Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਕਰਨ ਦੀ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ 

ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਕਰਨ ਦੀ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਨਿਖੇਧੀ 

ਲੰਡਨ (19 ਮਈ, 2015): ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਜਥੇਦਾਰ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਮੰਡੀ ਗੋਬਿੰਦਗੜ੍ਹ ਵਿੱਚ ਸਿ਼ਵ ਸੈਨਿਕਾਂ ਵਲੋਂ ਪੁਤਲਾ ਸਾੜਨ ਦੀ ਕੋਸਿ਼ਸ਼ ਦੀ  ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ ।

ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ  ਵਲੋਂ ਇਹਨਾਂ ਗਿੱਦੜਾਂ ਨੂੰ ਆਪਣੇ ਫਿਰਕੂ ਆਗੂ ,ਲਾਲਾ ਜਗਤ ਨਰਾਇਣ,ਰਮੇਸ਼ ਅਤੇ ਹਰਬੰਸ ਲਾਲਾ ਖੰਨਾਵਰਗਿਆਂ  ਦਾ ਹਸ਼ਰ ਹਰ ਵਕਤ ਯਾਦ ਰੱਖਣ ਦੀ ਨਸੀਹਤ ਦਿੰਦਿਆਂ ਪੁਰਾਤਨ ਅਤੇ ਵਰਤਮਾਨ ਸਿੱਖ ਇਤਿਹਾਸ ਨੂੰ ਪੜ੍ਹਨ ਅਤੇ ਵਾਚਣ ਦੀ ਸਲਾਹ ਦਿੱਤੀ ਗਈ ਹੈ ।

ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੁਨੀਆਂ ਭਰ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਆਖਿਆ ਗਿਆ ਕਿ  ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਸੰਤ ਭਿੰਡਰਾਂਵਾਲਿਆਂ ਨੇ ਆਪਣਾ ਇੱਕ ਇੱਕ ਸਾਹ ਕੌਮ ਦੇ ਲੇਖੇ ਲਗਾ ਦਿੱਤਾ । ਆਪਣੀ ਉਮਰ ਦੇ 37 ਸਾਲ ਅਤੇ ਚਾਰ ਦਿਨਾਂ ਵਿੱਚ ਉਹਨਾਂ ਜਿਹੜਾ ਵੀ ਸਾਹ ਲਿਆ ਜਾਂ ਜਿਹੜਾ ਵੀ ਕਦਮ ਪੁੱਟਿਆ ਉਹ ਕੌਮ ਦੇ ਭਲੇ ,ਕੌਮ ਦੀ ਚੜਦੀ ਕਲਾ ,ਕੌਮੀ ਅਜ਼ਾਦੀ ਅਤੇ ਪਰ ਉਪਕਾਰ ਲਈ ਪੁੱਟਿਆ ।

ਉਹਨਾਂ ਦਾ ਅੱਤ ਉੱਚਾ ਅਤੇ ਸੁੱਚਾ ਜੀਵਨ ਅਤੇ ਉਹਨਾਂ ਦੀ ਮਹਾਨ ਸ਼ਹਾਦਤ ਸਿੱਖ ਕੌਮ ਸਮੇਤ ਦੁਨੀਆਂ ਭਰ ਵਿੱਚ ਚੱਲ ਰਹੀਆਂ ਕੌਮੀ ਅਜ਼ਾਦੀ ਦੀਆਂ ਤਹਿਰੀਕਾਂ ਵਾਸਤੇ ਇੱਕ ਸੇਧ ਬਣ ਚੁੱਕੀ ਹੈ ।

ਸੰਤ ਭਿੰਡਰਾਂਵਾਲੇ  ਸਿੱਖ ਕੌਮ ਦੇ ਦਿਲਾਂ ਦੀ ਧੜਕਣ ਦੇ ਸਮਾਨ ਹਨ ਅਤੇ ਉਹ ਸਾਡੇ ਸਾਹਾਂ ਵਿੱਚ ਵਸਦੇ ਹਨ । ਦੁਨੀਆਂ ਦੀ ਕੋਈ ਵੀ ਤਾਕਤ ਉਹਨਾਂ ਦਾ ਸਤਿਕਾਰ ਘਟਾ ਨਹੀਂ ਸਕਦੀ । ਉਹਨਾਂ ਦਾ ਅਪਮਾਨ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ । ਪਲਿਸ ਵਲੋਂ ਸਿ਼ਵ ਸੈਨਿਕਾਂ ਦੀ ਕਾਲੀ ਕਰਤੂਤ ਦਾ ਵਿਰੋਧ ਕਰਨ ਵਾਲੇ ਸਿੰਘਾਂ ਦੀਆਂ  ਗ੍ਰਿਫਤਾਰੀਆਂ ਦੀ ਨਿਖੇਧੀ ਕਰਦਿਆਂ ਇਸਨੂੰ ਪੱਖਪਾਤੀ ਰਵੱਈਆ ਕਰਾਰ ਦਿੱਤਾ ਗਿਆ । ਗ੍ਰਿਫਤਾਰੀਆਂ ਦੇ ਉਹ ਸ਼ਰਾਰਤੀ ਅਤੇ ਫਿਰਕਪ੍ਰਸਤ ਹੱਕਦਾਰ ਹਨ  ਜਿਹੜੇ ਵਾਰ ਵਾਰ ਸਿੱਖ ਕੌਮ ਦੀ ਅਣਖ ਨੂੰ ਵੰਗਾਰ ਰਹੇ ਹਨ ।

  ਦੁਨੀਆਂ ਭਰ ਵਿੱਚ ਸੰਤ ਜਰਨੈਲ ਸਿੰਘ ਜੀ ਦੀ ਮਹਾਨ ਕੁਰਬਾਨੀ , ਉਹਨਾਂ ਦੀ ਅਗੰਮੀ ਅਤੇ ਅਦੁੱਤੀ ਸਖਸ਼ੀਅਤ ਦੇ  ਵਿਦੇਸ਼ਾਂ ਵਿੱਚ ਜਨਮੇਂ ਉਹ ਨੌਜਵਾਨ ਹੱਦੋਂ ਵੱਧ ਕਾਇਲ ਹਨ ਜਿਹਨਾਂ ਦੇ ਜਨਮ ਵੀ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹੋਏ ਹਨ । ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਜਿਵੇਂ ਜਿਵੇਂ ਉਸ ਮਹਾਂਪੁਰਸ਼ ਸੱਤਵਾਦੀ ਦੀ ਸ਼ਹਾਦਤ ਦਾ ਸਮਾਂ ਬੀਤਦਾ ਜਾ ਰਿਹਾ ਹੈ ਤਿਵੇਂ ਤਿਵੇਂ ਉਸਦਾ ਰੰਗ ਹੋਰ ਗੂੜਾ ਹੁੰਦਾ ਜਾ ਰਿਹਾ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਅਗੂ ਬਾਬਾ ਹਰਦੀਪ ਸਿੰਘ ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦੀ ਕੋਜੀ ਅਤੇ ਕਮੀਨੀ ਚਾਲ ਆਖਿਆ ਕਿਉਂ ਕਿ ਬਾਬਾ ਹਰਦੀਪ ਸਿੰਘ ਦਾ ਸਾਰਾ ਜੀਵਨ ਸਿੱਖ ਸਿਧਾਂਤਾਂ ,ਸਿੱਖ ਕੌਮ ਦੀ ਚੜਦੀਕਲਾ ਨੂੰ ਸਮਰਪਤ ਰਿਹਾ ਹੈ।

ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਰ ਹੀਲਾ ਵਰਤ ਕੇ ਉਹਨਾਂ ਨੂੰ ਝੁਕਾਉਣ ਦਾ ਯਤਨ ਕੀਤਾ ਪਰ ਉਹਨਾਂ ਦਾ ਸਿਦਕ  ਹਮੇਸਾਂ ਕਾਇਮ ਰਿਹਾ । ਹਰ ਪਸਿਉਂ ਨਿਰਾਸ਼ ਬਾਦਲ ਦਲੀਆਂ ਨੇ ਹੁਣ ਇਹ ਕੋਝੀ ਅਤੇ ਅਤਿ ਨੀਵੇਂ ਦਰਜੇ ਦੀ ਕਾਲੀ ਕਰਤੂਤ ਕਰਦਿਆਂ ਉਹਨਾਂ ਤੇ ਕਾਤਲਾਨਾ ਹਮਲਾ ਕਰਵਾ ਦਿੱਤਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਭਰ ਦੇ ਸਿੱਖਾਂ ਨੂੰ ਅਜਿਹੇ  ਕੌਮ ਪ੍ਰਸਤ ਸਿੱਖਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ ਗਿਆ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: