Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਰੀਆਂ ਪਾਰਟੀਆਂ ਝੂਠੇ ਪੁਲਿਸ ਮੁਕਾਬਲੇ, ਨਸ਼ੇ, ਕਰਜੇ ਅਤੇ ਰਾਜਨੀਤਕਾਂ ਦੀ ਜਾਇਦਾਦਾਂ ਦੀ ਪੜਤਾਲ ਬਾਰੇ ਆਪਣਾ ਪੱਖ ਸਪੱਸ਼ਟ ਕਰਨ

ਸਾਰੀਆਂ ਪਾਰਟੀਆਂ ਝੂਠੇ ਪੁਲਿਸ ਮੁਕਾਬਲੇ, ਨਸ਼ੇ, ਕਰਜੇ ਅਤੇ ਰਾਜਨੀਤਕਾਂ ਦੀ ਜਾਇਦਾਦਾਂ ਦੀ ਪੜਤਾਲ ਬਾਰੇ ਆਪਣਾ ਪੱਖ ਸਪੱਸ਼ਟ ਕਰਨ

ਅੰਮ੍ਰਿਤਸਰ: ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਅੰਮ੍ਰਿਤਸਰ ਵਿੱਚ ਹੋਈ ਜਿਸ ਵਿੱਚ ਗੰਭੀਰ ਵਿਚਾਰਾ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਭਾਈ ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਅਤੇ ਨਸ਼ਿਆ ਰਾਂਹੀ ਜਵਾਨੀ ਦੀ ਨਸਲਕੁਸ਼ੀ, ਕਿਸਾਨਾਂ ਗਰੀਬਾਂ ਦੇ ਕਰਜੇ ਤੇ ਮੁਕੰਮਲ ਲੀਕ, ਰਾਜਨੀਤਿਕਾਂ ਤੇ ਅਫਸਰਸ਼ਾਹੀ ਦੀਆਂ ਜਾਇਦਾਦਾਂ ਦੀ ਪੜਤਾਲ 2017 ਦੀਆਂ ਚੋਣਾਂ ਦੇ ਅਹਿਮ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਇਨ੍ਹਾਂ ਮੁੱਦਿਆ ਬਾਰੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

ਬੀਬੀ ਪਰਮਜੀਤ ਕੌਰ ਖਾਲੜਾ
ਬੀਬੀ ਪਰਮਜੀਤ ਕੌਰ ਖਾਲੜਾ

ਕੇ.ਐਮ.ਓ. ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਂ ਖਾਏਗੇ ਨਾਂ ਖਾਂਣੇ ਦੇਂਗੇ ਦੀਆਂ ਗੱਲਾ ਕਰਦੇ ਸਨ ਇਸ ਲਈ ਰੀਜਰਵ ਬੈਂਕ ਦੁਆਰਾ ਉਜਾਗਰ ਕੀਤੇ ਘੋਟਾਲੇ ਜਿਸ ਵਿੱਚ ਪੰਜਾਬ ਸਰਕਾਰ ਨੂੰ 12000 ਕਰੋੜ ਦੇ ਫਰਾਡ ਦਾ ਦੋਸ਼ੀ ਉਠਾਇਆ ਗਿਆ ਹੈ ਦੀ ਪੜਤਾਲ ਦੇ ਤੁਰੰਤ ਹੁਕਮ ਜਾਰੀ ਕਰਨ। ਉਨ੍ਹਾਂ ਕਿਹਾ ਕਿ ਜੇ ਨਿਰਪੱਖ ਪੜਤਾਲ ਹੁੰਦੀ ਹੈ ਤਾਂ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਅਤੇ ਗਰੀਬ ਖੁਦਕੁਸ਼ੀਆਂ ਦੇ ਰਾਹ ਪਿਆ ਹੈ ਪਰ ਉਨ੍ਹਾਂ ਦੇ ਕਰਜੇ ਤੇ ਲੀਕ ਫੇਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਢੁੱਚਰਾਂ ਡਾਹੀਆ ਜਾ ਰਹੀਆਂ ਹਨ। ਜਦੋਂ ਕਿ ਕਾਰਪੋਰੇਟ ਘਰਾਨਿਆ ਨੂੰ ਹਰ ਸਾਲ ਲੱਗਭੱਗ ਪੰਜ ਲੱਖ ਛਿਆਸੀ ਹਜਾਰ ਕਰੋੜ ਦੀਆਂ ਛੋਟਾਂ ਮਿਲਦਿਆ ਹਨ।

ਉਨ੍ਹਾਂ ਨਵਤੇਜ ਸਿੰਘ ਗੱਗੂ ਵੱਲੋਂ ਨਸ਼ਿਆਂ ਬਾਰੇ ਚਲਾਈ ਜਾ ਰਹੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬਟਾਲਾ ਪੁਲਿਸ ਨੂੰ ਨਵਤੇਜ ਸਿੰਘ ਨੂੰ ਧਮਕੀਆਂ ਦੇਣ ਦੀ ਬਜਾਏ ਨਸ਼ੇ ਦੇ ਸੋਦਾਗਰਾ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਜਹਾਰ ਆਲਮ ਵਰਗੇ ਝੂਠੇ ਮੁਕਾਬਲਿਆ ਦੇ ਸਪੈਸ਼ਲਿਸਟ ਨੂੰ ਬਾਦਲ ਦਲ ਦਾ ਮੀਤ ਪ੍ਰਧਾਨ ਬਣਾ ਕੇ ਬਾਦਲਕਿਆਂ ਨੇ ਸਿੱਖ ਪੰਥ ਨੂੰ ਚੁਣੋਤੀ ਦਿੱਤੀ ਹੈ। ਮੀਟਿੰਗ ਵਿੱਚ ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਇਸ਼ਰਤ ਜਹਾਂ ਝੂਠੇ ਮੁਕਾਬਲੇ ਅਤੇ ਤਿੰਨ ਹੋਰਨਾਂ ਦੇ ਝੂਠੇ ਮੁਕਾਬਲਿਆਂ ਨੂੰ ਸੱਚਾ ਸਾਬਿਤ ਕਰਨ ਲਈ ਚਲਾਈ ਜਾ ਰਹੀ ਕੂੜ ਮੁਹਿੰਮ ਦੀ ਜੋਰਦਾਰ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ਼ਰਤ ਜਹਾਂ ਦੇ ਝੂਠੇ ਮੁਕਾਬਲੇ ਬਾਰੇ ਗੁਜਰਾਤ ਹਾਈਕੋਰਟ ਦੇ ਆਦੇਸ਼ਾਂ ਤੇ ਸੀ.ਬੀ.ਆਈ. ਨੇ ਪੜਤਾਲ ਕਰਕੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪਰ ਮੋਦੀ ਸਰਕਾਰ ਨਵੀਆਂ ਪੜਤਾਲਾਂ ਰਾਂਹੀ ਇਸ ਝੂਠੇ ਮੁਕਾਬਲੇ ਨੂੰ ਸੱਚਾ ਸਾਬਤ ਕਰਨਾ ਚਾਹੁੰਦੀ ਹੈ।

ਮੀਟਿੰਗ ਵਿੱਚ ਹੋਰਨਾਂ ਤੋਂ ਬਿਨ੍ਹਾਂ ਚਮਨ ਲਾਲ, ਬਲਦੇਵ ਸ਼ਿੰਘ ਸ਼ਾਘਣਾ, ਗੁਰਜੀਤ ਸ਼ਿੰਘ ਤਰਸਿੱਕਾ, ਗੋਪਾਲ ਸਿੰਘ ਖਾਲੜਾ, ਮਹਿੰਦਰ ਸਿੰਘ ਲਾਲਪੁਰਾ, ਸੰਤੋਖ ਸਿੰਘ ਕੰਡਿਆਲਾ, ਕਾਬਲ ਸਿੰਘ ਜੋਧਪੁਰ, ਸੇਵਾ ਸਿੰਘ ਦੇਓ ਆਦਿ ਹਾਜਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

14 ਜੁਲਾਈ ਦਿਨ ਮੰਗਲਵਾਰ ਨੂੰ ਸ਼ਾਮ ਵੇਲੇ 6 ਵਜੇ ਦਰਿਆ ਸਤਲੁਜ ਦੇ ਕੰਢੇ ਹਰੀਕੇ ਪੱਤਣ 'ਤੇ, ਜਿੱਥੇ ਕਤਲ ਕੀਤੇ ਗਏ ਬੇਕਸੂਰ ਨੌਜਵਾਨਾਂ ਦੀਆਂ ਲਾਸ਼ਾਂ ਦਰਿਆ ਵਿੱਚ ਰੋੜ੍ਹੇ ਜਾਣ ਦੀ ਗੱਲ
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: