਾਅ ਅਧੀਨ ਕੀਤਾ ਗਿਆ ਫੈਂਸਲਾ ਦੱਸਿਆਂ ਗਿਆ ਹੈ।ਹੁਣ ਪੰਜਾਬ ਪੁਲਿਸ ਵੱਲੋਂ ਪੰਜ ਪਿਆਰਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਜਾਣ ਤੋਂ ਰੋਕਣਾ ਸਪਸ਼ਟ ਕਰ ਰਿਹਾ ਹੈ ਕਿ ਪੰਜਾਬ ਦੀ ਹਾਕਮ ਧਿਰ ਇਸ ਮਸਲੇ ਵਿੱਚ ਸਿੱਧੀ ਦਖਲ ਦੇ ਰਹੀ ਹੈ।