Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ

ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।

ਇਸ ਮਸਲੇ ਨੂੰ ਬਹੁਤ ਹੀ ਭਾਵੁਕਤਾ ਨਾਲ ਟੀ. ਵੀ. ਚੈਨਲ ਵੱਲੋਂ ਉਭਾਰਿਆ ਗਿਆ ਅਤੇ ਚੈਨਲ ਦੇ ਦਰਸ਼ਕਾਂ ਨੇ ਇਨ੍ਹਾਂ ਨੂੰ ਜਰੂਰੀ ਵਸਤਾਂ ਵੀ ਦਿੱਤੀਆਂ। ਇਕ ਅਜਿਹੇ ਨੌਜਵਾਨ ਦੀ ਲੱਤ ਬੁਰੀ ਤਰ੍ਹਾਂ ਗਲ ਚੁੱਕੀ ਸੀ। ਕੁਝ ਨੌਜਵਾਨ ਚੈਨਲ ਵਾਲਿਆਂ ਨੂੰ ਦੇਖ ਕੇ ਮੌਕੇ ਤੋਂ ਚਲੇ ਗਏ। ਕੁਝ ਨੌਜਵਾਨਾਂ ਨੇ ਚੈਨਲ ਨੂੰ ਆਪਣੇ ਹਾਲ ਦੱਸੇ। ਇਹ ਗੱਲ ਵਿਚਾਰਨ ਵਾਲੀ ਹੈ ਕਿ ਪੰਜਾਬ ਦੇ ਇਹ ਨੌਜਵਾਨ ਪੰਜਾਬ ਵਿਚ ਘਰ-ਘਾਟ ਹੁੰਦਿਆਂ ਵੀ ਇੰਝ ਵਿਦੇਸ਼ਾਂ ਵਿਚ ਕਿਉਂ ਰੁਲ ਰਹੇ ਹਨ?

ਖਬਰ ਲਿਖੇ ਜਾਣ ਤੱਕ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਜਾਰੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੀਤੇ ਦਿਨ ਲੰਡਨ ਦੇ ਟਰੈਫਲਗਰ ਸਕੁਏਅਰ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ "ਲੰਡਨ ਐਲਾਨਨਾਮੇ" ਸਬੰਧੀ ਇੱਕ ਇਕੱਠ ਕੀਤਾ ਗਿਆ। ਇਹ ਇਕੱਠ ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: