Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਰਿਸਿਮਰਨ ਸਿੰਘ ਦੀ ਨਵੀਂ ਕਿਤਾਬ ‘ਵਿਸਮਾਦ : ਤੀਸਰਾ ਬਦਲ’

ਹਰਿਸਿਮਰਨ ਸਿੰਘ ਦੀ ਨਵੀਂ ਕਿਤਾਬ ‘ਵਿਸਮਾਦ : ਤੀਸਰਾ ਬਦਲ’

ਜਲੰਧਰ: ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਆਨੰਦਪੁਰ ਸਾਹਿਬ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਦੀ ਕਿਤਾਬ ‘ਵਿਸਮਾਦ: ਤੀਸਰਾ ਬਦਲ-ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ’ ਇੱਥੇ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਰਿਲੀਜ਼ ਕਰਨ ਵੇਲੇ ਡਾ. ਸਵਰਾਜ ਸਿੰਘ, ਗੁਰਬਚਨ ਸਿੰਘ ਦੇਸ-ਪੰਜਾਬ, ਪ੍ਰਭਜੋਤ ਸਿੰਘ, ਬੇਅੰਤ ਸਿੰਘ ਸਰਹੱਦੀ, ਪਿਆਰਾ ਸਿੰਘ ਭੋਗਲ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮੇਜਰ ਸਿੰਘ ਤੇ ਹੋਰ ਬੁੱਧੀਜੀਵੀ ਹਾਜ਼ਰ ਸਨ। ਇਹ ਕਿਤਾਬ 1200 ਸਫ਼ਿਆਂ ਦੀ ਹੈ, ਜਿਸ ਨੂੰ ਤਿੰਨ ਜਿਲਦਾਂ ਵਿੱਚ ਛਾਪਿਆ ਗਿਆ ਹੈ।

ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਡਾ. ਸਵਰਾਜ ਸਿੰਘ, ਗੁਰਬਚਨ ਸਿੰਘ, ਬੇਅੰਤ ਸਿੰਘ ਸਰਹੱਦੀ, ਪਿਆਰਾ ਸਿੰਘ ਭੋਗਲ ਤੇ ਹੋਰ ਬੁਧੀਜੀਵੀ
ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਡਾ. ਸਵਰਾਜ ਸਿੰਘ, ਗੁਰਬਚਨ ਸਿੰਘ, ਬੇਅੰਤ ਸਿੰਘ ਸਰਹੱਦੀ, ਪਿਆਰਾ ਸਿੰਘ ਭੋਗਲ ਤੇ ਹੋਰ ਬੁਧੀਜੀਵੀ

ਬੁਲਾਰਿਆਂ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਜਿੱਥੇ ਸਿੱਖ ਫ਼ਿਲਾਸਫ਼ੀ ਨੂੰ ਮਨੁੱਖੀ ਜੀਵਨ ਦੀ ਵਿਸ਼ਵਵਿਆਪੀ ਫ਼ਿਲਾਸਫ਼ੀ ਵਜੋਂ ਪੇਸ਼ ਕੀਤਾ ਗਿਆ ਹੈ, ਉਥੇ ਇਹ ਸਮਾਜਿਕ ਵਿਕਾਸ ਦੇ ਪ੍ਰਚੱਲਿਤ ਸਰਮਾਏਦਾਰੀ ਅਤੇ ਮਾਰਕਸਵਾਦੀ ਮਾਡਲਾਂ ਦਾ ਬਦਲ ਹੈ। ਵਰਤਮਾਨ ਸੰਦਰਭ ਵਿੱਚ ਇਹ ਰਚਨਾ ਪੱਛਮ ਦੇ ਸਭਿਆਚਾਰਕ ਸਾਮਰਾਜਵਾਦ ਅਤੇ ਇਸਲਾਮ ਦੀ ਸ਼ਰੀਅਤ ਇਕਸਾਰਤਾ ਦਾ ਬਦਲ ਵੀ ਹੈ।

ਸਿੱਖ ਫ਼ਿਲਾਸਫ਼ੀ ਸਮਾਜ ਦੇ ਸਮੂਹ ਲੋਕਾਂ ਅਤੇ ਸਭਿਆਚਾਰਾਂ ਨੂੰ ਮਨੁੱਖੀ ਵਿਕਾਸ ਅਤੇ ਵਿਗਾਸ ਲਈ ਬਰਾਬਰ ਦੇ ਮੌਕੇ ਦੇਣ, ਆਪਸੀ ਸਾਂਝ ਵਿੱਚ ਰਹਿਣ ਅਤੇ ਸਰਬੱਤ ਦੇ ਭਲੇ ਲਈ ਯਤਨ ਕਰਨ ਦਾ ਸੰਦੇਸ਼ ਦਿੰਦੀ ਹੈ ਜਦੋਂਕਿ ਪਿਛਲੇਰੇ ਅਤੇ ਪ੍ਰਚੱਲਿਤ ਵਿਚਾਰ ਕੇਵਲ ਸਰਮਾਏ ਅਤੇ ਸਰਮਾਏ-ਕੇਂਦਰਿਤ ਸੰਸਥਾਵਾਂ ਅਤੇ ਨੀਤੀਆਂ ਦੁਆਲੇ ਘੁੰਮਦੇ ਹਨ। ਤਿੰਨ ਭਾਗਾਂ ਵਿੱਚ ਛਪੀ ਇਸ ਪੁਸਤਕ ਦੀ ਵਿਸਥਾਰਿਤ ਭੂਮਿਕਾ ਨੂੰ ‘ਨਵਾਂ ਵਿਸਮਾਦੀ ਸੰਸਾਰ’ ਦਾ ਸਿਰਲੇਖ ਦੇ ਕੇ ਇਸਨੂੰ ‘ਵਿਸਮਾਦੀ ਮੈਨੀਫੈਸਟੋ’ ਦੇ ਰੂਪ ਵਿੱਚ ਵਿਸ਼ਵ ਸਾਹਮਣੇ ਰੱਖਿਆ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਸ਼ਵ ਦੇ ਸਾਰੇ ਧਰਮਾਂ ਅਤੇ ਕੌਮਾਂ ਦੀ ਹੋਂਦ ਉਨ੍ਹਾਂ ਦੇ ਵਿਚਾਰਧਾਰਕ ਸੱਚ ਉੱਤੇ ਅਧਾਰਿਤ ਹੈ।ਉਨ੍ਹਾਂ ਦਾ ਉਨ੍ਹਾਂ ਦੇ ਵਿਰੋਧੀਆਂ ਲਈ ਝੂਠ ਵੀ ਹੋ ਸਕਦਾ ਹੈ।ਸੱਚ ਅਤੇ ਝੂਠ ਦੀ ਇਸ ਲੜਾਈ
ਸ਼੍ਰੀ ਅਨੰਦਪੁਰ ਸਾਹਿਬ,(7 ਮਈ 2014):- ਅੱਜ ਮੀਡੀਆ ਰਾਹੀ ਜਿਸ ਤਰੀਕੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾਉਂਦਿਆਂ ਤੱਕਿਆ ਹੈ ਉਸਨੂੰ ਵੇਖਕੇ ਬਹੁਤ ਨਿਰਾਸਤਾ ਹੋਈ ਹੈ। ਇਹਨਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: